ਚੰਡੀਗੜ੍ਹ,10 ਮਾਰਚ, Gee98 news service-
-ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਦੇ ਦੌਰਾਨ ਭਾਰਤ ਸਰਕਾਰ ਨੇ ਘਰੇਲੂ ਸਪਲਾਈ ਵਾਲੇ ਗੈਸ ਸਿਲੰਡਰ ਦੀ ਬੁਕਿੰਗ ਸਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਸਰਕਾਰ ਨੇ ਗੈਸ ਸਿਲੰਡਰ ਬੁੱਕ ਕਰਨ ਦੇ ਸਮੇਂ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਗੈਸ ਉਪਭੋਗਤਾ ਇੱਕ ਸਿਲੰਡਰ ਲੈਣ ਤੋਂ ਬਾਅਦ ਦੂਜਾ ਸਿਲੰਡਰ 25 ਦਿਨਾਂ ਬਾਅਦ ਲੈ ਸਕਣਗੇ ਜਦਕਿ ਪਹਿਲਾਂ ਇਹ ਸਮਾਂ 21 ਦਿਨ ਦਾ ਸੀ ਇਸ ਤਰ੍ਹਾਂ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਸਿਲੰਡਰ ਲੈਣ ਦੇ ਸਮੇਂ ‘ਚ ਚਾਰ ਦਿਨ ਦਾ ਵਾਧਾ ਕਰ ਦਿੱਤਾ ਹੈ। ਇਹ ਕਦਮ ਅਮਰੀਕਾ-ਇਜਰਾਈਲ ਤੇ ਈਰਾਨ ਦੀ ਜੰਗ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ ਤਾਂ ਜੋ ਸਿਲੰਡਰਾਂ ਦੀ ਜਮ੍ਹਾਂਖੋਰੀ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਸੂਤਰਾਂ ਅਨੁਸਾਰ ਜੰਗ ਤੋਂ ਪਹਿਲਾਂ ਲੋਕ ਰੂਟੀਨ ਵਿੱਚ 55 ਦਿਨਾਂ ਬਾਅਦ ਸਿਲੰਡਰ ਬੁੱਕ ਕਰਦੇ ਸਨ ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਲੋਕ 15 ਦਿਨਾਂ ਬਾਅਦ ਹੀ ਬੁਕਿੰਗ ਕਰਨ ਲੱਗੇ ਇਸ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਸਮਾਂ ਸੀਮਾ 25 ਦਿਨ ਦੀ ਕਰ ਦਿੱਤੀ ਹੈ। ਭਾਵੇਂ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਤੱਕ ਦਾ ਵਾਧਾ ਕੀਤਾ ਹੈ ਪ੍ਰੰਤੂ ਸੂਤਰਾਂ ਅਨੁਸਾਰ ਜੇਕਰ ਜਮਾਂਖੋਰੀ ‘ਤੇ ਲਗਾਮ ਲਾ ਲੱਗੀ ਤਾਂ ਇਹ ਕੀਮਤ ਹੋਰ ਵੀ ਵੱਧ ਸਕਦੀ ਹੈ। ਦੂਜੇ ਪਾਸੇ ਰਾਜਸਥਾਨ ਤੇ ਪੰਜਾਬ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ‘ਤੇ ਰੋਕ ਲਗਾ ਦਿੱਤੀ ਗਈ ਹੈ।