Skip to main content

Gee 98News

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

ਚੰਡੀਗੜ੍ਹ,9 ਮਈ, Gee98 news service-

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਦੂਜੀ ਵਾਰ ਰੇਡ ਕੀਤੀ ਹੈ। ‌ ਅੱਜ ਸਵੇਰ ਤੋਂ ਹੀ ਈਡੀ ਦੀ ਕਈ ਅਧਿਕਾਰੀਆਂ ਦੀ ਟੀਮ ਸੰਜੀਵ ਅਰੋੜਾ ਦੇ ਚੰਡੀਗੜ੍ਹ ਸਥਿਤ ਘਰ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਲੱਗਭੱਗ 15 ਗੱਡੀਆਂ ਵਿੱਚ ਈਡੀ ਦੇ ਅਧਿਕਾਰੀ ਸੰਜੀਵ ਅਰੋੜਾ ਦੇ ਘਰ ਪੁੱਜੇ ਹਨ। ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਈਡੀ ਦੀ ਇਹ ਦੂਜੀ ਰੇਡ ਹੈ ਇਸ ਤੋਂ ਪਹਿਲਾਂ ਈਡੀ ਨੇ ਲੁਧਿਆਣਾ ਤੇ ਜਲੰਧਰ ਅਰੋੜਾ ਅਤੇ ਉਸਦੇ ਭਾਈਵਾਲਾਂ ਦੇ ਟਿਕਾਣਿਆਂ ‘ਤੇ ਰੇਡ ਕੀਤੀ ਸੀ। ‌ ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਦੀ ਟੀਮ ਚੰਡੀਗੜ੍ਹ ਸੰਜੀਵ ਅਰੋੜਾ ਦੇ ਘਰ ਅੰਦਰ ਜਾਂਚ ਕਰ ਰਹੀ ਹੈ ਅਤੇ ਬਾਹਰ ਵੱਡੀ ਗਿਣਤੀ ਵਿੱਚ ਸੀਆਰਪੀਐਫ ਦੇ ਨੌਜਵਾਨ ਤਾਇਨਾਤ ਕੀਤੇ ਗਏ ਹਨ, ਕਿਸੇ ਨੂੰ ਘਰ ਦੇ ਅੰਦਰ ਜਾਂ ਬਾਹਰ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ। ‌ ਈਡੀ ਦੇ ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਆਪਣੇ ਰੁਤਬੇ ਦੀ ਵਰਤੋਂ ਕਰਦੇ ਹੋਏ ਪੰਜਾਬ ‘ਚ ਗ਼ੈਰ ਕਾਨੂੰਨੀ ਸੱਟੇਬਾਜ਼ੀ ਕਰਨ ਵਾਲਿਆਂ ਨੂੰ ਸੁਰੱਖਿਆ ਛੱਤਰੀ ਦਿੱਤੀ ਜਾ ਰਹੀ ਹੈ ਅਤੇ ਬਦਲੇ ਵਿੱਚ ਉਹਨਾਂ ਦੀ ਆਮਦਨ ਵਿੱਚੋਂ ਵੱਡੀ ਪੱਧਰ ‘ਤੇ ਹਿੱਸਾਪਤੀ ਲਈ ਜਾ ਰਹੀ ਹੈ। ਸੰਦੀਪ ਅਰੋੜਾ ‘ਤੇ ਦੋਸ਼ ਇਹ ਵੀ ਹਨ ਕਿ ਉਹ ਆਪਣੀਆਂ ਕੰਪਨੀਆਂ ਦੀ ਵਰਤੋਂ ਕਰਕੇ ਸੱਟੇਬਾਜ਼ਾਂ ਦੀ ਦੋ ਨੰਬਰ ਦੀ ਕਮਾਈ ਨੂੰ ਇੱਕ ਨੰਬਰ ਵਿੱਚ ਬਦਲ ਰਹੇ ਹਨ ਅਤੇ ਮਨੀ ਲਾਂਡਰਿੰਗ ਵਿੱਚ ਉਹਨਾਂ ਦੀ ਸਹਾਇਤਾ ਕਰ ਰਹੇ ਹਨ। ਬਹਰਰਾਲ ! ਅੱਜ ਦੀ ਰੇਡ ਸਬੰਧੀ ਅਧਿਕਾਰਕ ਤੌਰ ‘ਤੇ ਕਿਸੇ ਵੀ ਅਧਿਕਾਰੀ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ। ‌ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ 10 ਵਜੇ ਇੱਕ ਜ਼ਰੂਰੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਆਪਣੇ ਕੈਬਨਿਟ ਮੰਤਰੀ ‘ਤੇ ਈਡੀ ਦੀ ਰੇਡ ਸਬੰਧੀ ਹੀ ਕੋਈ ਗੱਲ ਕਰਨਗੇ।

error: Content is protected !!