Skip to main content

Gee 98News

ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਤੋਂ ਬਿਨਾਂ ਵੀਜ਼ਾ ਹੋ ਸਕਦੈ ਰੱਦ…ਨਿਊਜ਼ੀਲੈਂਡ ਦੇ ਨਵੇਂ ਵੀਜ਼ਾ ਨਿਯਮ

-ਵੀਜ਼ਾ ਅਰਜ਼ੀ ਦੇ ਨਾਲ ਹੀ ਅੱਪਲੋਡ ਕਰਨਾ ਹੋਵੇਗਾ PCC… ਪੜ੍ਹੋ ਖ਼ਬਰ

ਚੰਡੀਗੜ੍ਹ,6 ਜੁਲਾਈ, Gee98 news service-

-ਨਿਊਜ਼ੀਲੈਂਡ ਨੇ ਸਟੱਡੀ ਵੀਜ਼ਾ ਅਤੇ ਹੋਰ ਆਰਜ਼ੀ ਵੀਜ਼ਾ ਅਪਲਾਈ ਕਰਨ ਲਈ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਨਿਊਜ਼ੀਲੈਂਡ ਦੇ ਨਵੇਂ ਵੀਜ਼ਾ ਨਿਯਮਾਂ ਤਹਿਤ ਹੁਣ ਅਪਲਾਈ ਕਰਨ ਵਾਲਿਆਂ ਨੂੰ ਆਪਣੀ ਅਰਜ਼ੀ ਦੇ ਨਾਲ ਹੀ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਲਗਾਉਣਾ ਲਾਜ਼ਮੀ ਹੋਵੇਗਾ, ਨਹੀਂ ਤਾਂ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ। ਨਿਊਜ਼ੀਲੈਂਡ ਦੇ ਨਵੇਂ ਵੀਜ਼ਾ ਨਿਯਮਾਂ ਤਹਿਤ ਜੇਕਰ ਕੋਈ ਬਿਨੈਕਾਰ ਆਪਣੀ ਅਰਜ਼ੀ ਦੇ ਨਾਲ ਪੁਲਿਸ ਕਲੀਅਰੈਂਸ ਸਰਟੀਫਿਕੇਟ ਅਪਲੋਡ ਨਹੀਂ ਕਰਦਾ ਤਾਂ ਪਹਿਲਾਂ ਵਾਂਗ ਬਿਨੈਕਾਰ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਅਪਲਾਈ ਕਰਨ ਦੀ ਰਸੀਦ ਜਾਂ ਹੋਰ ਪੁਸ਼ਟੀਕਰਨ ਦਸਤਾਵੇਜ਼ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਹੁਣ 17 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਲਈ ਚੰਗੇ ਚਰਿੱਤਰ ਦੇ ਸਬੂਤ ਵਜੋਂ ਇਹ ਦੇਣਾ ਜ਼ਰੂਰੀ ਹੈ। ਧਿਆਨ ਰਹੇ ਕਿ ਜਿਸ ਦਿਨ ਤੁਸੀਂ ਵੀਜ਼ਾ ਅਰਜ਼ੀ ਜਮ੍ਹਾਂ ਕਰ ਰਹੇ ਹੋ, ਉਸ ਦਿਨ ਪੁਲਿਸ ਸਰਟੀਫਿਕੇਟ 6 ਮਹੀਨਿਆਂ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਜੇਕਰ ਸਰਟੀਫਿਕੇਟ ਅੰਗਰੇਜ਼ੀ ਵਿੱਚ ਨਹੀਂ ਹੈ, ਤਾਂ ਇਸ ਦਾ ਅੰਗਰੇਜ਼ੀ ਅਨੁਵਾਦ ਨਾਲ ਨੱਥੀ ਕਰਨਾ ਲਾਜ਼ਮੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਸਰਟੀਫਿਕੇਟ ਆਉਣ ਵਿੱਚ ਸਮਾਂ ਲੱਗ ਸਕਦਾ ਹੈ, ਇਸ ਲਈ ਆਪਣੇ ਸਫ਼ਰ ਜਾਂ ਪੜ੍ਹਾਈ ਦੀ ਯੋਜਨਾ ਵਿੱਚ ਦੇਰੀ ਤੋਂ ਬਚਣ ਲਈ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਅਪਲਾਈ ਕਰਕੇ ਆਪਣੇ ਕੋਲ ਰੱਖੋ ਅਤੇ ਅਰਜ਼ੀ ਪੂਰੀ ਹੋਣ ‘ਤੇ ਹੀ ਜਮ੍ਹਾਂ ਕਰੋ।

Gee98 Ads
error: Content is protected !!