Gee 98News

ਪਾਵਰਕਾਮ ਸਰਕਲ ਬਰਨਾਲਾ ਦੇ ਸਮੂਹ ਕਾਮਿਆਂ ਨੇ ਹੱਕੀ ਮੰਗਾਂ ਦੇ ਸੰਬੰਧ ’ ਚ ਲਗਾਇਆ ਧਰਨਾ

ਬਰਨਾਲਾ, 01 ਦਸੰਬਰ (ਮੰਗਲ ਸਿੰਘ) : ਪਾਵਰਕਾਮ ਸਰਕਲ ਬਰਨਾਲਾ ਦੇ ਸਮੂਹ ਕਾਮਿਆਂ ਵੱਲੋਂ ਸਾਥੀ ਚੇਤ ਸਿੰਘ ਝਲੂਰ ਦੀ ਪ੍ਰਧਾਨਗੀ ਹੇਠ 66 ਕੇ.ਵੀ. ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਮੈਨੇਜਮੈਂਟ ਵੱਲੋਂ ਵਾਰ ਵਾਰ ਪੇ ਬੈਂਡ ਅਤੇ ਹੋਰ ਮੰਗਾਂ ਮੰਨਕੇ ਮੁਕਰ ਜਾਣ ਕਾਰਨ ਜ਼ਬਰਦਸਤ ਰੋਸ ਧਰਨਾ ਦਿੱਤਾ ਗਿਆ । ਜਿਸ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਕਿਹਾ ਕਿ ਪਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜਮ ਯੂਨੀਅਨਾ ਨਾਲ ਸਮਝੌਤਾ ਕਰਕੇ 30 ਨਵੰਬਰ 2021 ਤੱਕ ਨੋਟੀਫਿਕੇਸਨ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਮੈਨੇਜਮੈਂਟ ਆਪਣੇ ਕੀਤੇ ਵਾਅਦੇ ਤੇ ਮੁੱਕਰ ਗਈ ਅਤੇ ਟਾਲ ਮਟੋਲ ਕਰਨ ਲੱਗੀ ਜਿਸ ਕਾਰਨ ਸਮੁੱਚੇ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅੱਜ ਤੋਂ ਹੀ ਦੁਬਾਰਾ ਸੰਘਰਸ ਦਾ ਬਿਗਲ ਵਜਾ ਦਿੱਤਾ ਜਾਵੇਗਾ ਕਿਸੇ ਵੀ ਹਾਲਤ ਵਿਚ ਸੰਘਰਸ ਢਿੱਲਾ ਨਹੀਂ ਪੈਣ ਦਿੱਤਾ ਜਾਵੇਗਾ ਜਦ ਤੱਕ ਪੇ ਬੈਂਡ ਤੇ ਬਾਕੀ ਮੰਗ ਦੀ ਪ੍ਰਾਪਤੀ ਨਹੀਂ ਹੁੰਦੀ ਸੰਘਰਸ ਹੋਰ ਤੇਜ ਹੋਵੇਗਾ । ਧਰਨੇ ਦੌਰਾਨ ਹਾਕਮ ਸਿੰਘ ਨੂਰ ਵਲੋਂ ਆਪਣੀ ਇਨਕਲਾਬੀ ਕਵੀਸਰੀ ਪੇਸ ਕੀਤੀ ਗਈ । ਧਰਨੇ ਨੂੰ ਜਸਵਿੰਦਰ ਸਿੰਘ, ਦਰਸਨ ਸਿੰਘ ਰਾਜੀਆ, ਜਗਤਾਰ ਸਿੰਘ ਖੇੜੀ, ਗੁਰਮੀਤ ਸਿੰਘ ਜੇ. ਈ, ਦਲਜੀਤ ਸਿੰਘ , ਗਗਨਦੀਪ, ਪੰਕਜ ਗੋਇਲ, ਹਰਬੰਸ ਸਿੰਘ ਦੀਦਾਰਗੜ, ਗੁਰਲਾਭ ਸਿੰਘ ਜੇ.ਈ, ਭੁਪਿੰਦਰ ਕੌਰ, ਹਿਮਾਂਸੂ ਸਿੰਗਲਾ ਆਦਿ ਨੇ ਸੰਬੋਧਨ ਕੀਤਾ ਸਟੇਜ ਦੀ ਕਾਰਵਾਈ ਰਾਜੇਸ ਕੁਮਾਰ ਬੰਟੀ ਵੱਲੋਂ ਵਾਖੂਬੀ ਨਿਭਾਈ ਗਈ।

error: Content is protected !!