Gee 98News

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ

ਬਰਨਾਲਾ,7 ਮਈ, (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਦੇ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਅਜੇ ਕੁਮਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇੱਕ ਅਹਿਮ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ ਹੈ। ਪਿਛਲੇ ਦਿਨੀਂ ਪਾਰਟੀ ਦੇ ਐਸਸੀ ਡਿਪਾਰਟਮੈਂਟ ਵਿੱਚ ਕੀਤੀਆਂ ਅਹਿਮ ਨਿਯੁਕਤੀਆਂ ਦੀ ਪ੍ਰਕਿਰਿਆ ਦੌਰਾਨ ਕੌਂਸਲਰ ਅਜੇ ਕੁਮਾਰ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ‌ਜਿਕਰਯੋਗ ਹੈ ਕਿ ਕੌਂਸਲਰ ਅਜੇ ਕੁਮਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਸਰਗਰਮ ਹਨ ਅਤੇ ਬਤੌਰ ਕੌਂਸਲਰ ਉਹਨਾਂ ਦੀਆਂ ਸੇਵਾਵਾਂ ਚਰਚਾ ਵਿੱਚ ਰਹੀਆਂ ਹਨ ਕਿਉਂਕਿ ਉਹ ਹਰ ਸਮੇਂ ਆਮ ਲੋਕਾਂ ਦੀਆਂ ਸਮੱਸਿਆਵਾਂ ਲੈ ਕੇ ਅਫ਼ਸਰਾਂ ਦੇ ਦਰਵਾਜ਼ੇ ‘ਤੇ ਖੜੇ ਰਹਿੰਦੇ ਹਨ ਅਤੇ ਉਨਾਂ ਦਾ ਹੱਲ ਵੀ ਕਰਵਾਉਂਦੇ ਹਨ। ਪੰਜਾਬ ਕਾਂਗਰਸ ਦੇ ਐਸਸੀ ਡਿਪਾਰਟਮੈਂਟ ਵਿੱਚ ਬਤੌਰ ਸਕੱਤਰ ਆਪਣੀ ਨਿਯੁਕਤੀ ਸਬੰਧੀ ਕੌਂਸਲਰ ਅਜੇ ਕੁਮਾਰ ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪਹਿਲਾਂ ਦੀ ਤਰ੍ਹਾਂ ਤਨਦੇਹੀ ਨਾਲ ਨਿਭਾਉਣਗੇ। ਆਪਣੀ ਨਿਯੁਕਤੀ ‘ਤੇ ਕੌਂਸਲਰ ਅਜੇ ਕੁਮਾਰ ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ, ਐਸਸੀ ਡਿਪਾਰਟਮੈਂਟ ਦੇ ਕੌਮੀ ਚੇਅਰਮੈਨ ਰਜਿੰਦਰਪਾਲ ਗੌਤਮ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਹੈ।

error: Content is protected !!