Gee 98News

ਬਰਨਾਲਾ ’ਚ ਟਰੱਕ ਓਪਰੇਟਰਾਂ ਨੇ ਚੁੱਕਿਆ, ਮੀਤ ਹੇਅਰ ਦੀ ਅਗਵਾਈ ਕਬੂਲੀ

ਬਰਨਾਲਾ, 06 ਦਸੰਬਰ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਰਨਾਲਾ ਹਲਕੇ ’ਚ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਸਿਆਸੀ ਪਾਰਟੀਆਂ ਹਲਕੇ ’ਚ ਆਪਣਾ ਜਨ ਆਧਾਰ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਨਿੱਜੀ ਤੌਰ ’ਤੇ ਲੋਕਾਂ ਤੱਕ ਜਨ ਸੰਪਰਕ ਕਰਕੇ ਅਤੇ ਆਪਣੀ ਪਾਰਟੀ ਦੀਆਂ ਭਵਿੱਖੀ ਯੋਜਨਾਵਾਂ ਦੱਸ ਕੇ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਮੀਤ ਹੇਅਰ ਦੀ ਅਗਵਾਈ ਹੇਠ ਸਥਾਨਕ ਰਾਏਕੋਟ ਰੋਡ ਖੇਤਰ ਦੇ ਵੱਡੀ ਗਿਣਤੀ ਟਰੱਕ ਓਪਰੇਟਰ ਜਗਸੀਰ ਸਿੰਘ, ਪਰਮਜੀਤ ਸਿੰਘ, ਧੰਨਾ ਸਿੰਘ ਧਾਲੀਵਾਲ, ਅਵਤਾਰ ਸਿੰਘ, ਨਾਇਬ ਸਿੰਘ, ਜਗਦੀਸ ਸਿੰਘ , ਬਿੱਲੂ ਮਿਸਤਰੀ, ਦਰਸ਼ਨ ਸਿੰਘ ਸੰਘੇੜਾ ਆਦਿ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਕੇ ਅਗਲੀਆਂ ਚੋਣਾਂ ’ਚ ਮੀਤ ਹੇਅਰ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ। ਪਾਰਟੀ ’ਚ ਸ਼ਾਮਲ ਹੋਣ ਵਾਲੇ ਟਰੱਕ ਓਪਰੇਟਰਾਂ ਨੂੰ ਵਿਧਾਇਕ ਮੀਤ ਹੇਅਰ ਨੇ ਸਨਮਾਨ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਸੱਤਾ ਤਬਦੀਲੀ ਦਾ ਮਨ ਬਣਾ ਕੇ ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ’ਚ ਦੇਣ ਦਾ ਮਨ ਬਣਾ ਚੁੱਕੇ ਹਨ।

error: Content is protected !!