ਚੰਡੀਗੜ੍ਹ,22 ਜੁਲਾਈ, Gee98 News service-
ਦੇਸ਼ ਦੀ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸਾਜੂਕੀ ਨੇ ਆਪਣੀਆਂ ਕਾਰਾਂ ਦੇ ਸਾਰੇ ਮਾਡਲਾਂ ਦੀ ਕੀਮਤ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ‘ਚ 30000 ਰੁਪਏ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਕੰਪਨੀ ਵੱਲੋਂ ਇਹ ਨਵੀਆਂ ਕੀਮਤਾਂ ਅਗਸਤ 2026 ਤੋਂ ਲਾਗੂ ਹੋਣਗੀਆਂ। ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਲਗਾਤਾਰ ਨਿਰਮਾਣ ਲਾਗਤ ਵਧਣ ਦੇ ਕਾਰਨ ਹੀ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅਜੇ ਦੋ ਮਹੀਨੇ ਪਹਿਲਾਂ ਹੀ ਕਿ ਕੰਪਨੀ ਨੇ 21 ਮਈ 2026 ਨੂੰ ਹੀ 30000 ਤੱਕ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ ਅਤੇ ਕੀਮਤਾਂ ਜੂਨ 2026 ਤੋਂ ਲਾਗੂ ਵੀ ਕਰ ਦਿੱਤੀਆਂ ਸਨ। ਕੰਪਨੀ ਨੇ ਦੋ ਮਹੀਨਿਆਂ ਵਿੱਚ ਇਹ ਦੂਜੀ ਵਾਰ ਕੀਮਤਾਂ ਵਿੱਚ ਵਾਧਾ ਕੀਤਾ ਹੈ।