Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

- ਮਾਮਲਾ ਜਾਅਲੀ ਵੋਟਾਂ ਅਤੇ ਗਿਣਤੀ 'ਚ ਧੱਕੇਸ਼ਾਹੀ ਦਾ

Nirmal Pandori by Nirmal Pandori
06/02/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,2 ਜੂਨ ( ਨਿਰਮਲ ਸਿੰਘ ਪੰਡੋਰੀ )-

ਨਗਰ ਨਿਗਮ ਬਰਨਾਲਾ ਦੀਆਂ ਵੋਟਾਂ ਵਾਲੇ ਦਿਨ ਸ਼ਹਿਰ ਦੇ ਵਾਰਡ ਨੰਬਰ 33 ਵਿੱਚ “ਆਪ ਅਤੇ ਆਜ਼ਾਦ” ਉਮੀਦਵਾਰ ਦੇ ਸਮਰਥਕਾਂ ‘ਚ ਹੋਈ ਝੜਪ ਦਾ ਸੇਕ ਅਜੇ ਮੱਠਾ ਨਹੀਂ ਹੋਇਆ। ਬੀਤੇ ਦਿਨੀਂ ਆਜ਼ਾਦ ਉਮੀਦਵਾਰ ਦੇ ਪਤੀ ਕੌਂਸਲਰ ਹੇਮਰਾਜ ਗਰਗ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਏ ਗਏ ਕਿ ਵਾਰਡ ਨੰਬਰ 33 ਵਿੱਚ ਸ਼ਰੇਆਮ ਜਾਅਲੀ ਵੋਟਾਂ ਭੁਗਤਾਈਆਂ ਗਈਆਂ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਧੱਕੇਸ਼ਾਹੀ ਕੀਤੀ। ਕੌਂਸਲਰ ਹੇਮਰਾਜ ਗਰਗ ਨੇ ਇਹ ਦੋਸ਼ ਵੀ ਲਗਾਏ ਕਿ ਵੋਟਾਂ ਦੀ ਗਿਣਤੀ ਦੌਰਾਨ ਵੀ ਉਹਨਾਂ ਦੀ ਪਤਨੀ ਉਰਮਿਲਾ ਨੂੰ ਧੱਕੇ ਨਾਲ ਹਰਾਇਆ ਗਿਆ ਜਦਕਿ ਉਹ 10 ਵੋਟਾਂ ‘ਤੇ ਜਿੱਤ ਰਹੇ ਸਨ। ਕੌਂਸਲਰ ਹੇਮਰਾਜ ਗਰਗ ਦੇ ਇਹਨਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅੱਜ ਸੀਨੀਅਰ ਆਪ ਆਗੂ ਅਤੇ 33 ਨੰਬਰ ਵਾਰਡ ਤੋਂ ਆਪ ਦੀ ਉਮੀਦਵਾਰ ਰੀਟਾ ਗੋਇਲ ਦੇ ਸਟਾਰ ਕੰਪੇਨਰ ਧੀਰਜ ਕੁਮਾਰ ਦੱਧਾਹੂਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ। ‌ਧੀਰਜ ਕੁਮਾਰ ਨੇ ਕਿਹਾ ਕਿ ਚੋਣ ਹਾਰਨ ਵਾਲਿਆਂ ਤੋਂ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਜਿਸ ਕਰਕੇ ਉਹਨਾਂ ਵੱਲੋਂ ਝੂਠੇ ਦੋਸ਼ ਲਗਾ ਕੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਧੀਰਜ ਕੁਮਾਰ ਨੇ ਇਹ ਵੀ ਕਿਹਾ ਕਿ ਪੋਲਿੰਗ ਬੂਥ ਅਤੇ ਗਿਣਤੀ ਕੇਂਦਰ ਵਿੱਚ ਬਕਾਇਦਾ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਜਿਨਾਂ ਦੀ ਨਿਗਰਾਨੀ ਹੇਠ ਸਾਰੀ ਪੋਲਿੰਗ ਪ੍ਰਕਿਰਿਆ ਨੇਪਰੇ ਚੜੀ ਹੈ। ‌ਉਹਨਾਂ ਕਿਹਾ ਕਿ ਜੇਕਰ ਹਾਰੇ ਹੋਏ ਉਮੀਦਵਾਰ ਨਾਲ ਕੋਈ ਧੱਕੇਸ਼ਾਹੀ ਹੋਈ ਤਾਂ ਮੌਕੇ ‘ਤੇ ਰੌਲਾ ਕਿਉਂ ਨਹੀਂ ਪਾਇਆ ਗਿਆ। ਜਦੋਂ ਪੱਤਰਕਾਰਾਂ ਨੇ ਧੀਰਜ ਕੁਮਾਰ ਨੂੰ ਪੁੱਛਿਆ ਕਿ ਕੌਂਸਲਰ ਹੇਮਰਾਜ ਗਰਗ ਨੇ ਵੋਟਾਂ ਵਾਲੇ ਦਿਨ ਪੋਲਿੰਗ ਬੂਥ ਉੱਪਰ ਅਤੇ ਗਿਣਤੀ ਕੇਂਦਰ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਡਿਪਟੀ ਕਮਿਸ਼ਨਰ ਤੋਂ ਮੰਗੀ ਹੈ ਤਾਂ ਧੀਰਜ ਕੁਮਾਰ ਨੇ ਕਿਹਾ ਕਿ ਉਹ ਕੌਂਸਲਰ ਹੇਮਰਾਜ ਗਰਗ ਦੀ ਇਸ ਮੰਗ ਦਾ ਸਮਰਥਨ ਕਰਦੇ ਹਨ ਕਿ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਸਾਰੇ ਉਮੀਦਵਾਰਾਂ ਨੂੰ ਹੀ ਦੇਣੀ ਚਾਹੀਦੀ ਹੈ ਤਾਂ ਜੋ ਨਗਰ ਨਿਗਮ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਦੀ ਸੱਚਾਈ ਲੋਕਾਂ ਸਾਹਮਣੇ ਆਵੇ। ਜ਼ਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਵੱਲੋਂ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਣ ਦਾ ਦਾਅਵਾ ਕਰਦੇ ਹੋਏ ਵਿਰੋਧੀਆਂ ਵੱਲੋਂ ਸੀਸੀਟੀਵੀ ਫੁਟੇਜ ਮੰਗੇ ਜਾਣ ‘ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਧੀਰਜ ਕੁਮਾਰ ਦੱਧਾਹੂਰ ਸ਼ਹਿਰ ਦੇ ਇੱਕੋ ਇੱਕ ‘ਆਪ’ ਆਗੂ ਹਨ ਜਿਨਾਂ ਨੇ ਸ਼ਰੇਆਮ ਸੀਸੀਟੀਵੀ ਫੁਟੇਜ ਦੇਣ ਦੀ ਮੰਗ ਕੀਤੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

06/02/2026
ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

06/02/2026
Load More
Tags: #barnalanews#malwanews #newsupdate #dailyupdate#punjabnews
Previous Post

ਨਗਰ ਨਿਗਮ ਚੋਣਾਂ : ਵਿਧਾਇਕ ਕਾਲਾ ਢਿੱਲੋਂ ਨੇ ਐਮਪੀ ਮੀਤ ਹੇਅਰ ਨੂੰ “ਰੱਬ ਜੀ” ਦੀ ਅਦਾਲਤ ਵਿੱਚ ਸੱਦਿਆ…!

Next Post

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

Nirmal Pandori

Nirmal Pandori

Related Posts

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ
ਬਰਨਾਲਾ ਆਸ-ਪਾਸ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

by Nirmal Pandori
06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

by Nirmal Pandori
06/02/2026
ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ
ਬਰਨਾਲਾ ਆਸ-ਪਾਸ

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

by Nirmal Pandori
06/02/2026
ਨਗਰ ਨਿਗਮ ਚੋਣਾਂ : ਵਿਧਾਇਕ ਕਾਲਾ ਢਿੱਲੋਂ ਨੇ ਐਮਪੀ ਮੀਤ ਹੇਅਰ ਨੂੰ “ਰੱਬ ਜੀ” ਦੀ ਅਦਾਲਤ ਵਿੱਚ ਸੱਦਿਆ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ : ਵਿਧਾਇਕ ਕਾਲਾ ਢਿੱਲੋਂ ਨੇ ਐਮਪੀ ਮੀਤ ਹੇਅਰ ਨੂੰ “ਰੱਬ ਜੀ” ਦੀ ਅਦਾਲਤ ਵਿੱਚ ਸੱਦਿਆ…!

by Nirmal Pandori
06/02/2026
ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼
ਬਰਨਾਲਾ ਆਸ-ਪਾਸ

ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

by Nirmal Pandori
06/01/2026
ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।
ਬਰਨਾਲਾ ਆਸ-ਪਾਸ

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

by Nirmal Pandori
05/31/2026
Load More
Next Post
ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

ਵਿਸ਼ੇਸ਼ ਖ਼ਬਰ....ਇੱਕ ਦੇਸ਼ ਇੱਕ ਚੋਣ...2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend