Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਐਨਐਚਐਮ ਮੁਲਾਜ਼ਮਾਂ ਵੱਲੋਂ ਚੰਨੀ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜੀ

Nirmal Pandori by Nirmal Pandori
12/18/2021
in ਪੰਜਾਬ
Reading Time: 1 min read
A A
0
ਐਨਐਚਐਮ ਮੁਲਾਜ਼ਮਾਂ ਵੱਲੋਂ ਚੰਨੀ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਬਠਿੰਡਾ ਵਿਖੇ ਰੈਲੀ ਕਰਨ ਦਾ ਐਲਾਣ
ਬਰਨਾਲਾ, 18 ਦਸੰਬਰ (ਮੰਗਲ ਸਿੰਘ) : ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਕੌਮੀ ਸਿਹਤ ਮਿਸ਼ਨ (ਐਨਐਚਐਮ) ਮੁਲਾਜ਼ਮਾਂ ਵੱਲੋਂ ਚੰਨੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕੀਤੀ। ਐਨਐਚਐਮ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲਦੇ ਪੈਂਫਲੈਟ ਵੰਡੇ ਗਏ। ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਵਿੱਤ ਮੰਤਰੀ ਦੇ ਸ਼ਹਿਰ ਬਠਿੰਡਾਂ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨਗੇ । ਬਠਿੰਡਾਂ ਰੈਲੀ ਸਬੰਧੀ ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਸ਼ਹਿਰ ਖਰੜ,ਸਿਹਤ ਮੰਤਰੀ ਦੇ ਸ਼ਹਿਰ ਅੰਮਿ੍ਰਤਸਰ ਸਾਹਿਬ ਵਿਖੇ ਰੈਲੀਆਂ ਕਰ ਚੁੱਕੇ ਹਨ ਤੇ ਹੁਣ ‘ਖਾਲੀ ਖਜ਼ਾਨਾ’ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਸਥਾਨਕ ਸਿਵਲ ਹਸਪਤਾਲ ਦੇ ਪਾਰਕ ‘ਚ ਜ਼ਿਲਾ ਪੱਧਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਐਨਐਚਐਮ ਯੂਨੀਅਨ ਦੇ ਜ਼ਿਲਾ ਆਗੂ ਕਮਲਜੀਤ ਕੌਰ ਪੱਤੀ,ਸੰਦੀਪ ਕੌਰ ਸੀਐਚਓ,ਹਰਜੀਤ ਸਿੰਘ,ਮਨਜਿੰਦਰ ਸਿੰਘ,ਨਵਦੀਪ ਸਿੰਘ,ਮਨਦੀਪ ਕੌਰ,ਜਸਵਿੰਦਰ ਸਿੰਘ,ਰਾਕੇਸ਼ ਕੁਮਾਰ,ਯਾਦਵਿੰਦਰ ਸਿੰਘ,ਵਿਪਨ,ਵੀਰਪਾਲ ਕੌਰ,ਨਰਿੰਦਰ ਸਿੰਘ,ਸੁਖਪਾਲ ਸਿੰਘ,ਰੁਪਿੰਦਰ ਕੌਰ ਆਦਿ ਨੇ ਕਿਹਾ ਕਿ ਜਦ ਮੰਤਰੀਆਂ/ਵਿਧਾਇਕਾਂ ਦੀਆਂ ਤਣਖਾਹਾਂ ਭੱਤੇ ਵਧਾਉਣੇ ਹੁੰਦੇ ਹਨ ਤਾਂ ਵਿੱਤ ਮੰਤਰੀ ਦਾ ਖਜ਼ਾਨਾਂ ‘ਭਰਿਆ’ ਹੁੰਦਾ ਹੈ ਪਰ ਜਦ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੋਵੇ ਜਾਂ ਤਣਖਾਹਾਂ ਵਿੱਚ ਵਾਧਾ ਕਰਨਾ ਹੋਵੇ ਤਾਂ ਵਿੱਚ ਮੰਤਰੀ ਦਾ ਖਜ਼ਾਨਾਂ ‘ਖਾਲੀ’ ਹੁੰਦਾ ਹੈ। ਉਨਾਂ ਕਿਹਾ ਕਿ ਖਾਜ਼ਾਨਾ ਖਾਲੀ ਨਹੀਂ ਹੈ ਬਲਕਿ ਖਜ਼ਾਨੇ ਦਾ ਮੂੰਹ ਬੇਰੁਜ਼ਗਾਰਾਂ,ਅਰਧ-ਬੇਰੁਜ਼ਗਾਰਾਂ,ਕੱਚੇ ਮੁਲਾਜ਼ਮਾਂ ਵੱਲ ਖੋਲਣ ਦੀ ਬਜਾਏ ਖਜ਼ਾਨੇ ਦਾ ਮੂੰਹ ਧਨਾਢ ਸ਼ਰਮਾਏਦਾਰਾਂ ਤੇ ਰਾਜਸੀ ਲੋਕਾਂ ਵੱਲ ਖੋਲਿਆ ਹੋਇਆ ਹੈ। ਉਨਾਂ ਕਿਹਾ ਕਿ ਹਕੀਕਤ ਇਹ ਹੈ ਕਿ ਸਰਕਾਰ ਦੀ ਨੀਅਤ ਵਿੱਚ ਹੀ ਖੋਟ ਹੈ ਤੇ ਇਹ ਸਰਕਾਰ ਫੋਕੇ ਐਲਾਣ ਕਰਕੇ ਤੇ ਝੂਠੇ ਦਾਅਵੇ ਕਰਕੇ ਵੋਟਾਂ ਲੈਣੀਆਂ ਚਾਹੁੰਦੀ ਹੈ। ਐਨਐਚਐਮ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਇਹ ਭਰਮ ਨਾ ਪਾਲੇ ਕਿ ਆਉਣ ਵਾਲੇ ਦਿਨਾਂ ਵਿੱਚ ਚੋਣ ਜ਼ਾਬਤਾ ਲੱਗ ਜਾਵੇਗਾ ਤੇ ਕੱਚੇ ਕਾਮੇ ਟਿੱਕ ਕੇ ਬੈਠ ਜਾਣਗੇ ਜਦਕਿ ਜੇਕਰ ਸਰਕਾਰ ਨੇ ਉਹਨਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਉਹ ਚੋਣ ਜਾਬਤਾ ਲੱਗਣ ‘ਤੇ ਵੀ ਚੁੱਪ ਨਹੀਂ ਬੈਠਣਗੇ ਬਲਕਿ ਪੰਜਾਬ ਦੇ ਹਰ ਵੋਟਰ ਤੱਕ ਜਾਣਗੇ ਤੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲਣਗੇ। ਉਨਾਂ ਕਿਹਾ ਕਿ ਚੰਨੀ ਸਰਕਾਰ ਕੱਚੇ ਜਿਸ ਤਰਾਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਭੱਜ ਚੁੱਕੀ ਹੈ ਉਸੇ ਤਰਾਂ ਹੀ ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੋਂ ਭੱਜ ਚੁੱਕੀ ਹੈ ਇਸ ਲਈ ਕੱਚੇ ਮੁਲਾਜ਼ਮ ਸਰਕਾਰ ਦੇ ਫੋਕੇ ਵਾਅਦਿਆਂ ਦਾ ਪਰਦਾਚਾਕ ਕਰਨ ਲਈ ਹਰ ਹੀਲਾ ਵਰਤਣਗੇ। ਇਸ ਮੌਕੇ ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਇਸ ਸਰਕਾਰ ਨੂੰ ਆਮ ਲੋਕਾਂ ਦਾ ਭੋਰਾ ਵੀ ਫਿਕਰ ਨਹੀਂ ਹੈ ਕਿਉਂਕਿ ਪੰਜਾਬ ਦਾ ਲੱਗਭੱਗ 13 ਹਜ਼ਾਰ ਸਿਹਤ ਮੁਲਾਜ਼ਮ ਪਿਛਲੇ ਇੱਕ ਮਹੀਨੇ ਤੋਂ ਹੜਤਾਲ ‘ਤੇ ਚੱਲ ਰਿਹਾ ਹੈ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ 36 ਹਜ਼ਾਰ ਕੱਚੇ ਕਾਮੇ ਪੱਕੇ ਕਰਨ ਦਾ ਝੂਠਾ ਅੰਕੜਾ ਪੇਸ਼ ਕਰਕੇ ਮੁੜ ਸੱਤਾ ਹਾਸਲ ਕਰਨ ਲਈ ਪਰ ਤੋਲ਼ ਰਹੀ ਹੈ।
ਐਨਐਚਐਮ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜਗਰਾਜ ਟੱਲੇਵਾਲ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦਲਜੀਤ ਸਿੰਘ,ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਵੰਤ ਸਿੰਘ ਉੱਪਲੀ,ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਕਰਨੈਲ ਸਿੰਘ,ਅਧਿਆਪਕ ਆਗੂ ਰਾਜੀਵ ਕੁਮਾਰ,ਸਿਵਲ ਹਸਪਤਾਲ ਬਰਨਾਲਾ ਦੇ ਸਾਬਕਾ ਮੁਲਾਜ਼ਮ ਆਗੂ ਸੋਹਣ ਸਿੰਘ ਮਾਝੀ,ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ ਆਦਿ ਨੇ ਐਨਐਚਐਮ ਮੁਲਾਜ਼ਮਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਜਿੰਮੇਬਾਰੀ ਬਣਦੀ ਹੈ ਕਿ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ।ਉਨਾਂ ਕਿਹਾ ਕਿ ਸੰਘਰਸ਼ਸ਼ੀਲ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗੀ।
ਇਸ ਮੌਕੇ ਨਰੇਸ਼ ਕੁਮਾਰੀ,ਨੀਲੂ,ਵਿੱਕੀ,ਸੁਖਵਿੰਦਰ ਸਿੰਘ,ਨਰਿੰਦਰ ਪਾਲ,ਨੀਰਜ ਕੁਮਾਰੀ,ਸੁਰਜੀਤ ਸਿੰਘ,ਸੰਜੀਵ ਕੁਮਾਰ,ਨਵਦੀਪ ਕੌਰ,ਜਸਵਿੰਦਰ ਸਿੰਘ,ਸੀਮਾ,ਸਿਮਰਜੀਤ ਕੌਰ,ਸਰਬਜੀਤ ਕੌਰ,ਸੁਖਪਾਲ ਕੌਰ ਨੇ ਵੀ ਸੰਬੋਧਨ ਕੀਤਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

02/11/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

02/11/2026
ਅਹਿਮ ਖ਼ਬਰ…ਜਿਹੜੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਨਹੀਂ ਹੋਈ ਉਹਨਾਂ ਨੂੰ ਮਿਲੇਗਾ ਗੋਲਡਨ ਚਾਂਸ

ਅਹਿਮ ਖ਼ਬਰ…ਜਿਹੜੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਨਹੀਂ ਹੋਈ ਉਹਨਾਂ ਨੂੰ ਮਿਲੇਗਾ ਗੋਲਡਨ ਚਾਂਸ

02/11/2026
Load More
Previous Post

…..ਹੁਣ ਦੇਖਦੇ ਹਾਂ ਕਿ ਊਠ ਕਿਸ ਕਰਵਟ ਬੈਠਦਾ ਹੈ…!

Next Post

ਸੁਜਾਖ਼ਾ ਵੰਡੇ ਰਿਊੜੀਆਂ, ਜਾਣ ਬੁੱਝ ਕੇ ਆਪਣਿਆਂ ਨੂੰ.. ਪਹਿਲਾਂ ਨੇਤਾ ਜੀ ਨੂੰ ਸਾਸਰੀ ਕਾਲ ਬੁਲਾਓ,ਫੇਰ ਨੀਲਾ ਕਾਰਡ ਬਣਾਓ

Nirmal Pandori

Nirmal Pandori

Related Posts

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ
ਪੰਜਾਬ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

by Nirmal Pandori
02/11/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

by Nirmal Pandori
02/11/2026
ਅਹਿਮ ਖ਼ਬਰ…ਜਿਹੜੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਨਹੀਂ ਹੋਈ ਉਹਨਾਂ ਨੂੰ ਮਿਲੇਗਾ ਗੋਲਡਨ ਚਾਂਸ
ਪੰਜਾਬ

ਅਹਿਮ ਖ਼ਬਰ…ਜਿਹੜੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਨਹੀਂ ਹੋਈ ਉਹਨਾਂ ਨੂੰ ਮਿਲੇਗਾ ਗੋਲਡਨ ਚਾਂਸ

by Nirmal Pandori
02/11/2026
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ…ਨਹੀਂ ਹੋਵੇਗੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ
ਪੰਜਾਬ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ…ਨਹੀਂ ਹੋਵੇਗੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ

by Nirmal Pandori
02/10/2026
ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਝਟਕੇ ‘ਤੇ ਝਟਕਾ….ਪਠਾਨਮਾਜਰਾ ਨੂੰ ਦਿੱਤੀ ਵੱਡੀ ਰਾਹਤ
ਪੰਜਾਬ

ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਝਟਕੇ ‘ਤੇ ਝਟਕਾ….ਪਠਾਨਮਾਜਰਾ ਨੂੰ ਦਿੱਤੀ ਵੱਡੀ ਰਾਹਤ

by Nirmal Pandori
02/10/2026
ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼
ਪੰਜਾਬ

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

by Nirmal Pandori
02/09/2026
Load More
Next Post
ਸੁਜਾਖ਼ਾ ਵੰਡੇ ਰਿਊੜੀਆਂ, ਜਾਣ ਬੁੱਝ ਕੇ ਆਪਣਿਆਂ ਨੂੰ.. ਪਹਿਲਾਂ ਨੇਤਾ ਜੀ ਨੂੰ ਸਾਸਰੀ ਕਾਲ ਬੁਲਾਓ,ਫੇਰ ਨੀਲਾ ਕਾਰਡ ਬਣਾਓ

ਸੁਜਾਖ਼ਾ ਵੰਡੇ ਰਿਊੜੀਆਂ, ਜਾਣ ਬੁੱਝ ਕੇ ਆਪਣਿਆਂ ਨੂੰ.. ਪਹਿਲਾਂ ਨੇਤਾ ਜੀ ਨੂੰ ਸਾਸਰੀ ਕਾਲ ਬੁਲਾਓ,ਫੇਰ ਨੀਲਾ ਕਾਰਡ ਬਣਾਓ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

ਬਰਨਾਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਦਾ ਜਲਦੀ ਹੋਵੇਗਾ ਪੁਨਰਗਠਨ-ਵਿਧਾਇਕ ਕਾਲਾ ਢਿੱਲੋਂ

ਅਹਿਮ ਖ਼ਬਰ…ਜਿਹੜੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਨਹੀਂ ਹੋਈ ਉਹਨਾਂ ਨੂੰ ਮਿਲੇਗਾ ਗੋਲਡਨ ਚਾਂਸ

ਵੱਡੀ ਖ਼ਬਰ…ਬਰਨਾਲਾ ਦੇ DC, SSP, CMO, DPO,DEO ਅਤੇ ਪਾਵਰਕਾਮ ਦੇ SE ਖ਼ਿਲਾਫ਼ ਕਾਰਵਾਈ ਲਈ ਮੁੱਖ ਸਕੱਤਰ ਨੂੰ ਸ਼ਿਕਾਇਤ

ਪੰਜਾਬ ‘ਚ 11 ਫਰਵਰੀ ਤੋਂ ਅਣਮਿਥੇ ਸਮੇਂ ਲਈ ਰੋਡਵੇਜ਼ ਦੀਆਂ ਲਾਰੀਆਂ ਦਾ ਚੱਕਾ ਕੀਤਾ ਜਾਵੇਗਾ ਜਾਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend