Gee 98News

ਵਿਸ਼ਵ ਦੇ ਆਪੇ ਬਣੇ ਸਰਪੰਚ ਨੂੰ ਝਟਕਾ….ਚੀਨ ਦਾ ਭਾਰਤ ਪ੍ਰਤੀ ਵੱਡਾ ਫੈਸਲਾ

ਚੰਡੀਗੜ੍ਹ, 30 ਸਤੰਬਰ, Gee98 news service-

-ਚੀਨ ਅਤੇ ਭਾਰਤ ਪ੍ਰਤੀ ਅਮਰੀਕਾ ਦੇ ਤੇਵਰਾਂ ਨੂੰ ਵੇਖਦੇ ਹੋਏ ਚੀਨ ਅਤੇ ਭਾਰਤ ਇੱਕ ਦੂਜੇ ਦੇ ਨੇੜੇ ਆ ਰਹੇ ਹਨ। ਇਸੇ ਲੜੀ ਤਹਿਤ ਚੀਰ ਨੇ ਭਾਰਤ ਦੇ ਮੈਡੀਕਲ ਖੇਤਰ ਨਾਲ ਸੰਬੰਧਿਤ ਇੱਕ ਵੱਡਾ ਕਦਮ ਚੁੱਕਿਆ ਹੈ ਜੋ ਟਰੰਪ ਪ੍ਰਸ਼ਾਸਨ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ। ਚੀਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਚਾਰ ਭਾਰਤੀ ਦਵਾਈ ਕੰਪਨੀਆਂ ‘ਤੇ ਲੱਗੇ ਟੈਰਿਫ ਨੂੰ ਹਟਾ ਦਿੱਤਾ ਹੈ। ਇਸ ਫੈਸਲੇ ਤੋਂ ਪਹਿਲਾਂ ਚੀਨ ਭਾਰਤੀ ਦਵਾਈਆਂ ‘ਤੇ 30% ਤੱਕ ਟੈਰਿਫ ਲੈਂਦਾ ਸੀ। ਹੁਣ ਭਾਰਤ ਨੂੰ ਡਿਊਟੀ-ਮੁਕਤ ਦਵਾਈਆਂ ਚੀਨ ਨੂੰ ਨਿਰਯਾਤ ਕਰਨ ਦਾ ਮੌਕਾ ਮਿਲੇਗਾ। ਦੋ ਵੱਡੀਆਂ ਸ਼ਕਤੀਆਂ ਦਾ ਇਹ ਅਮਰੀਕਾ ਲਈ ਇੱਕ ਵੱਡਾ ਝਟਕਾ ਹੈ ਜਿਸ ਨੇ ਭਾਰਤੀ ਦਵਾਈ ਕੰਪਨੀਆਂ ‘ਤੇ 100% ਤੱਕ ਦਾ ਟੈਰਿਫ ਲਗਾਇਆ ਸੀ। ਇਹ ਫੈਸਲਾ ਭਾਰਤ, ਚੀਨ ਅਤੇ ਰੂਸ ਦੇ SCO ਸੰਮੇਲਨ ਵਿੱਚ ਇਕੱਠੇ ਆਉਣ ਤੋਂ ਬਾਅਦ ਲਿਆ ਗਿਆ ਹੈ। ਚੀਨ ਵੱਲੋਂ ਟੈਰਿਫ ਹਟਾਉਣ ਨਾਲ ਭਾਰਤ ਨੂੰ ਵੱਡਾ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਚੀਨੀ ਰਾਜਦੂਤ ਨੇ ਭਾਰਤ ਦਾ ਦੌਰਾ ਕੀਤਾ ਸੀ, ਜਿਸ ਤੋਂ ਬਾਅਦ ਚੀਨ ਅਤੇ ਭਾਰਤ ਵਪਾਰ ਖੇਤਰ ਵਿੱਚ ਵੱਡੇ ਕਦਮ ਚੁੱਪ ਰਹੇ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸਮਝੌਤੇ ਮੁੜ ਸੁਰਜੀਤ ਹੁੰਦੇ ਦਿਖਾਈ ਦੇ ਰਹੇ ਹਨ। ਚੀਨ ਨੇ ਭਾਰਤੀ ਕੰਪਨੀਆਂ ਨੂੰ ਚੀਨ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ ਅਤੇ ਅਮਰੀਕਾ ਦੁਆਰਾ ਭਾਰਤ ‘ਤੇ ਲਗਾਏ ਗਏ 50% ਟੈਰਿਫ ਦਾ ਵੀ ਵਿਰੋਧ ਕੀਤਾ ਹੈ। ਚੀਨ ਦਾ ਇਹ ਨਰਮ ਰੁਖ਼ ਜਿੱਥੇ ਭਵਿੱਖ ਵਿੱਚ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਹੋਰ ਸੁਧਾਰ ਲਿਆ ਸਕਦਾ ਹੈ ਉੱਥੇ ਹੀ ਦੁਨੀਆਂ ਦੇ ਆਪੇ ਬਣੇ ਸਰਪੰਚ ਅਮਰੀਕਾ ਦੀ ਅਕਲ ਵੀ ਟਿਕਾਣੇ ਆ ਸਕਦੀ ਹੈ।

error: Content is protected !!