Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਚੰਗੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਲਈ ਸਰਕਾਰ ਬਚਨਵੱਧ : ਕਰਨ ਢਿੱਲੋਂ

Nirmal Pandori by Nirmal Pandori
12/27/2021
in ਪੰਜਾਬ
Reading Time: 1 min read
A A
0
ਚੰਗੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਲਈ ਸਰਕਾਰ ਬਚਨਵੱਧ : ਕਰਨ ਢਿੱਲੋਂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਪੋਸ਼ਣ ਪ੍ਰੋਗਰਾਮ ਲਈ ਜ਼ਿਲਾ ਯੋਜਨਾ ਬੋਰਡ ਨੇ 111.12 ਲੱਖ ਦੀ ਦਿੱਤੀ ਮਨਜ਼ੂਰੀ
ਬਰਨਾਲਾ, 27 ਦਸੰਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲਾ ਬਰਨਾਲਾ ਵਿੱਚ 0 ਤੋਂ 6 ਸਾਲ ਦੇ 19474 ਬੱਚਿਆਂ (0 ਤੋਂ 3 ਸਾਲ 14161 ਅਤੇ 3 ਤੋਂ 6 ਸਾਲ ਤੱਕ 5313) ਅਤੇ 2523 ਗਰਭਵਤੀਆਂ ਤੇ 3153 ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ 111.12 ਲੱਖ ਰੁਪਏ ਦੀ ਲਾਗਤ ਨਾਲ ਪੋਸ਼ਣ ਮੁਹੱਈਆ ਕਰਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਕਰਨ ਢਿੱਲੋਂ ਨੇ ਦੱਸਿਆ ਕਿ ਇਸ ਤਹਿਤ ਜਨਰਲ ਵਰਗ ਨੂੰ 33.32 ਲੱਖ ਰੁਪਏ ਅਤੇ ਅਨੁਸੂਚਿਤ ਜਾਤੀਆਂ ਨੂੰ 77.80 ਲੱਖ ਰੁਪਏ ਦੇ ਲਾਭ ਮਿਲਣਗੇ। ਉਨਾਂ ਦੱਸਿਆ ਕਿ ਸਰਕਾਰ ਦੇ ਨਿਊਟ੍ਰੀਸ਼ਨ (ਆਈ.ਸੀ.ਡੀ.ਐਸ.) ਪ੍ਰੋਗਰਾਮ ਤਹਿਤ ਇਹ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜਿਸ ਤਹਿਤ ਜ਼ਿਲਾ ਬਰਨਾਲਾ ਦੇ 669 ਆਂਗਣਵਾੜੀ ਸੈਂਟਰਾਂ ਵਿੱਚ 0 ਤੋਂ 6 ਸਾਲ ਤੱਕ ਦੇ 19474 ਬੱਚਿਆਂ, 2523 ਗਰਭਵਤੀਆਂ ਤੇ 3153 ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਸਮਾਜ ਦੇ ਵਾਂਝੇ ਵਰਗ ਨੂੰ ਵਧੀਆ ਪੋਸ਼ਣ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਚੰਗੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਮਿਲ ਸਕੇ।
ਸ੍ਰੀ ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਪੋਸ਼ਣ ਪ੍ਰੋਗਰਾਮ ਗ਼ਰੀਬ ਪਰਿਵਾਰਾਂ ਲਈ ਹੋਰ ਵੀ ਵਧੇਰੇ ਮਹੱਤਵ ਰੱਖਦਾ ਹੈ, ਜਦੋਂ ਬਹੁਤ ਸਾਰੇ ਮਾਪਿਆਂ ਕੋਲ ਸਥਿਰ ਰੋਜ਼ੀ-ਰੋਟੀ ਨਹੀਂ ਹੁੰਦੀ ਅਤੇ ਉਹ ਆਪਣੇ ਬੱਚਿਆਂ ਨੂੰ ਪੂਰਾ ਪੋਸ਼ਣ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਦੁਆਰਾ ਚਲਾਇਆ ਜਾਂਦਾ ਪੋਸ਼ਣ ਪ੍ਰੋਗਰਾਮ ਜੀਵਨ ਬਚਾਉਣ ਵਾਲਾ ਹੁੰਦਾ ਹੈ। ਜ਼ਿਲਾ ਪ੍ਰੋਗਰਾਮ ਅਫਸਰ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਲਾਭਪਾਤਰੀਆਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ ਤਾਂ ਜੋ ਉਨਾਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਨਾਂ ਨੂੰ ਮਲਟੀ-ਗ੍ਰੇਨ ਆਟਾ (ਕਣਕ, ਸੋਇਆ ਆਟਾ ਅਤੇ ਘਿਓ), ਚੌਲਾਂ ਦੀ ਖੀਰ, ਮੌਸਮੀ ਸਬਜ਼ੀਆਂ, ਕਣਕ-ਮੂੰਗੀ ਦਾ ਮਿਸ਼ਰਣ, ਪੰਜੀਰੀ, ਸੋਇਆ ਨਗੇਟਸ ਆਦਿ ਦਿੱਤੇ ਜਾਂਦੇ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

06/10/2026
ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

06/10/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

06/08/2026
Load More
Previous Post

ਲੋਕ ਪੱਖੀ ਧਿਰਾਂ ਦੀ ਏਕਤਾ ਸਮੇਂ ਦੀ ਮੁੱਖ ਲੋੜ : ਨਿਰਮਲ ਦੋਸਤ

Next Post

ਐਨਐਚਐਮ ਮੁਲਾਜ਼ਮਾਂ ਦੀ ਹੜਤਾਲ ਜਾਰੀ, ਚੰਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

Nirmal Pandori

Nirmal Pandori

Related Posts

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ
ਪੰਜਾਬ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

by Nirmal Pandori
06/10/2026
ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!
ਪੰਜਾਬ

ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

by Nirmal Pandori
06/10/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

by Nirmal Pandori
06/08/2026
ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ
ਪੰਜਾਬ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

by Nirmal Pandori
06/08/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

by Nirmal Pandori
06/07/2026
ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ
ਪੰਜਾਬ

ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ

by Nirmal Pandori
06/07/2026
Load More
Next Post
ਐਨਐਚਐਮ ਮੁਲਾਜ਼ਮਾਂ ਦੀ ਹੜਤਾਲ ਜਾਰੀ, ਚੰਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਐਨਐਚਐਮ ਮੁਲਾਜ਼ਮਾਂ ਦੀ ਹੜਤਾਲ ਜਾਰੀ, ਚੰਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

ਮਾਮਲਾ ਗੜਬੜ ਹੈ…ਬਰਨਾਲਾ ‘ਚ ਆਂਗਣਵਾੜੀ ਵਰਕਰਾਂ ਨੇ ਸੈਂਟਰਾਂ ਲਈ ਭੇਜੇ ਕੁਰਸੀਆਂ ਦੇ ਭਰੇ ਹੋਏ ਟਰੱਕ ਮੋੜੇ ਵਾਪਸ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend