Gee 98News

ਬਰਨਾਲਾ 22 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਦੇ ਕਸਬਾ ਹੰਡਿਆਇਆ ਚੌਂਕ ਵਿੱਚ ਨੈਸ਼ਨਲ ਹਾਈਵੇ 7 ‘ਤੇ ਬਣੇ ਫਲਾਈਓਵਰ ਦੀ ਮਾੜੀ ਹਾਲਤ ਦਾ ਮੁੱਦਾ ਭਾਜਪਾ ਆਗੂ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਉਠਾਇਆ। ਕੇਂਦਰੀ ਮੰਤਰੀ ਨਾਲ ਇੱਕ ਮੁਲਾਕਾਤ ਦੌਰਾਨ ਇੰਜੀਨੀਅਰ ਸਿੱਧੂ ਨੇ ਹੰਡਿਆਇਆ ਵਾਲੇ ਫਲਾਈ ਓਵਰ ਦੀ ਮਾੜੀ ਹਾਲਤ ਦਾ ਜ਼ਿਕਰ ਕਰਦੇ ਹੋਏ ਇਸ ਦੀ ਜਲਦੀ ਮਰੰਮਤ ਕਰਕੇ ਖੋਲਣ ਦੀ ਅਧਿਕਾਰੀਆਂ ਨੂੰ ਹਦਾਇਤ ਕਰਨ ਦੀ ਮੰਗ ਵੀ ਕੀਤੀ। ਦੱਸ ਦੇਈਏ ਕਿ ਇਹ ਪੁਲ ਅੱਜਕੱਲ ਆਵਾਜਾਈ ਲਈ ਪ੍ਰਸ਼ਾਸਨ ਵੱਲੋਂ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਹੰਡਿਆਇਆ ਚੌਂਕ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਨੇ ਲੋਕਾਂ ਲਈ ਸਿਰਦਰਦੀ ਖੜੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇਸੇ ਨੈਸ਼ਨਲ ਹਾਈਵੇ ‘ਤੇ ਭਵਾਨੀਗੜ੍ਹ ਅਤੇ ਚੰਨੋ ਵਿਖੇ ਵੀ ਨਵੇਂ ਫਲਾਈ ਓਵਰ ਬਣਾਏ ਜਾਣ ਸੰਬੰਧੀ ਇੰਜੀਨੀਅਰ ਸਿੱਧੂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ। ਇੰਜੀਨੀਅਰ ਸਿੱਧੂ ਨੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸਮੁੱਚੇ ਹਾਈਵੇ ਦੇ ਵਿਚਕਾਰ ਬਣੇ ਡਿਵਾਈਡਰਾਂ ਨੂੰ ਵੱਖ ਵੱਖ ਥਾਵਾਂ ਤੋਂ ਤੋੜ ਕੇ ਲੋਕਾਂ ਨੇ ਆਪਣੀ ਸੁਵਿਧਾ ਅਨੁਸਾਰ ਇੱਕ ਪਾਸੇ ਤੋਂ ਦੂਸਰੇ ਪਾਸੇ ਜਾਣ ਲਈ ਰਸਤੇ ਬਣਾ ਲਏ ਹਨ ਜਿਹਨਾਂ ਕਾਰਨ ਐਕਸੀਡੈਂਟ ਵਾਪਰਦੇ ਹਨ। ਉਹਨਾਂ ਕੇਂਦਰੀ ਮੰਤਰੀ ਕੋਲ ਇਹ ਮੁੱਦਾ ਵੀ ਉਠਾਇਆ ਕਿ ਚੰਡੀਗੜ੍ਹ ਤੋਂ ਬਠਿੰਡਾ ਤੱਕ 229 ਕਿਲੋਮੀਟਰ ਦਾ ਫਾਸਲਾ ਹੈ ਇਸ ਲਈ ਨੈਸ਼ਨਲ ਹਾਈਵੇ ਨਿਯਮਾਂ ਮੁਤਾਬਿਕ ਦੋ ਟੋਲ ਪਲਾਜਿਆਂ ਵਿੱਚ 60 ਕਿਲੋਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਪਰ ਇਸ ਰੋਡ ‘ਤੇ ਪੰਜ ਟੋਲ ਪਲਾਜ਼ਾ ਹਨ ਅਤੇ ਨਿਯਮਾਂ ਮੁਤਾਬਿਕ 229 ਕਿਲੋਮੀਟਰ ‘ਤੇ ਚਾਰ ਟੋਲ ਪਲਾਜੇ ਹੀ ਹੋਣੇ ਚਾਹੀਦੇ ਹਨ। ਸਿੱਧੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਅਧਿਕਾਰੀਆਂ ਨੂੰ ਇਹਨਾਂ ਤਰੁੱਟੀਆਂ ਦੇ ਸਬੰਧ ਵਿੱਚ ਹਦਾਇਤ ਜਾਰੀ ਕਰ ਦਿੱਤੀ ਜਾਵੇਗੀ ਅਤੇ ਭਵਾਨੀਗੜ੍ਹ ਅਤੇ ਚੰਨੋ ਕਸਬਿਆਂ ਵਿੱਚ ਦੀ ਲੰਘਦੇ NH 7 ਉਪਰ ਫਲਾਈ ਓਵਰ ਬਣਾਉਣ ਲਈ ਸਰਵੇ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਯੁਵਾ ਯੂਥ ਆਗੂ ਜਗਦੀਪ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ-ਦੇਸ਼ ਦੇ ਟਰਾਂਸਪੋਰਟ ਅਤੇ ਸੜਕੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਮੰਗ ਪੱਤਰ ਦੇਣ ਉਪਰੰਤ ਸਨਮਾਨ ਕਰਦੇ ਹੋਏ ਕੈਪਟਨ ਗੁਰਜਿੰਦਰ ਸਿੰਘ ਸਿੱਧੂ।

Leave a Reply

Your email address will not be published. Required fields are marked *

error: Content is protected !!