Skip to main content

Gee 98News

ਸੁਤੰਤਰਤਾ ਦਿਵਸ ਮਨਾਉਣ ਸਬੰਧੀ SDM ਨੇ ਪੱਤਰਕਾਰਾਂ ਨਾਲ ਕੀਤੀ ਮੀਟਿੰਗ

  • ਮਹਿਲ ਕਲਾਂ 12 ਅਗਸਤ ( ਜਸਵੰਤ ਸਿੰਘ ਲਾਲੀ ) :-

ਮਹਿਲ ਕਲਾਂ ਵਿਖੇ ਸਬ ਡਵੀਜ਼ਨ ਪੱਧਰ ਦਾ ਸੁਤੰਤਰਤਾ ਦਿਵਸ ਸਮਾਗਮ ਕਰਵਾਉਣ ਸਬੰਧੀ ਐਸਡੀਐਮ ਮਹਿਲ ਕਲਾਂ ਬੇਅੰਤ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਬੇਅੰਤ ਸਿੰਘ ਐਸਡੀਐਮ ਮਹਿਲ ਕਲਾਂ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਦਾ ਸਮਾਗਮ ਇਸ ਵਾਰ ਅਨਾਜ ਮੰਡੀ ਮਹਿਲ ਕਲਾਂ ਵਿਖੇ ਕਰਵਾਇਆ ਜਾਵੇਗਾ, ਜਿਸਦੀਆਂ ਸਾਰੀਆਂ ਤਿਆਰੀਆਂ ਲੱਗਭੱਗ ਮੁਕੰਮਲ ਹਨ। ਉਹਨਾਂ ਦੱਸਿਆ ਕਿ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀਆਂ ਸੱਭਿਆਚਾਰ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ‘ਚ ਕਰਨ ਵਾਲੇ ਕਲੱਬਾਂ ਅਤੇ ਨਾਮਵਰ ਹਸਤੀਆਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੁਲਕ ਦੀ ਆਜ਼ਾਦੀ ‘ਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਸ੍ਰੀ ਵਿੱਕੀ ਡਾਬਲਾ,ਹੈੱਡ ਮਾਸਟਰ ਕੁਲਦੀਪ ਸਿੰਘ ਕਮਲ, ਲੇਖਾਕਾਰ ਮੈਡਮ ਅਮਰਜੀਤ ਕੌਰ, ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਡਾਕਟਰ ਮਿੱਠੂ ਮੁਹੰਮਦ, ਜਸਵੰਤ ਸਿੰਘ ਲਾਲੀ, ਜਸਵੀਰ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ ਅਣਖੀ, ਗੁਰਮੁਖ ਸਿੰਘ ਹਮੀਦੀ, ਲਕਸਦੀਪ ਗਿੱਲ, ਗੁਰਸੇਵਕ ਸਿੰਘ ਸਹੋਤਾ, ਹਰਪਾਲ ਸਿੰਘ ਪਾਲੀ, ਜਗਜੀਤ ਸਿੰਘ ਕੁਤਬਾ, ਫਿਰੋਜ ਖਾਨ, ਪ੍ਰਦੀਪ ਸਿੰਘ ਲੋਹਗੜ ਆਦਿ ਹਾਜ਼ਰ ਸਨ।

error: Content is protected !!