Skip to main content

Gee 98News

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਚੰਡੀਗੜ੍ਹ 12 ਫਰਵਰੀ, Gee98 news service-

-ਪੰਜ ਸਾਲ ਪਹਿਲਾਂ ਦਰਜ ਹੋਏ ਬਲਾਤਕਾਰ ਦੇ ਇਕ ਮਾਮਲੇ ‘ਚ ਬਠਿੰਡਾ ਦੀ ਇੱਕ ਅਦਾਲਤ ਨੇ ਪੰਜਾਬ ਪੁਲਿਸ ਦੇ ਦੋਸ਼ੀ ਥਾਣੇਦਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 10,000 ਦਾ ਜੁਰਮਾਨਾ ਵੀ ਕੀਤਾ ਹੈ। ਦੋਸ਼ੀ ਥਾਣੇਦਾਰ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਇਹ ਮਾਮਲਾ ਮਈ 2021 ਵਿੱਚ ਥਾਣਾ ਨਥਾਣਾ ਵਿਖੇ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਮਾਮਲੇ ਦੇ ਵੇਰਵੇ ਅਨੁਸਾਰ ਥਾਣੇਦਾਰ ਗੁਰਵਿੰਦਰ ਸਿੰਘ ਸ਼ਿਕਾਇਤਕਰਤਾ ਔਰਤ ਦੇ ਘਰ ਰਾਤ ਨੂੰ ਜ਼ਬਰਦਸਤੀ ਦਾਖਲ ਹੋਇਆ ਤੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕਰਨ ਲੱਗਿਆ ਪ੍ਰੰਤੂ ਇਸ ਦੌਰਾਨ ਔਰਤ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਕਾਬੂ ਕਰ ਲਿਆ ਸੀ। ਸ਼ਿਕਾਇਤਕਰਤਾ ਔਰਤ ਵੱਲੋਂ ਇਹ ਵੀ ਦੋਸ਼ ਲਗਾਏ ਗਏ ਸਨ ਕਿ ਦੋਸ਼ੀ ਥਾਣੇਦਾਰ ਵੱਲੋਂ ਪਹਿਲਾਂ ਉਸ ਨਾਲ ਨਜਾਇਜ਼ ਸਬੰਧ ਬਣਾਉਣ ਦੇ ਲਈ ਹੀ ਕਥਿਥ ਤੌਰ ‘ਤੇ ਉਸਦੇ ਪੁੱਤਰ ਵਿਰੁੱਧ ਨਸ਼ਾ ਤਸਕਰੀ ਦਾ ਝੂਠਾ ਕੇਸ ਵੀ ਦਰਜ ਕੀਤਾ ਗਿਆ ਸੀ ਅਤੇ ਇਸੇ ਕੇਸ ਵਿੱਚ ਉਸ ਨੂੰ ਫਾਇਦਾ ਪਹੁੰਚਾਉਣ ਦੇ ਨਾਂ ‘ਤੇ ਥਾਣੇਦਾਰ ਨੇ ਉਸ ਨਾਲ ਦੋ ਵਾਰ ਉਸਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ ਸਨ। ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾ ਨਥਾਣਾ ਵਿਖੇ ਥਾਣੇਦਾਰ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੀ ਸੁਣਵਾਈ ਦੌਰਾਨ ਬਠਿੰਡਾ ਅਦਾਲਤ ਨੇ ਉਕਤ ਫੈਸਲਾ ਸੁਣਾਇਆ।

error: Content is protected !!