Gee 98News

DIG ਭੁੱਲਰ ਮਾਮਲੇ ‘ਤੇ ਪੰਜਾਬ ਦੇ ਗਵਰਨਰ ਦਾ ਵੱਡਾ ਬਿਆਨ

ਚੰਡੀਗੜ੍ਹ,17 ਅਕਤੂਬਰ, Gee98 news service-

-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ‘ਤੇ ਵੱਡਾ ਬਿਆਨ ਦਿੱਤਾ ਹੈ। ਸੀਬੀਆਈ ਵੱਲੋਂ ਰਿਸ਼ਵਤ ਦੇ ਇਕ ਮਾਮਲੇ ‘ਚ ਡੀਆਈਜੀ ਭੁੱਲਰ ਦੀ ਗ੍ਰਿਫ਼ਤਾਰੀ ‘ਤੇ ਗੱਲ ਕਰਦੇ ਹੋਏ ਸ੍ਰੀ ਕਟਾਰੀਆ ਨੇ ਕਿਹਾ ਕਿ ਸਾਡੇ ਕੋਲ ਐਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੈ ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇੱਕ ਵੱਡਾ ਅਧਿਕਾਰੀ ਅਜਿਹੇ ਕਾਰਨਾਮੇ ਕਰ ਰਿਹਾ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਇਹ ਬਹੁਤ ਹੀ ਦੁਰਭਾਗਪੂਰਨ ਗੱਲਬਾਤ ਹੈ। ਉਸਦੇ ਘਰੋਂ ਮਿਲੀ ਵੱਡੀ ਨਗਦੀ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਕਾਫੀ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ,ਐਨੀ ਨਗਦੀ ਇੱਕ ਦਿਨ ਵਿੱਚ ਇਕੱਠੀ ਨਹੀਂ ਕੀਤੀ ਜਾ ਸਕਦੀ। ਰਾਜਪਾਲ ਸ੍ਰੀ ਕਟਾਰੀਆ ਨੇ ਕਿਹਾ ਕਿ ਇਸ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਖ਼ਤਮ ਕਰਨਾ ਬਹੁਤ ਵੱਡਾ ਚੈਲਿੰਜ ਹੈ। ਉਹਨਾਂ ਕਿਹਾ ਕਿ ਇੱਕ ਵੱਡੇ ਅਫ਼ਸਰ ਵੱਲੋਂ ਇਸ ਤਰ੍ਹਾਂ ਦਾ ਘੁਟਾਲਾ ਕਰਨਾ, ਇਹ ਸਾਰਿਆਂ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ। ‌ ਡੀਆਈਜੀ ਭੁੱਲਰ ਦੀ ਗ੍ਰਿਫ਼ਤਾਰੀ ‘ਤੇ ਵੱਡੀ ਟਿੱਪਣੀ ਕਰਦੇ ਹੋਏ ਰਾਜਪਾਲ ਸ੍ਰੀ ਕਟਾਰੀਆ ਨੇ ਕਿਹਾ ਕਿ ਇਸ ਵਿੱਚ ਸਾਡਾ ਵੀ ਦੋਸ਼ ਹੈ, ਇਹ ਸਾਰਾ ਸਾਡੇ ਸਾਹਮਣੇ ਸਾਡੀਆਂ ਅੱਖਾਂ ਦੇ ਥੱਲੇ ਹੋਇਆ। ਭਾਵੇਂ ਕਿ ਰਾਜਪਾਲ ਨੇ ਇਹਨਾਂ ਟਿੱਪਣੀਆਂ ਰਾਹੀਂ ਇੱਕ ਵੱਡੇ ਅਫ਼ਸਰ ਵੱਲੋਂ ਰਿਸ਼ਵਤ ਨਾਲ ਐਨਾ ਪੈਸਾ ਇਕੱਠਾ ਕਰਨ ਦੀ ਘਟਨਾ ਨੂੰ ਅਫ਼ਸੋਸਨਾਕ ਕਰਾਰ ਦਿੱਤਾ ਹੈ ਪ੍ਰੰਤੂ ਅਸਲ ਵਿੱਚ ਸੂਬੇ ਦੇ ਰਾਜਪਾਲ ਦੀਆਂ ਇਹ ਟਿੱਪਣੀਆਂ ਸੂਬਾ ਸਰਕਾਰ ਨੂੰ ਵੀ ਝੰਜੋੜਦੀਆਂ ਹਨ। ‌

error: Content is protected !!