ਬਰਨਾਲਾ, 6 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਜ਼ਿਲ੍ਹਾ ਚੈੱਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਓਪਨ ਪ੍ਰੈਕਟਿਸ ਚੈੱਸ ਟੂਰਨਾਮੈਂਟ ਸਥਾਨਕ ਵਾਈ.ਐਸ. ਸਕੂਲ ਵਿਖੇ ਕਰਵਾਇਆ ਗਿਆ। ਇਸ ਇੱਕ ਰੋਜ਼ਾ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਸਕੂਲਾਂ/ ਕਾਲਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਚੈੱਸ ਐਸੋਸੀਏਸ਼ਨ ਦੇ ਚੈਅਰਮੈਨ ਨੀਲ ਕੰਠ ਸ਼ਰਮਾ ਅਤੇ ਪ੍ਰਧਾਨ ਸਕੁਲ ਕੌਸ਼ਲ ਨੇ ਦੱਸਿਆ ਕਿ ਅੰਡਰ 11 ਉਮਰ ਵਰਗ ਵਿਚ ਦੈਵਿਕ ਜਿੰਦਲ ਨੇ ਪਹਿਲਾ, ਹਰਸ਼ ਜਿੰਦਲ ਨੇ ਦੂਜਾ ਅਤੇ ਅਨਮੋਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਉਮਰ ਵਰਗ ਵਿਚ ਵਿਹਾਨ ਗਰਗ ਨੇ ਪਹਿਲਾ, ਸਮਿਕ ਸਿਨਹਾ ਨੇ ਦੂਜਾ ਅਤੇ ਸਿਵਾਂਗ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਅੰਡਰ 17 ਉਮਰ ਵਰਗ ਵਿੱਚ ਇਸਾਂਨ ਗੋਇਲ ਨੇ ਪਹਿਲਾ, ਹਿਆ ਗਰਗ ਨੇ ਦੂਜਾ ਅਤੇ ਕਾਸ਼ਵੀ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਉਮਰ ਵਰਗ ਵਿੱਚ ਸ਼ਿਕਸਿਤ ਨਾਰਵਾਲਿਆਂ ਨੇ ਪਹਿਲਾ, ਪਰਨਮ ਗੋਇਲ ਨੇ ਦੂਜਾ ਅਤੇ ਮਨਵੀਰ ਸਿੰਘ ਦੁੱਗਲ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ੳਪਨ ਕੈਟਾਗਰੀ ਵਿਚ ਅਨੀਸ਼ ਗੋਇਲ ਨੇ ਪਹਿਲਾ, ਵਿਨਾਇਕ ਗਰਗ ਨੇ ਦੂਜਾ ਅਤੇ ਨੀਰਜ਼ ਕੌਸ਼ਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੈੱਸ ਐਸੋਸਿਏਸ਼ਨ ਦੇ ਮੈਂਬਰ ਜੁਨਿੰਦਰ ਜੋਸ਼ੀ, ਸੌਰਬ ਗੋਇਲ, ਰਾਕੇਸ਼ ਕੁਮਾਰ, ਰਾਹੁਲ ਗਰਗ, ਹਰਪ੍ਰੀਤ ਸਿੰਘ, ਜਤਿਨ ਦੂਆ, ਸਤੀਸ਼ ਕੁਮਾਰ ਅਤੇ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।










