Skip to main content

Gee 98News

SIR ਦਾ ਪਹਿਲਾ ਪੜਾਅ ਮੁਕੰਮਲ… 3996 ਵੋਟਰ ਲੱਭੇ ਹੀ ਨਹੀਂ, 14099 ਵੋਟਰਾਂ ਦੀ ਹੋਈ ਮੌਤ…ਪੜ੍ਹੋ ਖ਼ਬਰ

-ਡਿਪਟੀ ਕਮਿਸ਼ਨਰ ਨੇ SIR ਸਬੰਧੀ ਦਿੱਤੀ ਮਹੱਤਵਪੂਰਨ ਜਾਣਕਾਰੀ

ਬਰਨਾਲਾ,7 ਅਗਸਤ (ਨਿਰਮਲ ਸਿੰਘ ਪੰਡੋਰੀ)-

ਜ਼ਿਲ੍ਹੇ ‘ਚ SIR ਤਹਿਤ ਵੋਟਰਾਂ ਦੀ ਮੈਪਿੰਗ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ ਜਿਸ ਤਹਿਤ ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 4,85,873 ਵੋਟਰਾਂ ਵਿੱਚੋਂ 4,53,618 ਵੋਟਰਾਂ ਦੇ ਫਾਰਮ BLO ਤੱਕ ਵਾਪਸ ਪੁੱਜੇ ਹਨ, ਇਹ ਫਾਰਮ ਬੀਐਲਓਜ਼ ਨੇ ਵੋਟਰਾਂ ਨੂੰ ਘਰ ਘਰ ਜਾ ਕੇ ਵੰਡੇ ਸਨ। ‌SIR ਦੇ ਅਗਲੇ ਪੜਾਅ ਸਬੰਧੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 32,255 ਫਾਰਮ ਸੰਬੰਧਿਤ ਵੋਟਰਾਂ ਨੇ ਬੀਐਲਓ ਕੋਲ ਜਮਾਂ ਨਹੀਂ ਕਰਵਾਏ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ‌ ਉਹਨਾਂ ਦੱਸਿਆ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਤਿਆਰ ਕਰਕੇ ਡੀਸੀ ਦਫ਼ਤਰ, ਐਸਡੀਐਮ ਦਫਤਰ, ਬੀਐਲਓਜ਼ ਕੋਲ ਅਤੇ ਹੋਰ ਕੁਝ ਥਾਵਾਂ ‘ਤੇ ਰੱਖੀ ਜਾਵੇਗੀ ਜਿੱਥੇ ਵੋਟਰ ਆਪਣਾ ਨਾਮ ਅਤੇ ਆਪਣੇ ਪਰਿਵਾਰ ਦੇ ਵੋਟਰਾਂ ਦੇ ਨਾਮ ਚੈੱਕ ਕਰ ਸਕਦੇ ਹਨ। ‌ ਡੀਸੀ ਬਰਨਾਲਾ ਨੇ ਦੱਸਿਆ ਕਿ 13 ਅਗਸਤ 2026 ਤੋਂ ਲੈ ਕੇ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਕੀਤੇ ਜਾ ਸਕਣਗੇ। 12 ਅਕਤੂਬਰ 2026 ਨੂੰ ਫਾਈਨਲ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ। ‌ ਉਹਨਾਂ ਦੱਸਿਆ ਕਿ ਜਿਹੜੇ ਫਾਰਮ ਵੋਟਰਾਂ ਨੇ ਬੀਐਲਓਜ਼ ਨੂੰ ਵਾਪਸ ਜਮਾਂ ਨਹੀਂ ਕਰਵਾਏ ਉਹਨਾਂ ‘ਚ 5100 ਫਾਰਮ ਭਦੌੜ ਹਲਕੇ ਨਾਲ ਸਬੰਧਿਤ ਹਨ ਜਦਕਿ 18944 ਬਰਨਾਲਾ ਹਲਕੇ ਨਾਲ ਅਤੇ 8211 ਫਾਰਮ ਮਹਿਲ ਕਲਾਂ ਹਲਕੇ ਨਾਲ ਸਬੰਧਿਤ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਪਿੰਗ ਦੇ ਦੌਰਾਨ 14099 ਵੋਟਰਾਂ ਦੀ ਮੌਤ ਹੋ ਜਾਣ ਸਬੰਧੀ ਕੇਸ ਸਾਹਮਣੇ ਆਏ ਹਨ ਜਦਕਿ 3996 ਅਨਟਰੇਸਬਲ ਜਾਂ ਗੈਰ ਹਾਜ਼ਰ ਵੋਟਰ ਪਾਏ ਗਏ ਹਨ। ਉਹਨਾਂ ਦੱਸਿਆ ਕਿ 11727 ਵੋਟਰ ਬਰਨਾਲਾ ਜ਼ਿਲ੍ਹੇ ‘ਚੋਂ ਪੱਕੇ ਤੌਰ ‘ਤੇ ਸ਼ਿਫਟ ਕਰ ਚੁੱਕੇ ਹਨ, ਜਦ ਕਿ 154 ਵੋਟਰ ਅਜਿਹੇ ਹਨ ਜਿਨ੍ਹਾਂ ਨੇ ਫਾਰਮਾਂ ‘ਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਹੈ ਅਤੇ ਹੁਣ ਇਹਨਾਂ ਸਾਰੇ ਉਪਰੋਕਤ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਬਰਨਾਲਾ ਜ਼ਿਲ੍ਹੇ ‘ਚ ਪੋਲਿੰਗ ਬੂਥਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕਾ ਭਦੌੜ ਵਿੱਚ 169, ਬਰਨਾਲਾ ‘ਚ 213 ਅਤੇ ਮਹਿਲ ਕਲਾਂ ‘ਚ 178 ਪੋਲਿੰਗ ਬੂਥਾਂ ਨੂੰ ਜੋੜ ਕੇ ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 560 ਪੋਲਿੰਗ ਬੂਥ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਐਲਓਜ਼ ਦੇ ਨਾਲ SIR ਦੀ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀਆਂ ਵੱਲੋਂ BLA-1 ਤੇ BLA-2 ਲਗਾਏ ਗਏ ਹਨ ਜਿਨਾਂ ਵਿੱਚ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਭਾਜਪਾ, ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ 3-3 ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ 5 BLA-1 ਲਗਾਏ ਹਨ ਜਦਕਿ BLA-2 ਨਿਯੁਕਤੀ ਵਿੱਚ ਆਮ ਆਦਮੀ ਪਾਰਟੀ ਨੇ 558, ਕਾਂਗਰਸ ਪਾਰਟੀ ਨੇ 554, ਸ਼੍ਰੋਮਣੀ ਅਕਾਲੀ ਦਲ ਨੇ 533, ਭਾਜਪਾ ਨੇ 519 ਬਹੁਜਨ ਸਮਾਜ ਪਾਰਟੀ ਨੇ 98 ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ 158 BLA-2 ਨਿਯੁਕਤ ਕੀਤੇ ਹਨ।

error: Content is protected !!