Gee 98News

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

ਬਰਨਾਲਾ,5 ਮਈ, (ਨਿਰਮਲ ਸਿੰਘ ਪੰਡੋਰੀ)-

ਅੰਤਰਰਾਸ਼ਟਰੀ ਯੱਗ ਦਿਵਸ ਮੌਕੇ ਆਰੀਆ ਸਮਾਜ ਬਰਨਾਲਾ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ। ਯੱਗ ਦੀ ਪਵਿੱਤਰ ਰਸਮ ਤੋਂ ਬਾਅਦ ਆਰੀਆ ਸਭਾ ਮੈਂਬਰਾਂ ਦੀ ਹਾਜ਼ਰੀ ਵਿੱਚ ਸਾਲ 2026-27 ਲਈ ਸਾਲਾਨਾ ਚੋਣ ਪ੍ਰਕਿਰਿਆ ਗਾਇਤਰੀ ਮਹਾਂਮੰਤਰ ਦੇ ਜਾਪ ਨਾਲ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਖਜ਼ਾਨਚੀ ਭਾਰਤ ਇੰਦੂ ਗੁਪਤਾ ਨੇ ਸਾਲ 2025-26 ਦਾ ਆਮਦਨ-ਖਰਚ ਦਾ ਵੇਰਵਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੇਵਾਮੁਕਤ ਪ੍ਰਿੰਸੀਪਲ ਰਾਜਮਹਿੰਦਰ ਸ਼ਰਮਾ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ, ਜਿਨਾਂ ਨੇ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਹਾਜ਼ਰ ਸਭਾ ਮੈਂਬਰਾਂ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਨਾਂ ਪੇਸ਼ ਕਰਨ ਦੀ ਬੇਨਤੀ ਕੀਤੀ। ਸਰਬਸੰਮਤੀ ਨਾਲ ਹਾਜ਼ਰ ਸਭਾ ਮੈਂਬਰਾਂ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਤਿਲਕ ਰਾਮ ਜੀ ਦਾ ਨਾਮ ਪੇਸ਼ ਕੀਤਾ ਗਿਆ,ਜਿਸ ਨੂੰ ਸਾਰੇ ਸਭਾ ਮੈਂਬਰਾ ਨੇ ਤਾੜੀਆਂ ਦੀ ਗੂੰਜ ਨਾਲ ਸਵੀਕਾਰ ਕਰ ਲਿਆ ਅਤੇ ਸਦਨ ਦੁਆਰਾ ਤਿਲਕ ਰਾਮ ਜੀ ਨੂੰ ਆਪਣੀ ਕਾਰਜਕਾਰਨੀ ਗਠਿਤ ਕਰਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਤਿਲਕ ਰਾਮ ਤੀਜੀ ਵਾਰ ਸਰਵਸੰਮਤੀ ਨਾਲ ਆਰੀਆ ਸਮਾਜ ਦੇ ਪ੍ਰਧਾਨ ਚੁਣੇ ਗਏ। ਇਸ ਮੌਕੇ ‘ਤੇ ਸੰਜੀਵ ਸ਼ੋਰੀ, ਕੇਵਲ ਜਿੰਦਲ, ਦੇਵਿੰਦਰ ਚੱਢਾ, ਰਾਜੇਸ਼ ਗਾਂਧੀ, ਚਰਨਜੀਤ ਸ਼ਰਮਾ, ਪਰਮਜੀਤ ਭਾਰਦਵਾਜ, ਸਤੀਸ਼ ਸਿੰਧਵਾਨੀ, ਰਾਜੀਵ ਬਰਨਾਲਾ, ਭਾਰਤ ਇੰਦੂ ਗੁਪਤਾ, ਰਾਮ ਚੰਦਰ ਆਰੀਆ, ਵਿਜੈ ਆਰੀਆ, ਰਾਮ ਕੁਮਾਰ ਸੋਬਤੀ, ਰਾਮ ਲਖਨ, ਪ੍ਰਦੀਪ ਗੋਇਲ, ਗੌਰਵ ਆਰੀਆ, ਪ੍ਰਦੀਪ ਸੀ.ਏ.,ਕੁਲਦੀਪ ਜੋਸ਼ੀ, ਗਿਆਨ ਚੰਦ ਸ਼ੇਰਪੁਰ ਬਾਲੇ, ਬਸੰਤ ਗੋਇਲ, ਸ਼੍ਰੀਚੰਦ ਵਰਮਾ, ਪ੍ਰਹਿਲਾਦ ਮੈਨਨ, ਮੋਹਿਤ ਸ਼ਰਮਾ, ਦੇਵੇਂਦਰ ਆਰੀਆ ਆਦਿ ਵੀ ਹਾਜ਼ਰ ਸਨ।

error: Content is protected !!