ਬਰਨਾਲਾ,8 ਜਨਵਰੀ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਵੱਡੀਆਂ ਕੰਪਨੀਆਂ ਦੀ ਫਰੈਂਚਾਈਜ਼ ਦੇਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਨੂੰ ਬਰਨਾਲਾ ਪੁਲਿਸ ਨੇ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵਿਖੇ KIA ਕੰਪਨੀ ਬੀ ਫਰੈਂਚਾਈਜ਼ ਦੇਣ ਦੇ ਨਾਮ ‘ਤੇ 58 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਮੁਕੱਦਮਾ ਨੰਬਰ 2, ਮਿਤੀ 7 ਮਾਰਚ 2025 ਨੂੰ ਵੱਖ-ਵੱਖ ਧਰਾਵਾਂ ਤਹਿਤ ਦਰਜ ਕੀਤਾ ਗਿਆ ਸੀ ਜਿਸ ਦੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਅਸ਼ੋਕ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਦਾਨਾਪੁਰ ਖਗੌਲ ਜਿਲ੍ਹਾ ਪਟਨਾ ਬਿਹਾਰ ਤੇ ਸਿ਼ਆਮ ਸੁੰਦਰ ਕੁਮਾਰ ਪੁੱਤਰ ਜਵਾਹਰ ਲਾਲ ਵਿਦਾਰਥੀ ਪਿੰਡ ਯਾਮਨਾਗੰਜ, ਜ਼ਿਲ੍ਹਾ ਜਹਾਨਾਬਾਦ ਬਿਹਾਰ ਨੂੰ ਕਾਬੂ ਕੀਤਾ ਅਤੇ ਇਨ੍ਹਾਂ ਪਾਸੋਂ ਕੀਤੀ ਪੁੱਛ ਪੜ੍ਹਤਾਲ ਦੌਰਾਨ ਪੰਜ ਹੋ ਵਿਅਕਤੀਆਂ ਰਾਹੁਲ ਕੁਮਾਰ ਪੁੱਤਰ ਅਨਿਲ ਪ੍ਰਸਾਦ ਸਿੰਘ ਵਾਸੀ ਚੱਕਵੇ, ਵਰਸਾਲੀਗੰਜ ਨਵਾਰਡਾ ਬਿਹਾਰ, ਉੱਤਮ ਵਿਸ਼ਾਲ ਕੁਮਾਰ ਵਾਸੀ ਬਿਹਾਰ, ਅਭੀਸੇਕ ਕੁਮਾਰ ਵਾਸੀ ਟਿਲਹਾਰਾ ਬਿਹਾਰ, ਰੌਸ਼ਨ ਕੁਮਾਰ ਵਾਸੀ ਬਿਹਾਰ ਤੇ ਦਿਆਨੰਦ ਵਾਸੀ ਕਰਟਾਨਕਾ ਨੂੰ ਕਾਬੂ ਕੀਤਾ ਹੈ, ਜਦਕਿ ਦੋ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗ ਪੰਜਾਬ ਤੋਂ ਇਲਾਵਾ ਤਾਮਿਲਨਾਡੂ, ਵੈਸਟ ਬੰਗਾਲ, ਬਿਹਾਰ, ਮਹਾਂਰਾਸ਼ਟਰ, ਉਡੀਸ਼ਾ, ਤੇਲੰਗਾਨਾ, ਹਰਿਆਣਾ, ਕਰਨਾਟਕਾ, ਆਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੇਰਲਾ ਤੇ ਹੋਰ ਕਈ ਰਾਜਾਂ ‘ਚ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਡੀਐਸਪੀ ਨੇ ਦੱਸਿਆ ਕਿ ਇਸ ਗਿਰੋਹ ਦੇ ਖਿਲਾਫ਼ ਵੱਖ ਵੱਖ ਸਟੇਟਾਂ ‘ਚ 6 ਮੁਕੱਦਮੇ ਤੇ 29 ਦਰਖ਼ਾਸਤਾਂ ਦਰਜ ਹਨ। ਇਹ ਗੈਂਗ ਵੱਖ ਵੱਖ ਸਟੇਟਾਂ ‘ਚ ਫੈਂਚਆਈ ਦੇਣ, ਸਸਤਾ ਸਟੀਲ ਵੇਚਣ, ਕੈਟਲ ਫ਼ੀਡ ਪ੍ਰੋਡਕਟ ਵੇਚਣ, ਆਨਲਾਈਨ ਲੋਨ ਦੇਣ, ਕੱਪੜੇ ਵੇਚਣ, ਸੀਮੈਂਟ ਵੇਚ ਤੇ ਹੋਟਲ ਬੁਕਿੰਗ ਕਰਨ ਦੇ ਨਾਮ ‘ਤੇ ਠੱਗੀਆਂ ਮਾਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋ ਹੁਣ ਤੱਕ 23 ਲੱਖ ਰੁਪਏ ਫ਼ਰੀਜ ਕਰਵਾਏ ਜਾ ਚੁੱਕੇ ਹਨ। ਜਿਸ ‘ਚੋ 20 ਲੱਖ ਰੁਪਏ ਵਾਪਸ ਮੁਦੱਈ ਮੁਕੱਦਮਾ ਦੇ ਖ਼ਾਤਾ ਵਿੱਚ ਟਰਾਂਸਫ਼ਰ ਵੀ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਪਾਸੋ ਹੋਰ ਪੁੱਛ ਪੜ੍ਹਤਾਲ ਕੀਤੀ ਜਾ ਰਹੀ ਹੈ ਤੇ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।










