Gee 98News

ਲੋਕ ਪੱਖੀ ਧਿਰਾਂ ਦੀ ਏਕਤਾ ਸਮੇਂ ਦੀ ਮੁੱਖ ਲੋੜ : ਨਿਰਮਲ ਦੋਸਤ

ਚੰਡੀਗੜ, 27 ਦਸੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦਾ ਵਿਗੜਿਆ ਹੋਇਆ ਸਿਸਟਮ ਸੁਧਾਰਨ ਲਈ ਲੋਕ ਪੱਖੀ ਧਿਰਾਂ ਦੀ ਏਕਤਾ ਸਮੇਂ ਦੀ ਮੁੱਖ ਲੋੜ ਹੈ ਅਤੇ ਵਰਿਆਂ ਤੋਂ ਲੋਕਾਂ ਦੇ ਹਿੱਤਾਂ ਅਤੇ ਹੱਕਾਂ ਲਈ ਲੜਨ ਵਾਲੀਆਂ ਧਿਰਾਂ ਨੂੰ ਛੋਟੇ-ਮੋਟੇ ਵਖਰੇਵੇਂ ਦੂਰ ਕਰਕੇ ਇੱਕ ਪਲੇਟਫਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਦੋਸਤ ਨੇ ਜੀ98 ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦੇ ਵੇਨਰ ਹੇਠ ਨਵੀਂ ਬਣੀ ਸਿਆਸੀ ਧਿਰ ਨੂੰ ਚੋਣ ਪ੍ਰਕਿਰਿਆ ਦੌਰਾਨ ਬੋਚ ਬੋਚ ਕੇ ਪੱਬ ਧਰਨ ਵਾਲੀ ਨੀਤੀ ਉੱਪਰ ਚੱਲਣਾ ਪਵੇਗਾ ਕਿਉਂਕਿ ਕਿਸਾਨ ਸੰਘਰਸ਼ ਵਾਂਗ ਕਿਸਾਨਾਂ ਦੀ ਨਵੀਂ ਸਿਆਸੀ ਧਿਰ ਨੂੰ ਵੀ ਤਾਰਪੀਡੋ ਕਰਨ ਦੇ ਯਤਨ ਹੋਣਗੇ। ਨਿਰਮਲ ਦੋਸਤ ਨੇ ਕਿਹਾ ਕਿ ਜਿਹੜੇ ਹਾਲਾਤਾਂ ਵਿੱਚ ਪੰਜਾਬ ਗੁਜ਼ਰ ਰਿਹਾ ਹੈ, ਕੋਈ ਜਾਦੂ ਦੀ ਪੁੜੀ ਕੰਮ ਨਹੀਂ ਕਰੇਗੀ ਸਗੋਂ ਇਮਾਨਦਾਰ ਅਤੇ ਲੋਕਾਂ ਪ੍ਰਤੀ ਸਮਰਪਿਤ ਧਿਰਾਂ ਰਾਜ ਸੱਤਾ ਦੀ ਚਾਬੀ ਆਪਣੇ ਹੱਥ ਵਿੱਚ ਲੈ ਕੇ ਪੰਜਾਬ ਦੀ ਕਿਸਮਤ ਦਾ ਜਿਦਰਾਂ ਖੋਲ ਸਕਦੀਆਂ ਹਨ। ਉਨਾਂ ਕਿਹਾ ਕਿ ਪੰਜਾਬ ਦੀ ਕਿਸਮਤ ਦੇ ਇਸ ਜਿਦਰੇ ਨੂੰ ਕਈ ਵਰਿਆਂ ਤੋਂ ਵੱਖ-ਵੱਖ ਸਿਆਸੀ ਧਿਰਾਂ ਨੇ ਬੇਈਮਾਨੀ ਦਾ ਜੰਗਾਲ ਲਗਾ ਦਿੱਤਾ ਹੈ ਅਤੇ ਹੁਣ ਸਹੀ ਮੌਕਾ ਹੈ ਕਿ ਲੋਕ ਅਜਿਹੀਆਂ ਧਿਰਾਂ ਦੀ ਪਹਿਚਾਣ ਕਰਕੇ ਪੰਜਾਬ ਦੇ ਅਸਲ ਹਮਾਇਤੀਆਂ ਨੂੰ ਤਾਕਤ ਦੇਣ ।

error: Content is protected !!