Skip to main content

Gee 98News

ਵਿਧਾਨ ਸਭਾ ਚੋਣਾਂ ’ਚ ਕੇਵਾਈਓਆਈ ਦੀ ਫ਼ੈਸਲਾਕੁੰਨ ਭੂਮਿਕਾ ਹੋਵੇਗੀ : ਦੋਸਤ

ਚੰਡੀਗੜ, 13 ਦਸੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ ਫੈਸਲਾਕੁੰਨ ਭੁਮਿਕਾ ਅਦਾ ਕਰੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਥੇਬੰਦੀ ਦੇ ਕੌਮੀ ਜਥੇਬੰਧਕ ਜਨਰਲ ਸਕੱਤਰ ਤੇ ਸੂਬਾ ਪ੍ਰਧਾਨ ਨਿਰਮਲ ਸਿੰਘ ਦੋਸਤ ਨੇ ਕਿਹਾ ਕਿ ਕੇਵਾਈਓਆਈ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ। ਜਿਸ ਦਾ ਕਾਰਨ ਹੈ ਕਿ ਲੋਕ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਹਰ ਪੱਖਂੋ ਖ਼ੁਸ਼ਹਾਲ ਪੰਜਾਬ ਦੀ ਗੱਲ ਨੂੰ ਸਮਝ ਰਹੇ ਹਨ। ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਤਰੱਕੀ, ਖ਼ੁਸ਼ਹਾਲੀ ਤੇ ਰੁਜ਼ਗਾਰ ਦੇ ਠੋਸ ਪ੍ਰੋਗਰਾਮ ਦੇਣੇ ਚਾਹੀਦੇ ਹਨ ਅਤੇ ਅਤੀਤ ਵਾਂਗ ਲੋਕਾਂ ਨੂੰ ਸਬਜਬਾਗ ਦਿਖਾ ਕੇ ਵੋਟਾਂ ਵਟੋਰਨ ਦੀ ਨੀਤੀ ਛੱਡਣੀ ਚਾਹੀਦੀ ਹੈ ਕਿਉਂਕਿ ਸੂਬੇ ਦੇ ਲੋਕ ਸਿਆਸੀ ਤੌਰ ’ਤੇ ਬਹੁਤ ਜਾਗਰੂਕ ਹੋ ਚੁੱਕੇ ਹਨ । ਨਿਰਮਲ ਸਿੰਘ ਦੋਸਤ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸੰਬੰਧੀ ਹਮਖ਼ਿਆਲੀ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ। ਉਨਾਂ ਦੱਸਿਆ ਕਿ ਜਥੇਲੰਦੀ ਦੇ ਧਾਰਮਿਕ ਵਿੰਗ ਦਾ ਐਲਾਨ ਅਗਲੇ ਹਫਤੇ ਕੀਤਾ ਜਾ ਰਿਹਾ ਹੈ, ਜਿਸ ਸੰਬੰਧੀ ਕਈ ਸਿਰਕੱਢ ਧਾਰਮਿਕ ਹਸਤੀਆਂ ਨਾਲ ਵਿਚਾਰਾਂ ਹੋ ਚੁੱਕੀਆਂ ਹਨ।

error: Content is protected !!