Gee 98News

ਜ਼ਰੂਰੀ ਖ਼ਬਰ…ਛੋਟੇ ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਕਰਵਾਉਣ ਸਬੰਧੀ ਮਾਪਿਆਂ ਦੀ ਚਿੰਤਾ ਹੋਵੇਗੀ ਖ਼ਤਮ

ਚੰਡੀਗੜ੍ਹ, 21 ਜੁਲਾਈ, Gee98 news service

ਛੋਟੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕਰਵਾਉਣ ਸਬੰਧੀ ਹੁਣ ਮਾਪਿਆਂ ਦੀ ਚਿੰਤਾ ਦੂਰ ਹੋ ਜਾਵੇਗੀ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ( UIDAI) ਇਕ ਨਵੀਂ ਯੋਜਨਾ ‘ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਅਗਲੇ ਦੋ ਮਹੀਨਿਆਂ ‘ਚ ਪੜਾਅਵਾਰ ਤਰੀਕੇ ਨਾਲ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕ ਅਪਡੇਟ ਕੀਤੇ ਜਾਣਗੇ। UIDAI ਦੇ ਸੀਈਓ ਭੁਵਨੇਸ਼ ਕੁਮਾਰ ਨੇ ਦੱਸਿਆ ਕਿ ਇਸ ਵੇਲੇ 7 ਕਰੋੜ ਤੋਂ ਵੱਧ ਬੱਚੇ 5 ਸਾਲ ਦੇ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਬਾਇਓਮੈਟ੍ਰਿਕ ਅਪਡੇਟ ਨਹੀਂ ਹੋਇਆ ਜੋ ਕਿ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਤਾ-ਪਿਤਾ ਦੀ ਸਹਿਮਤੀ ਨਾਲ ਸਕੂਲਾਂ ਜ਼ਰੀਏ ਬੱਚਿਆਂ ਦੇ ਬਾਇਓਮੈਟ੍ਰਿਕ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਹਨਾਂ ਦੱਸਿਆ ਕਿ ਇਸ ਸਬੰਧੀ ਹਰੇਕ ਜ਼ਿਲ੍ਹੇ ਵਿੱਚ ਬਾਇਓਮੈਟਰਿਕ ਮਸ਼ੀਨਾਂ ਭੇਜੀਆਂ ਜਾਣਗੀਆਂ ਅਤੇ ਇਹ ਮਸ਼ੀਨਾਂ ਅੱਗੇ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ‌

                     ਉਹਨਾਂ ਕਿਹਾ ਕਿ “ਅਸੀਂ ਵੇਲੇ ਤਕਨਾਲੋਜੀ ਦਾ ਟੈਸਟ ਕਰ ਰਹੇ ਹਾਂ ਅਤੇ ਇਹ 45-60 ਦਿਨਾਂ ਵਿਚ ਤਿਆਰ ਹੋ ਜਾਵੇਗੀ”। ਉਹਨਾਂ ਦੱਸਿਆ ਕਿ 5 ਤੋਂ 7 ਸਾਲ ਦੀ ਉਮਰ ਦਰਮਿਆਨ ਆਧਾਰ ਕਾਰਡ ਸਬੰਧੀ ਲਾਜ਼ਮੀ ਬਾਇਓਮੈਟਰਿਕ ਅਪਡੇਟ ਮੁਕਤ ਹੈ ਅਤੇ ਸੱਤ ਸਾਲ ਤੋਂ ਬਾਅਦ ਅਪਡੇਟ ਲਈ 100 ਰੁਪਏ ਦੀ ਫੀਸ ਲੱਗਦੀ ਹੈ। ‌ਭੁਵਨੇਸ਼ ਕੁਮਾਰ ਨੇ ਅੱਗੇ ਕਿਹਾ, ‘ਅਸੀਂ 15 ਸਾਲ ਦੀ ਉਮਰ ਪੂਰੀ ਕਰ ਚੁੱਕੇ ਬੱਚਿਆਂ ਲਈ ਆਧਾਰ ਕਾਰਡ ਸਬੰਧੀ ਲਾਜ਼ਮੀ ਬਾਇਓਮੈਟਰਿਕ ਅਪਡੇਟ ਲਈ ਸਕੂਲਾਂ ਤੇ ਕਾਲਜਾਂ ਜ਼ਰੀਏ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ।’ ਇਸ ਯੋਜਨਾ ਤਹਿਤ UIDAI ਜ਼ਿਲ੍ਹੇ ‘ਚ ਬਾਇਓਮੈਟ੍ਰਿਕ ਮਸ਼ੀਨਾਂ ਭੇਜੇਗਾ ਜਿਨ੍ਹਾਂ ਨੂੰ ਸਕੂਲਾਂ ‘ਚ ਘੁਮਾਇਆ ਜਾਵੇਗਾ।

Gee98 Ads
error: Content is protected !!