Gee 98News

ਪੁਲਿਸ ਨੇ ਰੇਡ ਕਰਕੇ ਰੈਸਟੋਰੈਂਟ ‘ਚੋਂ ਇਤਰਾਜ਼ਯੋਗ ਸਥਿਤੀ ‘ਚ ਫੜੇ ਚਾਰ ਮੁੰਡੇ ਚਾਰ ਕੁੜੀਆਂ…।

ਚੰਡੀਗੜ੍ਹ ,2 ਅਕਤੂਬਰ, Gee98 News service-

-ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਹੋਟਲਾਂ/ਰੈਸਟੋਰੈਂਟਾਂ ‘ਚ ਜਿਸਮਫਰੋਸੀ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਰੇਡ ਕਰਕੇ ਹੋਟਲਾਂ ‘ਚ ਜਿਸਮਾਂ ਦੀ ਖੇਡ ਖੇਡਣ ਆਉਂਦੇ ਮੁੰਡੇ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਪ੍ਰੰਤੂ ਇਸੇ ਗ਼ੈਰ ਕਾਨੂਨੀ ਕੰਮ ਦੀਆਂ ਸ਼ਿਕਾਇਤਾਂ ਜਦੋਂ ਲੋਕ ਬਰਨਾਲਾ ਪੁਲਿਸ ਨੂੰ ਦਿੰਦੇ ਹਨ ਤਾਂ ਬਰਨਾਲਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਤੋਂ ਬਾਅਦ ਕਈ ਵਾਰ ਇਹ ਭੁਲੇਖਾ ਜਿਹਾ ਪੈ ਜਾਂਦੈ ਕਿ ਕੀ ਬਰਨਾਲਾ ਪੰਜਾਬ ਵਿੱਚ ਹੀ ਹੈ। ਇੱਕ ਤਾਜ਼ਾ ਮਾਮਲੇ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਇੱਕ ਰੈਸਟੋਰੈਂਟ ‘ਤੇ ਛਾਪਾ ਮਾਰਿਆ ਜਿਸ ਦੀ ਅਗਵਾਈ ਡੀਐਸਪੀ ਸਿਟੀ ਮਨਮੋਹਣ ਸਿੰਘ ਅਤੇ ਵਿਸ਼ੇਸ਼ ਸ਼ਾਖਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਕੀਤੀ। ਇਸ ਸੰਬੰਧੀ ਡੀਐਸਪੀ ਮਨਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਹਰਦੋਸੀ ਰੋਡ ‘ਤੇ ਬਾਈਪਾਸ ਦੇ ਨੇੜੇ ਸਥਿਤ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ ‘ਚ ਅਸ਼ਲੀਲ ਗਤੀਵਿਧੀਆਂ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਦੀ ਪੱਕੀ ਪੜ੍ਹਤਾਲ ਤੋਂ ਬਾਅਦ ਇਹ ਛਾਪਾ ਮਾਰਿਆ ਗਿਆ ਹੈ। ਉਹਨਾਂ ਦੱਸਿਆ ਕਿ ਛਾਪਾਮਾਰੀ ਦੌਰਾਨ ਰੈਸਟੋਰੈਂਟ ‘ਚੋਂ ਚਾਰ ਮੁੰਡੇ ਅਤੇ ਚਾਰ ਕੁੜੀਆਂ ਨੂੰ ਇਤਰਾਜ਼ਯੋਗ ਸਥਿਤੀ ‘ਚ ਕਾਬੂ ਕੀਤਾ ਗਿਆ, ਜਿਨਾਂ ਦੇ ਆਪਸੀ ਰਿਸ਼ਤਿਆਂ ਦੀ ਜਾਂਚ ਕੀਤੀ ਜਾਵੇਗੀ। ਡੀਐਸਪੀ ਨੇ ਕਾਬੂ ਕੀਤੇ ਮੁੰਡੇ ਕੁੜੀਆਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ।

                            ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੋਟਲਾਂ ਤੇ ਰੈਸਟੋਰੈਂਟਾਂ ‘ਚ ਜਿਸਮਫਰੋਸੀ ਦੀਆਂ ਗੁਪਤ ਸੂਚਨਾਵਾਂ ਤੋਂ ਬਾਅਦ ਪੁਲਿਸ ਛਾਪਾਮਾਰੀ ਕਰਕੇ ਉਥੋਂ ਔਰਤਾਂ ਮਰਦਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਤਾਂ ਬਰਨਾਲਾ ਪੁਲਿਸ ਇਸ ਧੰਦੇ ਸਬੰਧੀ ਵੱਡੀਆਂ ਵੱਡੀਆਂ ਖ਼ਬਰਾਂ ਲੱਗਣ ਅਤੇ ਕੁਝ ਲੋਕਾਂ ਵੱਲੋਂ ਲਿਖ਼ਤੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੀ ਕਿਉਂ ਚੁੱਪ ਵੱਟੀ ਬੈਠੀ ਹੈ। ਪੱਤਰਕਾਰ ਜਦੋਂ ਇਸ ਸਬੰਧੀ ਬਰਨਾਲਾ ਪੁਲਿਸ ਦੇ ਕੁਝ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਅਧਿਕਾਰੀ ਬੜੀ ਆਸਾਨੀ ਨਾਲ ਕਹਿ ਦਿੰਦੇ ਹਨ ਕਿ “ਹੁਣ ਤਾਂ ਜੀ ਅਦਾਲਤ ਦੇ ਵੀ ਹੁਕਮ ਹਨ ਕਿ ਕੋਈ ਕਿਤੇ ਵੀ ਜਾ…ਆ ਸਕਦਾ ਹੈ”, ਪ੍ਰੰਤੂ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਬਰਨਾਲਾ ਪੁਲਿਸ ਦਾ ਇਹ ਤਰਕ ਅਤੇ ਮਾਨਯੋਗ ਅਦਾਲਤ ਦੇ ਅਜਿਹੇ ਕੋਈ ਹੁਕਮ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ ਪੁਲਿਸ ‘ਤੇ ਲਾਗੂ ਕਿਉਂ ਨਹੀਂ ਹੁੰਦੇ। ਮੰਨਿਆ ਜਾ ਸਕਦਾ ਹੈ ਕਿ ਕੋਈ ਬਾਲਗ ਜੋੜਾ (ਮਰਦ ਤੇ ਔਰਤ) ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਹਨ (ਜਦੋਂ ਔਰਤ ਸਹਿਮਤ ਹੋਵੇ), ਪ੍ਰੰਤੂ ਹੋਟਲਾਂ ਤੇ ਰੈਸਟੋਰੈਂਸ ਵਾਲਿਆਂ ਨੂੰ ਘੰਟਾ ਤੇ ਦੋ ਘੰਟੇ ਲਈ ਕਮਰਿਆਂ ‘ਚ ਜਿਸਮਫਰੋਸੀ ਦਾ ਧੰਦਾ ਕਰਵਾਉਣ ਦੀ ਮਨਜ਼ੂਰੀ ਕਿਸ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਅਤੇ ਸੁਪਰੀਮ ਕੋਰਟ, ਹਾਈਕੋਰਟ ਅਤੇ ਹੇਠਲੀ ਕਿਸੇ ਅਦਾਲਤ ਵੱਲੋਂ ਇਸ ਸਬੰਧੀ ਕਦੋਂ ਅਤੇ ਕਿਹੜਾ ਹੁਕਮ ਜਾਰੀ ਕੀਤਾ ਗਿਆ ਕਿ ਇਹ ਹੋਟਲ ਅਤੇ ਰੈਸਟੋਰੈਂਟ ਆਪਣੇ ਕਮਰਿਆਂ ‘ਚ ਜਿਸਮਫਰੋਸੀ ਦਾ ਧੰਦਾ ਕਰਵਾ ਸਕਦੇ ਹਨ।

Gee98 Ads
error: Content is protected !!