Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜਿਨਾਂ ਸੜਕਾਂ ਤੋਂ ਵਿਧਾਇਕ ਤੇ ਅਫ਼ਸਰ ਰੋਜ਼ ਲੰਘਦੇ ਨੇ ਉੱਥੇ ਵੀ ਡੂੰਘੇ ਟੋਏ ਨੇ….!

ਹਲਕਾ ਮਹਿਲ ਕਲਾਂ ਦੀਆਂ ਸੜਕਾਂ ਦੀ ਤਰਸਯੋਗ ਹਾਲਤ ਤੋਂ ਲੋਕ ਪਰੇਸ਼ਾਨ

Nirmal Pandori by Nirmal Pandori
08/23/2025
in ਬਰਨਾਲਾ ਆਸ-ਪਾਸ
Reading Time: 1 min read
A A
0
ਜਿਨਾਂ ਸੜਕਾਂ ਤੋਂ ਵਿਧਾਇਕ ਤੇ ਅਫ਼ਸਰ ਰੋਜ਼ ਲੰਘਦੇ ਨੇ ਉੱਥੇ ਵੀ ਡੂੰਘੇ  ਟੋਏ ਨੇ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਹਿਲ ਕਲਾਂ, 23 ਅਗਸਤ ( ਜਸਵੰਤ ਸਿੰਘ ਲਾਲੀ)-

ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਪੇਂਡੂ ਲਿੰਕ ਸੜਕਾਂ ਦੀ ਤਰਸਯੋਗ ਹਾਲਤ ਸਰਕਾਰ ਵੱਲੋਂ ਸੜਕਾਂ ਦੀ ਮੁਰੰਮਤ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਹਲਕੇ ਦੀਆਂ ਬਹੁਤੀਆਂ ਸੜਕਾਂ ਅਜਿਹੀਆਂ ਹਨ ਜਿਨਾਂ ਵਿੱਚ ਦੋ ਦੋ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ। ਇਹ ਟੋਏ ਕਈ ਜਾਨਲੇਵਾ ਹਾਦਸਿਆਂ ਦਾ ਕਾਰਨ ਵੀ ਬਣ ਚੁੱਕੇ ਹਨ ਅਤੇ ਇਥੋਂ ਲੰਘਣ ਵਾਲੇ ਵਾਹਨਾਂ ਦੇ ਟਾਇਰਾਂ ਸਮੇਤ ਹੋਰ ਨੁਕਸਾਨ ਵੀ ਹੋ ਰਿਹਾ ਹੈ। ਇਹਨਾਂ ਖ਼ਰਾਬ ਸੜਕਾਂ ਵਿੱਚੋਂ ਬਹੁਤੀਆਂ ਸੜਕਾਂ ਤਾਂ ਅਜਿਹੀਆਂ ਹਨ ਜਿਨਾਂ ਉੱਪਰ ਦੀ ਹਲਕਾ ਵਿਧਾਇਕ ਅਤੇ ਵੱਡੇ ਅਫ਼ਸਰਾਂ ਦਾ ਰੋਜ਼ਾਨਾ ਲੰਘਣਾ ਹੈ ਪਰੰਤੂ ਇਸ ਦੇ ਬਾਵਜੂਦ ਵੀ ਇਹਨਾਂ ਸੜਕਾਂ ਦੀ ਹਾਲਤ ਵੱਲ ਹਲਕਾ ਵਿਧਾਇਕ ਅਤੇ ਅਫਸਰਾਂ ਦਾ ਕੋਈ ਧਿਆਨ ਨਹੀਂ ਜਾ ਰਿਹਾ। ਮਹਿਲਕਲਾਂ ਹਲਕੇ ‘ਚ ਪੈਂਦੀ ਮੁੱਖ ਸੜਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਹਿਲ ਕਲਾਂ ਨੂੰ ਮਲੇਰਕੋਟਲਾ ਨਾਲ ਜੋੜਦੀ ਵਾਇਆ ਮਹਿਲ ਖੁਰਦ, ਪੰਡੋਰੀ ਸੜਕ ਦੀ ਤਰਸਯੋਗ ਹਾਲਤ ਮਾੜੀਆਂ ਸੜਕਾਂ ਪ੍ਰਤੀ ਵਿਧਾਇਕ ਦੀ ਸੁਹਿਰਦਤਾ ‘ਤੇ ਸਵਾਲ ਖੜੇ ਕਰਦੀ ਹੈ ਕਿਉਂਕਿ ਇਸੇ ਸੜਕ ‘ਤੇ ਵਿਧਾਇਕ ਦਾ ਪਿੰਡ ਪੈਂਦਾ ਹੈ ਜਿੱਥੋਂ ਉਹ ਰੋਜ਼ਾਨਾ ਕਈ ਵਾਰ ਲੰਘਦੇ ਹਨ। ਇਸ ਸੜਕ ਉੱਪਰ ਪਿੰਡ ਮਹਿਲ ਖੁਰਦ ਵਿਖੇ ਅਤੇ ਪਿੰਡ ਪੰਡੋਰੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਡੂੰਘੇ ਖੱਡਿਆਂ ਵਿੱਚ ਲੋਕ ਜਦੋਂ ਫਸਦੇ ਹਨ ਤਾਂ ਬੁੜਬੁੜ ਕਰਦੇ ਹਨ।

                    ਦੂਜੇ ਪਾਸੇ ਮਹਿਲ ਕਲਾਂ ਤੋਂ ਟੱਲੇਵਾਲ ਪੁਲ ਤੱਕ ਮੋਗਾ ਮੇਨ ਰੋਡ ਨਾਲ ਮਹਿਲ ਕਲਾਂ ਨੂੰ ਜੋੜਦੀ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ। ‌ ਇਸ 18 ਫੁੱਟ ਸੜਕ ‘ਤੇ ਮਹਿਲ ਕਲਾਂ ਤੋਂ ਛੀਨੀਵਾਲ ਅਤੇ ਛੀਨੀਵਾਲ ਤੋਂ ਚੰਨਣਵਾਲ ਤੱਕ ਦੋ ਦੋ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ। ਬਰਸਾਤ ਦੇ ਦਿਨਾਂ ਦੌਰਾਨ ਇਹਨਾਂ ਸੜਕਾਂ ਤੋਂ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਮਹਿਲ ਕਲਾਂ ਮੁੱਖ ਅੱਡੇ ਤੋਂ ਬੀਡੀਪੀਓ ਦਫਤਰ ਦੇ ਅੱਗੇ ਦੀ ਲੰਘ ਰਹੀ ਸੜਕ ਵਿੱਚ ਵੀ ਦੋ ਦੋ ਫੁੱਟ ਡੂੰਘੇ ਟੋਏ ਹਨ ਜਿਨਾਂ ਉੱਪਰ ਦੀ ਬੀਡੀਪੀਓ, ਤਹਿਸੀਲਦਾਰ, ਐਸਡੀਐਮ ਰੋਜ਼ਾਨਾ ਆਪਣੇ ਵਹੀਕਲਾਂ ਵਿੱਚ ਲੰਘਦੇ ਹਨ ਅਤੇ ਹਲਕਾ ਵਿਧਾਇਕ ਵੀ ਇੱਕ ਤੋਂ ਵੱਧ ਵਾਰ ਇੱਥੋਂ ਰੋਜ਼ਾਨਾ ਗੁਜ਼ਰਦੇ ਹਨ। ਪ੍ਰੰਤੂ ਇਹਨਾਂ ਅਫਸਰਾਂ ਅਤੇ ਹਲਕਾ ਵਿਧਾਇਕ ਦੀ ਇਹਨਾਂ ਟੋਇਆ ਵੱਲ ਸਵੱਲੀ ਨਜ਼ਰ ਨਹੀਂ ਪੈ ਰਹੀ। ਇਸ ਤੋਂ ਇਲਾਵਾ ਮਹਿਲ ਖੁਰਦ ਨੂੰ ਸ਼ੇਰਪੁਰ ਨਾਲ ਜੋੜਦੀ ਲਿੰਕ ਸੜਕ ਦੀ ਪਿੰਡ ਖਿਆਲੀ ਤੱਕ ਬਹੁਤ ਤਰਸਯੋਗ ਹਾਲਤ ਹੈ। ਇਸ ਸੜਕ ਦੀਆਂ ਦੋਵੇਂ ਪਾਸੇ ਉੱਚੀਆਂ ਕਿਨਾਰੀਆਂ ਕਈ ਭਿਆਨਕ ਹਾਦਸਿਆਂ ਦਾ ਕਾਰਨ ਬਣ ਚੁੱਕੀਆਂ ਹਨ। ਇਹਨਾਂ ਮੁੱਖ ਸੜਕਾਂ ਦੀ ਤਰਸਯੋਗ ਹਾਲਤ ਕਾਰਨ ਲੱਖਾਂ ਰੁਪਏ ਦੇ ਵਹੀਕਲਾਂ ਦੀ ਟੁੱਟ ਭੱਜ ਤੋਂ ਪਰੇਸ਼ਾਨ ਲੋਕਾਂ ਨੇ ਇਹਨਾਂ ਸੜਕਾਂ ਦੀ ਪਹਿਲ ਦੇ ਆਧਾਰ ‘ਤੇ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ‌ ਇਹ ਕੁਝ ਕੁ ਮੁੱਖ ਸੜਕਾਂ ਹਨ ਜਿਹੜੀਆਂ ਮਹਿਲ ਕਲਾਂ ਨੂੰ ਬਾਹਰਲੇ ਵੱਡੇ ਸ਼ਹਿਰਾਂ ਨਾਲ ਜੋੜਦੀਆਂ ਹਨ ਇਸ ਤੋਂ ਇਲਾਵਾ ਵੀ ਹਲਕੇ ‘ਚ ਲਿੰਕ ਸੜਕਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

05/02/2026
ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

04/30/2026
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

04/30/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews
Previous Post

…ਆਨਲਾਈਨ ਗੇਮਾਂ ਚਲਾਉਣ ‘ਤੇ ਪਾਬੰਦੀ, ਨਵਾਂ ਕਾਨੂੰਨ ਲਾਗੂ…ਹੋਵੇਗੀ ਸਖ਼ਤ ਸਜ਼ਾ ਤੇ ਜੁਰਮਾਨਾ

Next Post

Sunday Special…ਆਧਾਰ ਕਾਰਡ,ਪੈਨ ਕਾਰਡ ਜਾਂ ਪਾਸਪੋਰਟ ਤੋਂ ਇਲਾਵਾ ਵੀ ਹੋਰ ਹਨ ਨਾਗਰਿਕਤਾ ਦੇ ਅਹਿਮ ਸਬੂਤ

Nirmal Pandori

Nirmal Pandori

Related Posts

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ
ਬਰਨਾਲਾ ਆਸ-ਪਾਸ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

by Nirmal Pandori
05/02/2026
ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ
ਬਰਨਾਲਾ ਆਸ-ਪਾਸ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

by Nirmal Pandori
04/30/2026
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ
ਬਰਨਾਲਾ ਆਸ-ਪਾਸ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

by Nirmal Pandori
04/30/2026
ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ
ਬਰਨਾਲਾ ਆਸ-ਪਾਸ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

by Nirmal Pandori
04/30/2026
ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ
ਬਰਨਾਲਾ ਆਸ-ਪਾਸ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

by Nirmal Pandori
04/30/2026
ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ
ਬਰਨਾਲਾ ਆਸ-ਪਾਸ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

by Nirmal Pandori
04/29/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

Sunday Special...ਆਧਾਰ ਕਾਰਡ,ਪੈਨ ਕਾਰਡ ਜਾਂ ਪਾਸਪੋਰਟ ਤੋਂ ਇਲਾਵਾ ਵੀ ਹੋਰ ਹਨ ਨਾਗਰਿਕਤਾ ਦੇ ਅਹਿਮ ਸਬੂਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend