Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

ਲੋਕ ਵਿਰੋਧੀ ਫੈਸਲੇ ਦਾ ਵਿਧਾਇਕ ਢਿੱਲੋਂ ਨੇ ਲਿਆ ਸਖ਼ਤ ਨੋਟਿਸ

Nirmal Pandori by Nirmal Pandori
04/02/2026
in ਬਰਨਾਲਾ ਆਸ-ਪਾਸ
Reading Time: 1 min read
A A
0
ਵਿਧਾਇਕ ਕਾਲਾ ਢਿੱਲੋਂ ਨੇ ਸਿਹਤ ਮੰਤਰੀ ਦੀ ਕੱਲ੍ਹ ਦੀ ਬਰਨਾਲਾ ਫੇਰੀ ‘ਤੇ ਲਾਈ ਸਵਾਲਾਂ ਦੀ ਝੜੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,2 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਬਰਨਾਲਾ ਜ਼ਿਲ੍ਹਾ ਦੇ ਲੋਕਾਂ ਨੂੰ ਸਹੂਲਤਾਂ ਦਾ ਕੀ ਦੇਣੀਆਂ ਸਨ ਸਗੋਂ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਬੰਦ ਕਰਕੇ ਲੋਕਾਂ ਦੇ ਪੱਲੇ ਖੱਜਲ ਖ਼ੁਆਰੀਆਂ ਪਾਈਆਂ ਜਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਵੱਲੋਂ ਖਰੀਦੇ ਗਏ ਵਹੀਕਲਾਂ ਨੂੰ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬਰਨਾਲਾ ਵਿਖੇ ਬੰਦ ਕਰ ਦਿੱਤਾ ਹੈ ਅਤੇ ਹੁਣ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਲੋਕਾਂ ਨੂੰ ਆਪਣੇ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਲਈ ਬਠਿੰਡਾ ਵਿਖੇ ਜਾਣਾ ਪਵੇਗਾ, ਜਦ ਕਿ ਪਹਿਲਾਂ ਸੰਗਰੂਰ ਜਾਣ ਦੇ ਦੇ ਹੁਕਮ ਜਾਰੀ ਕੀਤੇ ਗਏ ਸਨ ਜਿਨਾਂ ਨੂੰ ਬਦਲ ਕੇ ਹੁਣ ਬਠਿੰਡਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਸਮਝ ਤੋਂ ਪਰ੍ਹੇ ਹੈ ਕਿ ਸਰਕਾਰ ਅੱਗੇ ਵਧਣ ਦੀ ਬਜਾਏ ਪਿੱਛੇ ਵੱਲ ਮੁੜ ਰਹੀ ਹੈ ਅਤੇ ਆਮ ਲੋਕਾਂ ‘ਤੇ ਹਰ ਰੋਜ਼ ਨਵਾਂ ਬੋਝ ਪਾਇਆ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਜਾਣ ਨਾਲ ਲੋਕਾਂ ਦਾ ਜਿੱਥੇ ਪੈਸਾ ਖਰਾਬ ਹੋਵੇਗਾ ਉੱਥੇ ਕੀਮਤੀ ਸਮਾਂ ਵੀ ਖਰਾਬ ਹੋਵੇਗਾ। ‌ ਵਿਧਾਇਕ ਢਿੱਲੋਂ ਨੇ ਕਿਹਾ ਕਿ ਬਰਨਾਲਾ ‘ਚ ਸਰਕਾਰੀ ਇਮਾਰਤਾਂ ਦੀ ਘਾਟ ਨਹੀਂ ਹੈ ਅਤੇ ਨਾ ਹੀ ਇੱਥੇ ਵਹੀਕਲਾਂ ਦੀ ਖਰੀਦੋ ਫਰੋਖਤ ਦੇ ਘੱਟ ਹੋ ਰਹੀ ਹੈ। ‌ ਉਹਨਾਂ ਕਿਹਾ ਕਿ ਦਰਅਸਲ ਸਰਕਾਰ ਦੀ ਨੀਅਤ ਮਾੜੀ ਹੈ ਜਿਸ ਕਰਕੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਬਰਨਾਲੇ ਦੇ ਸਰਕਾਰੀ ਹਸਪਤਾਲ ਨੂੰ ਪਹਿਲਾਂ ਤੋਂ ਹੀ ਰੈਫਰਲ ਹਸਪਤਾਲ ਕਿਹਾ ਜਾਂਦਾ ਹੈ ਅਤੇ ਹੁਣ ਬਰਨਾਲਾ ਦੇ ਡੀਟੀਓ ਦਫ਼ਤਰ ਨੂੰ ਵੀ ਰੈਫਰਲ ਦਫ਼ਤਰ ਹੀ ਬਣਾ ਦਿੱਤਾ ਜਾਵੇਗਾ ਕਿਉਂਕਿ ਡੀਟੀਓ ਦਫ਼ਤਰ ਨਾਲ ਸੰਬੰਧਿਤ ਨਿੱਕੇ ਨਿੱਕੇ ਕੰਮ ਵੀ ਕਰਵਾਉਣ ਲਈ ਵੀ ਲੋਕਾਂ ਨੂੰ ਬਾਕੀ ਜ਼ਿਲ੍ਹਿਆਂ ਵਿੱਚ ਜਾਣਾ ਪਵੇਗਾ। ‌ ਵਿਧਾਇਕ ਢਿੱਲੋਂ ਨੇ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਵਹੀਕਲਾਂ ਨੂੰ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬਰਨਾਲਾ ਵਿਖੇ ਹੀ ਜਾਰੀ ਰੱਖਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਹੀ ਜਾਣਾ ਪਵੇਗਾ ਤਾਂ ਉਹ ਇਹ ਬਰਦਾਸ਼ਤ ਨਹੀਂ ਕਰਨਗੇ ਅਤੇ ਜਲਦੀ ਹੀ ਇਹ ਸਹੂਲਤ ਬਰਨਾਲਾ ‘ਚ ਸ਼ੁਰੂ ਕਰਵਾਉਣ ਲਈ ਜੱਦੋ ਜਹਿਦ ਕਰਨਗੇ। ਵਿਧਾਇਕ ਢਿੱਲੋਂ ਨੇ ਬਰਨਾਲਾ ਜ਼ਿਲ੍ਹਾ ਬਨਣ ਤੋਂ ਬਾਅਦ ਪਿਛਲੀਆਂ ਸਰਕਾਰਾਂ ‘ਤੇ ਦਫ਼ਤਰਾਂ ਅਤੇ ਸਟਾਫ਼ ਦੀ ਕਮੀ ਸਬੰਧੀ ਸਵਾਲ ਚੁੱਕਣ ਵਾਲੇ ਸੱਤਾਧਾਰੀ ਆਗੂਆਂ ਦੀ ਚੁੱਪ ‘ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਹੁਣ ਇਹਨਾਂ ਆਗੂਆਂ ਦੀ ਆਪਣੀ ਸਰਕਾਰ ਵੱਲੋਂ ਲੋਕ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ ਪ੍ਰੰਤੂ ਇਹ ਆਗੂ ਚੁੱਪ ਵੱਟੀ ਬੈਠੇ ਹਨ ਜਦ ਕਿ ਪਿਛਲੀਆਂ ਸਰਕਾਰਾਂ ਮੌਕੇ ਇਹਨਾਂ ਨੇ ਅਜਿਹੇ ਮੁੱਦਿਆਂ ਨੂੰ ਮੁੱਖ ਮੁੱਦੇ ਬਣਾਇਆ ਹੋਇਆ ਸੀ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਿੰਡ ਅਮਲਾ ਸਿੰਘ ਵਾਲਾ ਵਿਖੇ  ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

05/25/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

05/25/2026
ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

05/24/2026
Load More
Previous Post

ਸਰਪੰਚ ਦੇ ਪਤੀ ‘ਤੇ ਤਾਬਤਤੋੜ ਫਾਇਰਿੰਗ…ਵਾਲ-ਵਾਲ ਬਚਿਆ ਸਰਪੰਚ ਦਾ ਪਤੀ

Next Post

ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ

Nirmal Pandori

Nirmal Pandori

Related Posts

ਪਿੰਡ ਅਮਲਾ ਸਿੰਘ ਵਾਲਾ ਵਿਖੇ  ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ
ਬਰਨਾਲਾ ਆਸ-ਪਾਸ

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

by Nirmal Pandori
05/25/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

by Nirmal Pandori
05/25/2026
ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ
ਬਰਨਾਲਾ ਆਸ-ਪਾਸ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

by Nirmal Pandori
05/24/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਨਿਗਮ ਚੋਣਾਂ : ਵੱਡੇ ਸਿਆਸੀ ਆਗੂਆਂ ਨੇ ਪ੍ਰਚਾਰ ਤੋਂ ਵੱਟਿਆ ਪਾਸਾ…ਸਥਾਨਕ ਆਗੂਆਂ ਨੇ ਜੋੜੇ ਵੋਟਰਾਂ ਅੱਗੇ ਹੱਥ

by Nirmal Pandori
05/24/2026
ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ
ਬਰਨਾਲਾ ਆਸ-ਪਾਸ

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

by Nirmal Pandori
05/24/2026
ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ
ਬਰਨਾਲਾ ਆਸ-ਪਾਸ

ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

by Nirmal Pandori
05/24/2026
Load More
Next Post
ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ

ਅੰਦਰਲੀ ਖ਼ਬਰ...ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ...ਤਾਂ ਦਿੱਤਾ ਝਟਕਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend