ਬਰਨਾਲਾ,7 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
ਹਰ ਸਾਲ ਦੀ ਤਰ੍ਹਾਂ ਤਿਉਹਾਰਾਂ ਦੇ ਮੌਕੇ ਟਰਾਈਡੈਂਟ ਗਰੁੱਪ ਵੱਲੋਂ ਆਪਣੇ ਸੰਘੇੜਾ ਫੈਕਟਰੀ ਕੈਂਪ ਵਿੱਚ ਦਿਵਾਲੀ ਬੰਪਰ ਮੇਲਾ ਲਗਾਇਆ ਗਿਆ ਹੈ ਜੋ 5 ਅਕਤੂਬਰ ਤੋਂ 13 ਅਕਤੂਬਰ ਤੱਕ ਜਾਰੀ ਰਹੇਗਾ। ਟਰਾਈਡੈਂਟ ਕੰਪਨੀ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਦੀਵਾਲੀ ਦੀ ਇਸ ਬੰਪਰ ਸੇਲ ਵਿੱਚ ਕੰਪਨੀ ਦੇ ਉਤਪਾਦਾਂ ਤੋਲੀਏ, ਬੈੱਡ ਸੀਟਾਂ, ਕੰਬਲ ਅਤੇ ਦੀਵਾਲੀ ਦੇ ਗਿਫ਼ਟ ਆਕਰਸ਼ਕ ਕੀਮਤਾਂ ‘ਤੇ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਤਿਉਹਾਰਾਂ ਦੀ ਭਾਵਨਾ ਦੇ ਮੱਦੇਨਜ਼ਰ ਹਰ ਵਰਗ ਦੇ ਉਪਭੋਗਤਾਵਾਂ ਲਈ ਇਹ ਸੇਲ ਫਾਇਦੇਮੰਦ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਟਰਾਈਡੈਂਟ ਹਮੇਸ਼ਾ ਉੱਚ ਗੁਣਵੱਤਾ ਵਾਲੇ ਉਤਪਾਦਨ ਨੂੰ ਗ੍ਰਾਹਕਾਂ ਲਈ ਸਹੀ ਕੀਮਤ ‘ਤੇ ਉਪਲਬਧ ਕਰਵਾਉਣ ਪ੍ਰਤੀ ਪ੍ਰਤੀਬੱਧ ਰਿਹਾ ਹੈ। ਉਹਨਾਂ ਕਿਹਾ ਕਿ ਇਸ ਬੰਪਰ ਸੇਲ ਦਾ ਮਕਸਦ ਟਰਾਈਡੈਂਟ ਦੇ ਬਿਹਤਰੀਨ ਉਤਪਾਦਾਂ ਨੂੰ ਕਫਾਇਤੀ ਰੇਟ ‘ਤੇ ਲੋਕਾਂ ਨੂੰ ਮੁਹੱਈਆ ਕਰਵਾਉਣਾ ਹੈ ਤਾਂ ਜੋ ਲੋਕ ਦੀਵਾਲੀ ਦੇ ਮੌਕੇ ‘ਤੇ ਆਪਣੇ ਘਰਾਂ ਦੀ ਸਜਾਵਟ ਅਤੇ ਦੀਵਾਲੀ ਦੀ ਤਿਆਰੀ ਸ਼ਾਨਦਾਰ ਤਰੀਕੇ ਨਾਲ ਕਰ ਸਕਣ। ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਬੰਪਰ ਸੇਲ ਦੇ ਮੌਕੇ ਗ੍ਰਾਹਕਾਂ ਨੂੰ ਕੰਪਨੀ ਵੱਲੋਂ ਪਾਰਕਿੰਗ ਦੀ ਸਹੂਲਤ, ਸਾਫ਼ ਸਫਾਈ, ਪੀਣ ਵਾਲੇ ਪਾਣੀ ਅਤੇ ਸੁਵਿਧਾਜਨਕ ਖਰੀਦਦਾਰੀ ਦੀ ਸਹੂਲਤ ਵੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਲੋਕ ਇਸ ਬੰਪਰਸੇਲ ਦਾ ਫਾਇਦਾ ਉਠਾ ਸਕਦੇ ਹਨ। ਟਰਾਈਡੈਂਟ ਗਰੁੱਪ ਵੱਲੋਂ ਰੁਪਿੰਦਰ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਇੱਕ ਵਾਰ ਇਸ ਬੰਪਰ ਸੇਲ ਵਿਚ ਆ ਕੇ ਤਿਉਹਾਰਾਂ ਦੇ ਮੌਕੇ ‘ਤੇ ਟਰਾਈਡੈਂਟ ਗਰੁੱਪ ਦੇ ਬਿਹਤਰੀਨ ਉਤਪਾਦਾਂ ‘ਤੇ ਦਿੱਤੀਆਂ ਜਾ ਰਹੀਆਂ ਕਫਾਇਤੀ ਦਰਾਂ ਦਾ ਫਾਇਦਾ ਉਠਾ ਸਕਦੇ ਹਨ।
ਫੋਟੋ ਕੈਪਸ਼ਨ- ਟਰਾਈਡੈਂਟ ਕੰਪਨੀ ਦੀ ਦੀਵਾਲੀ ਬੰਪਰ ਸੇਲ ਵਿੱਚ ਖਰੀਦਦਾਰੀ ਕਰਦੇ ਹੋਏ ਲੋਕ










