Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

- ਜਾਅਲੀ ਮੋਹਰਾਂ ਵਰਤਣ ਅਤੇ ਜਾਅਲੀ ਦਸਤਖ਼ਤ ਕਰਨ ਦੇ ਵੀ ਦੋਸ਼

Nirmal Pandori by Nirmal Pandori
06/02/2026
in ਬਰਨਾਲਾ ਆਸ-ਪਾਸ
Reading Time: 1 min read
A A
0
ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,2 ਜੂਨ ( ਨਿਰਮਲ ਸਿੰਘ ਪੰਡੋਰੀ )-

–ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਸਬ ਤਹਿਸੀਲ ਧਨੌਲਾ ਦੇ ਇੱਕ ਵਸੀਕਾ ਨਵੀਸ ਨੂੰ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਨਿਰਧਾਰਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲਣ ਦੇ ਦੋਸ਼ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਪਰਮਜੀਤ ਸਿੰਘ ਦੀ ਸ਼ਿਕਾਇਤ ਦੀ ਪੜ੍ਹਤਾਲ ਤੋਂ ਬਾਅਦ ‌ ਸਬ ਤਹਿਸੀਲ ਧਨੌਲਾ ਵਿਖੇ ਕੰਮ ਕਰ ਰਹੇ ਵਸੀਕਾ ਨਵੀਸ ਵਿਪਨ ਸਿੰਘ ਸਿੱਧੂ ਦੇ ਖ਼ਿਲਾਫ਼ ਰਜਿਸਟਰੀ ਸਬੰਧੀ ਵੱਧ ਪੈਸੇ ਲੈਣ ਦਾ ਲਗਾਇਆ ਦੋਸ਼ ਸਹੀ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਪਰਮਜੀਤ ਸਿੰਘ ਵੱਲੋਂ ਪੇਸ਼ ਕੀਤੀ ਆਡੀਓ ਵੀਡੀਓ ਰਿਕਾਰਡਿੰਗ ਨੂੰ ਵਾਚਣ ‘ਤੇ ਸਾਹਮਣੇ ਆਇਆ ਕਿ ਵਿਪਨ ਸਿੰਘ ਸਿੱਧੂ ਵੱਲੋਂ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਨਿਰਧਾਰਿਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲ ਕਰਨੇ ਸਾਬਿਤ ਹੋਏ ਹਨ, ਇਸ ਤਰ੍ਹਾਂ ਉਸ ਵੱਲੋਂ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ‌ ਜੋ ਕਾਨੂੰਨਨ ਅਪਰਾਧ ਬਣਦਾ ਹੈ। ‌ ਉਹਨਾਂ ਦੱਸਿਆ ਕਿ ਪੜ੍ਹਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਸ਼ਿਕਾਇਤ ਕਰਤਾ ਪਰਮਜੀਤ ਸਿੰਘ ਵੱਲੋਂ ਖਰੀਦ ਕੀਤੇ ਰੂੜੀ ਵਾਲੇ ਪਲਾਟ ਦਾ ਵਸੀਕਾ ਵਿਪਨ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਸਬ ਤਹਿਸੀਲ ਧਨੌਲਾ ਵਿਖੇ ਡਰਾਫਟ ਕੀਤਾ ਪ੍ਰੰਤੂ ਉਕਤ ਵਸੀਕੇ ‘ਤੇ ਵਿਪਨ ਸਿੰਘ ਸਿੱਧੂ ਨੇ ਆਪਣੀ ਮੋਹਰ ਲਗਾਉਣ ਦੀ ਬਜਾਏ ਗੁਲਸ਼ਨ ਕੁਮਾਰ ਐਡਵੋਕੇਟ ਜ਼ਿਲ੍ਹਾ ਕਚਹਿਰੀਆਂ ਬਰਨਾਲਾ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕੀਤੇ ਜਦਕਿ ਵਿਪਨ ਸਿੰਘ ਸਿੱਧੂ ਕੋਲ ਆਪਣਾ ਵਸੀਕਾ ਲਿਖਣ ਸਬੰਧੀ ਅਧਿਕਾਰਤ ਲਾਈਸੰਸ ਨੰਬਰੀ 1/DWL/BNL1996 ਮੌਜੂਦ ਹੈ। ‌ ਉਹਨਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਪੜ੍ਹਤਾਲ ਦੌਰਾਨ ਸਾਹਮਣੇ ਆਇਆ ਕਿ ਗੁਲਸ਼ਨ ਕੁਮਾਰ ਅਗਰਵਾਲ ਜ਼ਿਲ੍ਹਾ ਕਚਹਿਰੀ ਬਰਨਾਲਾ ਵਿਖੇ ਹੀ ਬਤੌਰ ਪੇਸ਼ੇਵਰ ਵਕੀਲ ਅਤੇ ਨੌਟਰੀ ਦਾ ਕੰਮ ਕਰਦਾ ਹੈ। ਗੁਲਸ਼ਨ ਕੁਮਾਰ ਉਕਤ ਵੱਲੋਂ ਇਹ ਵਸੀਕਾ ਡਰਾਫਟ ਨਹੀਂ ਕੀਤਾ ਗਿਆ ਤੇ ਨਾ ਹੀ ਕਦੇ ਉਹ ਸਬ ਤਹਿਸੀਲ ਧਨੌਲਾ ਵਿਖੇ ਗਿਆ ਹੈ ਅਤੇ ਨਾ ਹੀ ਉਕਤ ਵਸੀਕੇ ਨਾਲ ਸਬੰਧਿਤ ਵਿਅਕਤੀਆਂ ਨੂੰ ਉਹ ਜਾਣਦਾ ਹੈ, ਜਿਸ ਤੋਂ ਸਾਬਤ ਹੋਇਆ ਕਿ ਵਿਪਨ ਸਿੰਘ ਸਿੱਧੂ ਵੱਲੋਂ ਆਮ ਪਬਲਿਕ ਨੂੰ ਧੋਖੇ ਵਿੱਚ ਰੱਖ ਕੇ ਵਸੀਕਿਆਂ ਉੱਪਰ ਜਾਅਲੀ ਮੋਹਰ ਅਤੇ ਜਾਅਲੀ ਦਸਤਖ਼ਤ ਕਰਕੇ ਸਬ ਰਜਿਸਟਾਰ ਧਨੌਲਾ ਪਾਸੋਂ ਰਜਿਸਟਰ ਕਰਵਾਏ ਜਾਂਦੇ ਹਨ ਅਤੇ ਇਹ ਰਜਿਸਟਰੀਆਂ ਕਰਨ ਬਦਲੇ ਵਿਪਨ ਸਿੰਘ ਸਿੱਧੂ ਵੱਲੋਂ ਆਮ ਪਬਲਿਕ ਤੋਂ ਸਰਕਾਰ ਵੱਲੋਂ ਨਿਰਧਾਰਿਤ ਰਜਿਸਟਰੀ ਲਿਖਾਈ ਫੀਸ ਤੋਂ ਇਲਾਵਾ ਨਜਾਇਜ਼ ਪੈਸੇ ਵਸੂਲ ਕੀਤੇ ਜਾਂਦੇ ਸਨ ਅਤੇ ਆਪਣੇ ਲਿਖੇ ਹੋਏ ਵਸੀਕੇ ਉੱਪਰ ਆਪਣੀ ਮੋਹਰ ਲਗਾਉਣ ਦੀ ਬਜਾਏ ਕਿਸੇ ਹੋਰ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕਰਕੇ ਵਸੀਕੇ ਰਜਿਸਟਰ ਕਰਵਾਏ ਜਾਂਦੇ ਸਨ ਜੋ ਕਿ ਇੱਕ ਘੋਰ ਅਪਰਾਧ ਬਣਦਾ ਹੈ। ਉਹਨਾਂ ਦੱਸਿਆ ਕਿ ਸ੍ਰੀ ਰਾਜਪ੍ਰਿਤਪਾਲ ਸਿੰਘ ਤਹਿਸੀਲਦਾਰ ਧਨੌਲਾ ਵੱਲੋਂ ਵੀ ਬਿਆਨ ਦਰਜ ਕਰਵਾਏ ਗਏ ਹਨ ਕਿ ਜੇਕਰ ਰਜਿਸਟਰੀ ਕਲਰਕ ਜਾਂ ਸਬੰਧਿਤ ਵਸੀਕਾ ਨਵੀਸ ਵੱਲੋਂ ਖਰੀਦਦਾਰ ਪਾਸੋਂ ਕੋਈ ਵਾਧੂ ਅਦਾਇਗੀ ਹਾਸਿਲ ਕੀਤੀ ਗਈ ਤਾਂ ਉਹਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਵਿਪਨ ਸਿੰਘ ਸਿੱਧੂ ਵਸੀਕਾ ਨਵੀਸ ਸਬ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਪੁੱਤਰ ਸੁਰਿੰਦਰ ਸਿੰਘ ਸਿੱਧੂ ਵਾਸੀ ਪੱਤੀ ਸੇਖਵਾਂ ਰੋਡ ਬਰਨਾਲਾ ਦੇ ਖ਼ਿਲਾਫ਼ ਜੁਰਮ ਅਧੀਨ ਧਾਰਾ 318(4),336(2), 338 336(3) ਤੇ 340(2) BNS ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਫੋਟੋ ਕੈਪਸ਼ਨ-ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨਾਲ ਗ੍ਰਿਫ਼ਤਾਰ ਦੋਸ਼ੀ ਵਸੀਕਾ ਵਿਪਨ ਸਿੰਘ ਸਿੱਧੂ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

06/02/2026
ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

06/02/2026
Load More
Tags: #barnalanews#malwanews #newsupdate #dailyupdate#punjabnews
Previous Post

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

Next Post

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

Nirmal Pandori

Nirmal Pandori

Related Posts

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ
ਬਰਨਾਲਾ ਆਸ-ਪਾਸ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

by Nirmal Pandori
06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

by Nirmal Pandori
06/02/2026
ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ
ਬਰਨਾਲਾ ਆਸ-ਪਾਸ

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

by Nirmal Pandori
06/02/2026
ਨਗਰ ਨਿਗਮ ਚੋਣਾਂ : ਵਿਧਾਇਕ ਕਾਲਾ ਢਿੱਲੋਂ ਨੇ ਐਮਪੀ ਮੀਤ ਹੇਅਰ ਨੂੰ “ਰੱਬ ਜੀ” ਦੀ ਅਦਾਲਤ ਵਿੱਚ ਸੱਦਿਆ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ : ਵਿਧਾਇਕ ਕਾਲਾ ਢਿੱਲੋਂ ਨੇ ਐਮਪੀ ਮੀਤ ਹੇਅਰ ਨੂੰ “ਰੱਬ ਜੀ” ਦੀ ਅਦਾਲਤ ਵਿੱਚ ਸੱਦਿਆ…!

by Nirmal Pandori
06/02/2026
ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼
ਬਰਨਾਲਾ ਆਸ-ਪਾਸ

ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

by Nirmal Pandori
06/01/2026
ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।
ਬਰਨਾਲਾ ਆਸ-ਪਾਸ

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

by Nirmal Pandori
05/31/2026
Load More
Next Post
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend