Gee 98News

ਬਰਨਾਲਾ ਜਰਨਲਿਸਟ ਐਸੋਸੀਏਸ਼ਨ ਵਲੋਂ ਸੂਫ਼ੀਆਨਾ ਸ਼ਾਮ ਅਤੇ ਕੈਲੰਡਰ ਰਿਲੀਜ਼ ਸਮਾਰੋਹ

  • ਸੂਫ਼ੀ ਗਾਇਕ ਸਰਦਾਰ ਅਲੀ ਨੇ ਗੀਤਾਂ ਰਾਹੀਂ ਬੰਨਿਆ ਰੰਗ
    ਬਰਨਾਲਾ, 18 ਨਵੰਬਰ- (ਨਿਰਮਲ ਸਿੰਘ ਪੰਡੋਰੀ) : ਪੱਤਰਕਾਰਾਂ ਦੀ ਸਿਰਮੌਰ ਜਥੇਬੰਦੀ ਬਰਨਾਲਾ ਜਰਨਲਿਸਟ ਐਸਸੀਏਸ਼ਨ ਵਲੋਂ ਅੰਤਰਰਾਸ਼ਟਰੀ ਪ੍ਰੈਸ ਦਿਵਸ ਨੂੰ ਸਮਰਪਿਤ ਸੂਫ਼ੀਆਨਾ ਸ਼ਾਮ ਅਤੇ ਕੈਲੰਡਰ ਰਿਲੀਜ਼ ਸਮਾਰੋਹ ਸਥਾਨਕ ਰੋਇਲ ਗਰੀਨ ਪੈਲੇਸ ਵਿਖੇ ਕਰਵਾਇਆ ਗਿਆ ਹੈ। ਇਸ ਸਮਾਗਮ ਵਿਚ ਪ੍ਰਸਿੱਧ ਸੂਫ਼ੀ ਗਾਇਕ ਸਰਦਾਰ ਅਲੀ ਨੇ ਆਪਣੇ ਗੀਤਾਂ ਅਤੇ ਕਵਾਲੀਆਂ ਨਾਲ ਕਈ ਘੰਟੇ ਖੂਬ ਰੰਗ ਬੰਨਿਆ ਅਤੇ ਸਰੋਤਿਆਂ ਨੇ ਵੀ ਸਮਾਗਮ ਦਾ ਭਰਪੂਰ ਆਨੰਦ ਮਾਣਿਆ। ਸਮਾਗਮ ਦੀ ਸ਼ੁਰੂਆਤ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿੱਚ ਐਸੋਸੀਏਸ਼ਨ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਐਸੋਸੀਏਸ਼ਨ ਵਲੋਂ ਤਿਆਰ ਕੀਤਾ ਗਿਆ ਕੈਲੰਡਰ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਬਕਾ ਐਮ.ਪੀ., ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਐਸ.ਪੀ. (ਡੀ.) ਜਗਜੀਤ ਸਿੰਘ ਸਰੋਆ, ਡੀ.ਐਸ.ਪੀ. ਵਿਜੀਲੈਂਸ ਲੁਧਿਆਣਾ ਪਰਮਿੰਦਰ ਸਿੰਘ ਬਰਾੜ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਗਾਇਕ ਸਰਦਾਰ ਅਲੀ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ, ਆਈ.ਓ.ਐਲ. ਦੇ ਐਡਮਿਨ ਹੈੱਡ ਬਸੰਤ ਸਿੰਘ, ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਅਤੇ ਸਰਪ੍ਰਸਤ ਰਾਮ ਸ਼ਰਨ ਦਾਸ ਗੋਇਲ ਵਲੋਂ ਰਿਲੀਜ਼ ਕੀਤਾ ਗਿਆ।

  • ਸਮਾਗਮ ਵਿਚ ਗੁਰਲਵਲੀਨ ਸਿੰਘ ਸਿੱਧੂ ਰਿਟਾ. ਆਈ.ਏ.ਐਸ., ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ, ਡੀ.ਐਸ.ਪੀ. ਲਖਵੀਰ ਸਿੰਘ ਟੀਵਾਣਾ, ਏ.ਪੀ.ਆਰ.ਓ. ਮੈਡਮ ਜਗਬੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਅਕਾਲੀ ਦਲ (ਸੰਯੁਕਤ) ਦੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਗਿੰਦੀ, ਐਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ, ਜਨਰਲ ਸਕੱਤਰ ਸ਼ਿਵ ਸਿੰਗਲਾ, ਭਾਜਪਾ ਦੇ ਸੂਬਾ ਬੁਲਾਰਾ ਦਰਸ਼ਨ ਸਿੰਘ ਨੈਣੇਵਾਲ, ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਬੀਬੀ ਸੁਖਜੀਤ ਕੌਰ ਸੁੱਖੀ, ਗੁਰਕੀਮਤ ਸਿੰਘ ਸਿੱਧੂ, ਨਰਿੰਦਰ ਗਰਗ ਨੀਟਾ, ਰਾਜੀਵ ਗੁਪਤਾ ਲੂਬੀ, ਅਕਾਲੀ ਆਗੂ ਸੰਜੀਵ ਸ਼ੋਰੀ, ਤੇਜਿੰਦਰ ਸਿੰਘ ਸੋਨੀ ਜਾਗਲ, ਜਤਿੰਦਰ ਜਿੰਮੀ, ਗੁਰਪਿਆਰ ਸਿੰਘ ਧਾਲੀਵਾਲ, ਰਾਜੀਵ ਵਰਮਾ ਰਿੰਪੀ, ਰਾਜ ਧੌਲਾ, ਕੌਂਸਲਰ ਰੁਪਿੰਦਰ ਸਿੰਘ ਸ਼ੀਤਲ, ਗਿ: ਕਰਮ ਸਿੰਘ ਭੰਡਾਰੀ, ਪ੍ਰੋ. ਕਰਾਂਤੀਪਾਲ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਭਜਨ ਸਿੰਘ ਭੁੱਲਰ, ਡਾ. ਰੁਪੇਸ਼ ਸਿੰਗਲਾ ਤੋਂ ਇਲਾਵਾ ਜ਼ਿਲੇ ਦੇ ਵੱਡੀ ਗਿਣਤੀ ਵਿਚ ਪੱਤਰਕਾਰ ਹਾਜ਼ਰ ਸਨ।

error: Content is protected !!