Skip to main content

Gee 98News

AAP ਦੀ ਰੈਲੀ ਸਥਾਨ ਨੇੜੇ ਪੁਲਿਸ ਮੁਲਾਜ਼ਮਾਂ ਦੀ ਕਾਰ ਨੂੰ ਬੱਸ ਨੇ ਮਾਰੀ ਟੱਕਰ…ASI ਸਮੇਤ ਤਿੰਨ ਜ਼ਖਮੀ

ਚੰਡੀਗੜ੍ਹ,16 ਫਰਵਰੀ, Gee98 news service-

ਅੱਜ ਆਮ ਆਦਮੀ ਪਾਰਟੀ ਦੀ ਮੋਗਾ ਵਿਖੇ ਹੋ ਰਹੀ ਰੈਲੀ ਸਥਾਨ ਦੇ ਨੇੜੇ ਇੱਕ ਬੇਕਾਬੂ ਬੱਸ ਨੇ ਏਐਸਆਈ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਤਿੰਨੋ ਮੁਲਾਜ਼ਮ ਜ਼ਖਮੀ ਹੋਏ, ਜਿਨਾਂ ਨੂੰ ਮੋਗਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੈਲੀ ਸਥਾਨ ਦੇ ਨੇੜੇ ਵੀਆਈਪੀ ਪਾਰਕਿੰਗ ਵਿੱਚ ਏਐਸਆਈ ਰਾਜਵਿੰਦਰ ਸਿੰਘ ਗੱਡੀਆਂ ਪਾਰਕਿੰਗ ਕਰਵਾ ਰਿਹਾ ਸੀ ਇਸ ਦੌਰਾਨ ਜਲੰਧਰ ਤੋਂ ਡਿਊਟੀ ‘ਤੇ ਦੋ ਪੁਲਿਸ ਮੁਲਾਜ਼ਮ ਹੈੱਡ ਕਾਂਸਟੇਬਲ ਮਨਪ੍ਰੀਤ ਕੌਰ ਅਤੇ ਅਮਨਜੀਤ ਸਿੰਘ ਆਪਣੀ ਕਾਰ ਵਿੱਚ ਪੁੱਜੇ ਤੇ ਪਾਰਕਿੰਗ ਵਾਲੀ ਥਾਂ ਗੱਡੀ ਪਾਰਕਿੰਗ ਕਰਨ ਲਈ ਮੁੜੇ ਤਾਂ ਅਚਾਨਕ ਮੋਗੇ ਤੋਂ ਲੁਧਿਆਣੇ ਜਾ ਰਹੀ ਜੈਪੁਰ ਐਕਸਪ੍ਰੈਸ ਪ੍ਰਾਈਵੇਟ ਬੱਸ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ ਨੇ ਉੱਥੇ ਖੜੇ ਉਕਤ ਏਐਸਆਈ ਰਾਜਵਿੰਦਰ ਸਿੰਘ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਤਿੰਨੇ ਪੁਲਿਸ ਮੁਲਾਜ਼ਮ ਸਖ਼ਤ ਜ਼ਖਮੀ ਹੋ ਗਏ ਅਤੇ ਪੁਲਿਸ ਮੁਲਾਜ਼ਮਾਂ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ‘ਤੇ ਹਾਜ਼ਰ ਹੋਰ ਪੁਲਿਸ ਮੁਲਾਜ਼ਮਾਂ ਨੇ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਫੋਟੋ ਕੈਪਸ਼ਨ-ਨੁਕਸਾਨੀ ਗਈ ਪੁਲਿਸ ਮੁਲਾਜ਼ਮਾਂ ਦੀ ਕਾਰ ਦੀ ਤਸਵੀਰ

error: Content is protected !!