Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ

ਪੁਲਿਸ ਵੱਲੋਂ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ

Nirmal Pandori by Nirmal Pandori
02/08/2026
in ਪੰਜਾਬ
Reading Time: 1 min read
A A
0
ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ 8 ਫਰਵਰੀ 2026, Gee98 News service-

-ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਮਾ ਮਸਜਿਦ ਲੁਧਿਆਣਾ ਕੰਪਲੈਕਸ ਵਿੱਚ ਬਣੀਆਂ ਦੁਕਾਨਾਂ ਦੇ ਵਿਵਾਦ ਦੌਰਾਨ ਦੂਜੀ ਧਿਰ ਨਾਲ ਸੰਬੰਧਿਤ ਕੁਝ ਲੋਕਾਂ ਨੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਜਿਸ ਵਿੱਚ ਸ਼ਾਹੀ ਇਮਾਮ ਜ਼ਖਮੀ ਹੋ ਗਏ। ਇਸ ਹਮਲੇ ਦੌਰਾਨ ਸ਼ਾਹੀ ਇਮਾਮ ਦਾ ਬਚਾਅ ਕਰਦੇ ਦੋ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ  ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਲੁਧਿਆਣਾ ਦੇ ਬਰਾਉਨ ਰੋਡ ਵਾਸੀ ਉਵੈਦ ਉਰ ਰਹਿਮਾਨ, ਉਸਦੇ ਬੇਟੇ ਅਤੀਕ ਉਰ ਰਹਿਮਾਨ ਅਤੇ ਮੁਹੰਮਦ ਅਹਿਮਦ ਵਜੋਂ ਹੋਈ ਹੈ। ‌ ਮਸਜਿਦ ਕੰਪਲੈਕਸ ਦੇ ਪ੍ਰਬੰਧਕ ਮੁਹੰਮਦ ਮੁਜਾਹਿਦ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜਾਮਾ ਮਸਜਿਦ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਨਿਗਰਾਨੀ ਖੁਦ ਸ਼ਾਹੀ ਇਮਾਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇੱਕ ਫਰਵਰੀ ਨੂੰ ਜਦ ਸ਼ਾਹੀ ਇਮਾਮ ਮਸਜਿਦ ਪਹੁੰਚੇ ਤਾਂ ਦੋਸ਼ੀ ਉੱਥੇ ਆਏ ਅਤੇ ਗਾਲੀ ਗਲੋਚ ਤੇ ਹੋਰ ਅਪਸ਼ਬਦਾਂ ਦੀ ਵਰਤੋਂ ਕਰਨ ਲੱਗੇ। ਇਸ ਤੋਂ ਬਾਅਦ ਦੋਸ਼ੀਆਂ ਨੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਜਦ ਉਸਨੇ ਅਤੇ ਇੱਕ ਹੋਰ ਵਿਅਕਤੀ ਸ਼ਾਹ ਨਿਵਾਜ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ‌ ਪੁਲਿਸ ਅਧਿਕਾਰੀਆਂ ਅਨੁਸਾਰ ਮਸਜਿਦ ਕੰਪਲੈਕਸ ਵਿੱਚ ਕੁਝ ਦੁਕਾਨਾਂ ਹਨ ਜਿਨਾਂ ‘ਤੇ ਦੋਸ਼ੀ ਆਪਣਾ ਮਾਲਕਾਨਾ ਹੱਕ ਜਤਾ ਰਹੇ ਹਨ, ਪੂਰੇ ਮਸਜਿਦ ਕੰਪਲੈਕਸ ਦੇ ਨਵੀਨੀਕਰਨ ਦੌਰਾਨ ਇਹਨਾਂ ਦੁਕਾਨਾਂ ਦਾ ਵਿਵਾਦ ਵਧਿਆ ਹੋਇਆ ਹੈ ਜਿਸ ਸਬੰਧੀ ਪਹਿਲਾਂ ਦੋਵਾਂ ਧਿਰਾਂ ਵਿੱਚ ਸਮਝੌਤੇ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਸਹਿਮਤੀ ਨਹੀਂ ਬਣ ਸਕੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ BNS ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

04/07/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ

ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ

04/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਚਿੰਤਾਜਨਕ ਖ਼ਬਰ…ਸਾਡੀ ਆਉਣ ਵਾਲੀ ਪੀੜੀ ਸਾਨੂੰ ਕਦੇ ਮਾਫ਼ ਨਹੀਂ ਕਰੇਗੀ

04/07/2026
Load More
Tags: #barnalanews#punjabnews
Previous Post

BLO, ਚੋਣਾਂ, ਝੋਨੇ ਦੀ ਪਰਾਲੀ,ਤੀਰਥ ਯਾਤਰਾ, SIR ਦੀ ਗ਼ੈਰ ਵਿਦਿਅਕ ਡਿਊਟੀ ਲਈ ਅਧਿਆਪਕ ਸਕੂਲਾਂ ਤੋਂ ਬਾਹਰ

Next Post

ਇਮਾਨਦਾਰੀ ਦੀ ਮਿਸਾਲ…ਸੜਕ ਤੋਂ ਲੱਭਿਆ ਸੋਨੇ ਦਾ ਟੋਪਸ ਮਾਲਕ ਨੂੰ ਕੀਤਾ ਵਾਪਸ

Nirmal Pandori

Nirmal Pandori

Related Posts

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ
ਪੰਜਾਬ

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

by Nirmal Pandori
04/07/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ

by Nirmal Pandori
04/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਚਿੰਤਾਜਨਕ ਖ਼ਬਰ…ਸਾਡੀ ਆਉਣ ਵਾਲੀ ਪੀੜੀ ਸਾਨੂੰ ਕਦੇ ਮਾਫ਼ ਨਹੀਂ ਕਰੇਗੀ

by Nirmal Pandori
04/07/2026
ਪੰਜਾਬ ਦੇ ਚਾਰ IAS ਅਫ਼ਸਰਾਂ ਦਾ ਪ੍ਰਸ਼ਾਸਨਿਕ ਤੌਰ ‘ਤੇ ਪੰਜਾਬ ਛੱਡਣ ਦਾ ਫੈਸਲਾ
ਪੰਜਾਬ

ਪੰਜਾਬ ਦੇ 4 ਡਿਪਟੀ ਕਮਿਸ਼ਨਰਾਂ ਦੀ ਬਦਲੀ…8 ਹੋਰ ਆਈਏਐਸ ਵੀ ਬਦਲੇ

by Nirmal Pandori
04/06/2026
Breaking news….ਬਰਨਾਲਾ ਅਦਾਲਤ ਵਿੱਚ ਬੰਬ ਰੱਖੇ ਹੋਣ ਦੀ ਈਮੇਲ ਰਾਹੀਂ ਮਿਲੀ ਧਮਕੀ
ਪੰਜਾਬ

Breaking news….ਬਰਨਾਲਾ ਅਦਾਲਤ ਵਿੱਚ ਬੰਬ ਰੱਖੇ ਹੋਣ ਦੀ ਈਮੇਲ ਰਾਹੀਂ ਮਿਲੀ ਧਮਕੀ

by Nirmal Pandori
04/06/2026
ਅਹਿਮ ਖ਼ਬਰ…ਗ੍ਰਿਹ ਮੰਤਰਾਲੇ ਨੇ ਈਡੀ ਨੂੰ ਕੇਜਰੀਵਾਲ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ
ਪੰਜਾਬ

ਅਰਵਿੰਦ ਕੇਜਰੀਵਾਲ ਨੇ ਦਿੱਲੀ ਸ਼ਰਾਬ ਘੁਟਾਲੇ ਦੀ ਸੁਣਵਾਈ ਕਰ ਰਹੇ ਜੱਜ ਨੂੰ ਬਦਲਣ ਦੀ ਕੀਤੀ ਮੰਗ

by Nirmal Pandori
04/06/2026
Load More
Next Post
ਇਮਾਨਦਾਰੀ ਦੀ ਮਿਸਾਲ…ਸੜਕ ਤੋਂ ਲੱਭਿਆ ਸੋਨੇ ਦਾ ਟੋਪਸ ਮਾਲਕ ਨੂੰ ਕੀਤਾ ਵਾਪਸ

ਇਮਾਨਦਾਰੀ ਦੀ ਮਿਸਾਲ...ਸੜਕ ਤੋਂ ਲੱਭਿਆ ਸੋਨੇ ਦਾ ਟੋਪਸ ਮਾਲਕ ਨੂੰ ਕੀਤਾ ਵਾਪਸ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ

ਚਿੰਤਾਜਨਕ ਖ਼ਬਰ…ਸਾਡੀ ਆਉਣ ਵਾਲੀ ਪੀੜੀ ਸਾਨੂੰ ਕਦੇ ਮਾਫ਼ ਨਹੀਂ ਕਰੇਗੀ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਠੀਕਰੀਵਾਲ ਦੇ ਸਕੂਲਾਂ ‘ਚ ਜਾਗਰੂਕਤਾ ਕੈਂਪਾਂ ਦਾ ਆਯੋਜਨ

ਪੰਜਾਬ ਦੇ 4 ਡਿਪਟੀ ਕਮਿਸ਼ਨਰਾਂ ਦੀ ਬਦਲੀ…8 ਹੋਰ ਆਈਏਐਸ ਵੀ ਬਦਲੇ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend