Gee 98News

CM ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਦੇ ਮਾਮਲੇ ‘ਚ ਭਾਜਪਾ ਦੀ ਕਾਨੂੰਨੀ ਐਂਟਰੀ…ਪੜ੍ਹੋ ਕਿਵੇਂ ਹੋਈ….!

-ਐਮਐਲਏ ਖਹਿਰਾ ਦੇ ਦੋਸ਼ਾਂ ਨੇ ਲੋਕਾਂ ਦੇ ਕਟਹਿਰੇ ‘ਚ ਖੜੀ ਕੀਤੀ “ਆਪ” ਤੇ ਪੰਜਾਬ ਸਰਕਾਰ

ਚੰਡੀਗੜ੍ਹ,22 ਜੂਨ, Gee98 news service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਇਤਰਾਜ਼ਯੋਗ ਵਾਇਰਲ ਹੋ ਰਹੀ ਵੀਡੀਓ ਦੀਆਂ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਈਆਂ ਫੋਰੈਂਸਿੰਕ ਜਾਂਚ ਰਿਪੋਰਟਾਂ ਸਵਾਲਾਂ ਦੇ ਘੇਰੇ ਵਿੱਚ ਫਸ ਗਈਆਂ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਇਹ ਰਿਪੋਰਟਾਂ ਹਰਿਆਣਾ ਦੀਆਂ ਦੋ ਲੈਬਾਂ ਤੋਂ ਪੈਸੇ ਦੇ ਕੇ ਤਿਆਰ ਕਰਵਾਈਆਂ ਹਨ ਜੋ ਸਰਾਸਰ ਝੂਠੀਆਂ ਹਨ। ਵਿਧਾਇਕ ਖਹਿਰਾ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਇਸ ਮਾਮਲੇ ‘ਚ ਕਸੂਤੀ ਸਥਿਤੀ ਵਿੱਚ ਫਸੀ ਨਜ਼ਰ ਆ ਰਹੀ ਹੈ। ਵਿਧਾਇਕ ਖਹਿਰਾ ਨੇ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਉਹਨਾਂ ਦੇ ਦਾਅਵਿਆਂ ਨੂੰ ਝੂਠਾ ਸਿੱਧ ਕਰਕੇ ਦਿਖਾਵੇ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਨਾਮ ਲੈ ਕੇ ਇਹ ਦੋਸ਼ ਲਗਾਏ ਸਨ ਕਿ ਇਹ ਰਿਪੋਰਟਾਂ ਪੁਲਿਸ ਕਮਿਸ਼ਨਰ ਦੀ ਡਿਊਟੀ ਲਗਾ ਕੇ ਤਿਆਰ ਕਰਵਾਈਆਂ ਗਈਆਂ ਹਨ। ਹੁਣ ਵਿਧਾਇਕ ਖਹਿਰਾ ਦੇ ਦੋਸ਼ਾਂ ਤੋਂ ਬਾਅਦ ਵੀ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਕਾਨੂੰਨੀ ਘੇਰੇ ਵਿੱਚ ਫਸ ਸਕਦਾ ਹੈ। ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਮੁੱਖ ਮੰਤਰੀ ਦੀ ਵੀਡੀਓ ਦੀ ਜਾਂਚ ਦੇਸ਼ ਦੀਆਂ ਦੋ ਨਾਮੀ ਲੈਬਾਂ ਤੋਂ ਕਰਵਾਈ ਅਤੇ ਰਿਪੋਰਟ ਦੇ ਆਧਾਰ ‘ਤੇ ਮੁੱਖ ਮੰਤਰੀ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦੇ ਦਿੱਤਾ ਸੀ ਜਿਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਨੇ ਇਸ ਵੀਡੀਓ ਦੀ ਜਾਂਚ ਗੁੜਗਾਉਂ ਦੀਆਂ ਦੋ ਲੈਬਾਂ ਤੋਂ ਕਰਵਾਈ ਅਤੇ ਰਿਪੋਰਟ ਮੁੱਖ ਮੰਤਰੀ ਦੇ ਹੱਕ ਵਿੱਚ ਹੋਣ ਦਾ ਦਾਅਵਾ ਕੀਤਾ। ਪੰਜਾਬ ਸਰਕਾਰ ਵੱਲੋਂ ਕਰਵਾਈ ਇਸ ਜਾਂਚ ਰਿਪੋਰਟ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਬਲਦੇਵ ਸਿੰਘ ਪੰਨੂ ਨੇ ਪ੍ਰੈਸ ਕਾਨਫਰੰਸ ਦੌਰਾਨ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਬੇਕਸੂਰ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਰ ਛੋਟੇ ਵੱਡੇ ਆਗੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਏਆਈ ਨਾਲ ਤਿਆਰ ਕੀਤੀਆਂ ਇਤਰਾਜਯੋਗ ਵੀਡੀਓ ਵੀ ਵਾਇਰਲ ਕੀਤੀਆਂ ਜਾਣ ਲੱਗੀਆਂ, ਹੁਣ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਦਾਅਵਿਆਂ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਲੋਕਾਂ ਦੇ ਕਟਹਿਰੇ ਵਿੱਚ ਹੈ ਕਿਉਂਕਿ ਖਹਿਰਾ ਨੇ ਤਾਂ ਇਥੋਂ ਤੱਕ ਵੀ ਦਾਅਵਾ ਕਰ ਦਿੱਤਾ ਹੈ ਕਿ ਗੁੜਗਾਓ ਪੁਲਿਸ ਨੇ ਦੋਵੇਂ ਲੈਬਾਂ ਦੇ ਮਾਲਕਾਂ ਤੋਂ ਪੁੱਛਗਿਛ ਕੀਤੀ ਜਿੱਥੇ ਲੈਬਾਂ ਦੇ ਮਾਲਕਾਂ ਨੇ ਇਹ ਮੰਨ ਲਿਆ ਹੈ ਕਿ ਉਹਨਾਂ ਨੇ ਪੈਸੇ ਲੈ ਕੇ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਹਨ। ਸਿਆਸੀ ਪਲੇਟਫਾਰਮ ‘ਤੇ ਇਹ ਵੀ ਮੰਨਿਆ ਜਾ ਰਿਹਾ ਕਿ ਹੁਣ ਇਸ ਮਾਮਲੇ ਵਿੱਚ ਅਸਿੱਧੇ ਤੌਰ ‘ਤੇ ਭਾਰਤੀ ਜਨਤਾ ਪਾਰਟੀ ਦੀ ਐਂਟਰੀ ਵੀ ਹੋ ਚੁੱਕੀ ਹੈ ਕਿਉਂਕਿ ਹਰਿਆਣਾ ‘ਚ ਭਾਜਪਾ ਦੀ ਹੀ ਸਰਕਾਰ ਹੈ। ‌

Gee98 Ads
error: Content is protected !!