ਬਰਨਾਲਾ, 24 ਨਵੰਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹੇ ਦੇ ਪਿੰਡ ਪੱਤੀ ਸੇਖਵਾਂ ਵਿਖੇ ਡੇਰਾ ਸਿਰਸਾ ਨਾਲ ਜੁੜੇ ਦੋ ਮਿ੍ਤਕ ਵਿਅਕਤੀਆਂ ਦੇ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਸਰਪੰਚ ਸਤਿਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਰਣਜੀਤ ਸਿੰਘ (52) ਪੁੱਤਰ ਠਾਣਾ ਸਿੰਘ ਅਤੇ ਅਜਮੇਰ ਸਿੰਘ (57) ਪੁੱਤਰ ਨੰਦ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸੰਬੰਧਿਤ ਪਰਿਵਾਰਾਂ ਵੱਲੋਂ ਰਣਜੀਤ ਸਿੰਘ ਦਾ ਮਿ੍ਤਕ ਸਰੀਰ ਏਮਜ਼ ਹਸਪਤਾਲ ਰਿਸੀਕੇਸ਼ (ਉੱਤਰਾਖੰਡ) ਅਤੇ ਅਜਮੇਰ ਸਿੰਘ ਦਾ ਮਿ੍ਤਕ ਸਰੀਰ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਰਿਸਰਚ ਭੁੱਚੋ ਮੰਡੀ ਬਠਿੰਡਾ ਨੂੰ ਦਾਨ ਦਿੱਤਾ ਗਿਆ, ਜਿੱਥੇ ਮੈਡੀਕਲ ਦੇ ਵਿਦਿਆਰਥੀ ਖੋਜ ਕਾਰਜਾਂ ਲਈ ਇਨਾਂ ਮਿ੍ਰਤਕ ਸਰੀਰਾਂ ਦੀ ਵਰਤੋਂ ਕਰਨਗੇ। ਇਸ ਮੌਕੇ ਹਰਬਖਸ਼ੀਸ ਸਿੰਘ ਗੋਨੀ ਕੌਂਸਲਰ ਬਰਨਾਲਾ ਨੇ ਦੱਸਿਆ ਕਿ ਦੋਵੇ ਪਰਿਵਾਰਾਂ ਦੇ ਰਿਸ਼ਤੇਦਾਰ ਅਤੇ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਅਤੇ ਗਰਾਮ ਪੰਚਾਇਤ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤ ਨੇ ਫੁੱਲਾਂ ਨਾਲ ਸਜੀਆਂ ਵੈਨਾਂ ਰਾਹੀ ਰਣਜੀਤ ਸਿੰਘ ਅਤੇ ਅਜਮੇਰ ਸਿੰਘ ਦੀਆਂ ਮਿ੍ਤਕ ਦੇਹਾਂ ਨੂੰ ਰਵਾਨਾ ਕੀਤਾ। ਉਨਾਂ ਦੱਸਿਆ ਕਿ ਹੁਣ ਤੱਕ ਡੇਰੇ ਦੀ ਸੰਗਤ ਵੱਲੋਂ ਬਲਾਕ ਬਰਨਾਲਾ/ਧਨੌਲਾ ‘ਚੋਂ 44 ਮਿ੍ਰਤਕ ਸਰੀਰ ਮੈਡੀਕਲ ਕਾਰਜਾਂ ਲਈ ਦਾਨ ਕੀਤੇ ਗਏ ਹਨ।
