Skip to main content
Gee 98News
Menu
ਪੰਜਾਬ
ਸਾਹਿਤ
ਸਿਹਤ
ਸਿੱਖਿਆ
ਖੇਤੀਬਾੜੀ
ਮਨੋਰੰਜਨ
Facebook
Youtube
ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ.. ਅਕਾਲੀ ਦਲ ਦੇ ਦੋਵੇਂ ਹੱਥਾਂ ਵਿੱਚ ਲੱਡੂ
Nirmal Pandori
January 2, 2022
1:54 pm
No Comments
ਬਰਨਾਲਾ 02 ਜਨਵਰੀ (ਨਿਰਮਲ ਸਿੰਘ ਪੰਡੋਰੀ ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਉਮੀਦਵਾਰਾਂ ਦੇ ਐਲਾਨ ਵਿੱਚ ਕੁਝ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਬਸਪਾ ਨੂੰ ਗੱਠਜੋੜ ਤਹਿਤ 20 ਸੀਟਾਂ ਛੱਡੀਆਂ ਹਨ। ਜਿਨਾਂ ਵਿੱਚੋਂ ਕੁਝ ਸੀਟਾਂ ਉੱਪਰ ਬਸਪਾ ਨੇ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਹਨ ਪ੍ਰੰਤੂ ਕੁਝ ਸੀਟਾਂ ਉੱਪਰ ਬਸਪਾ ਨੂੰ ਉਮੀਦਵਾਰ ਚੁਣਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਬਸਪਾ ਦੇ ਹਿੱਸੇ ਆਏ ਕੁਝ ਹਲਕਿਆਂ ਵਿੱਚ ਤਾਂ ਬਸਪਾ ਨੂੰ ਉਮੀਦਵਾਰ ਹੀ ਨਹੀਂ ਮਿਲ ਰਹੇ, ਇਨਾਂ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ, ਬਸਪਾ ਨਾਲ ਦੋਹਰੀ ਸਿਆਸੀ ਚਾਲ ਚੱਲ ਰਿਹਾ ਹੈ। ਭਾਵ ਹਲਕਾ ਬਸਪਾ ਦਾ ਅਤੇ ਉਮੀਦਵਾਰ ਅਕਾਲੀ ਦਲ ਦਾ ਖੜਾ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਰਾਏਕੋਟ ਤੋਂ ਅਕਾਲੀ-ਬਸਪਾ ਗੱਠਜੋੜ ਦੇ ਜਿਸ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਨੂੰ ਬਸਪਾ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ, ਇਹ ਉਮੀਦਵਾਰ ਬਸਪਾ ਵੱਲੋਂ ਟਿਕਟ ਦੇਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਲਾਇਆ ਹੋਇਆ ਸੀ। ਗੱਠਜੋੜ ਤਹਿਤ ਰਾਏਕੋਟ ਸੀਟ ਪਹਿਲਾਂ ਅਕਾਲੀ ਦਲ ਹਿੱਸੇ ਸੀ ਜਿੱਥੋਂ ਬਲਵਿੰਦਰ ਸਿੰਘ ਸੰਧੂ, ਬਿਕਰਮਜੀਤ ਸਿੰਘ ਖਾਲਸਾ ਅਤੇ ਇੰਦਰਇਕਬਾਲ ਸਿੰਘ ਅਟਵਾਲ ਵਿਚਕਾਰ ਅਕਾਲੀ ਦਲ ਦੀ ਟਿਕਟ ਪ੍ਰਾਪਤੀ ਲਈ ਪੂਰੀ ਜੱਦੋ ਜਹਿਦ ਚਲਦੀ ਰਹੀ ਹੈ ਪਰ ਇਹ ਸੀਟ ਅਕਾਲੀ ਦਲ ਨੇ ਮੋਹਾਲੀ ਸੀਟ ਬਦਲੇ ਬਸਪਾ ਨੂੰ ਦੇ ਦਿੱਤੀ ਸੀ ਪੰ੍ਰਤੂ ਟਿਕਟ ਬਸਪਾ ਦੇ ਕੋਟੇ ਵਿੱਚੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੂੰ ਦਿੱਤੀ ਗਈ ਹੈ। ਇਸੇ ਤਰਾਂ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਸੀਨੀਅਰ ਅਕਾਲੀ ਆਗੂ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਰਮੋਹਨ ਸਿੰਘ ਸੰਧੂ ਨੂੰ ਬਸਪਾ ਦੀ ਟਿਕਟ ਦਿੱਤੀ ਗਈ ਹੈ ਜਦਕਿ ਹਰਮੋਹਨ ਸਿੰਘ ਸੰਧੂ ਅਕਾਲੀ ਦਲ ਦਾ ਸੀਨੀਅਰ ਆਗੂ ਹੈ। ਹਲਕਾ ਮਹਿਲ ਕਲਾਂ ਵਿੱਚ ਵੀ ਬਾਦਲ ਪਰਿਵਾਰ ਦੇ ਨੇੜੇ ਦੱਸਣ ਵਾਲੇ ਇੱਕ ਯੂਥ ਆਗੂ ਨੇ ਬਸਪਾ ਕੋਟੇ ਵਿੱਚੋਂ ਟਿਕਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਅਕਾਲੀ ਦਲ ਦੀ ਇਹ ਨੀਤੀ ਬਸਪਾ ਦੇ ਬਾਗ਼ੀ ਗੁੱਟ ਦੇ ਆਗੂਆਂ ਦੀ ਟਿੱਪਣੀ ’ਤੇ ਪੂਰੀ ਢੁੱਕਦੀ ਹੈ ਜਿਸ ਵਿੱਚ ਬਸਪਾ ਦੇ ਬਾਗ਼ੀ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ‘ਬਸਪਾ ਦੀ ਲੀਡਰਸ਼ਿਪ ਨੇ ਬਸਪਾ ਨੂੰ ਅਕਾਲੀ ਦਲ ਕੋਲ ਵੇਚ ਦਿੱਤਾ ਹੈ’। ਬਹਰਹਾਲ ! ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਹੱਥਾਂ ਵਿੱਚ ਲੱਡੂ ਹਨ ਅਤੇ ਅਕਾਲੀ ਦਲ ਦੀ ਹਾਈਕਮਾਂਡ ‘ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ’ ਪੂਰੀ ਠੋਕ ਵਜਾ ਕੇ ਕਰ ਰਹੀ ਹੈ ਅਤੇ ਬਸਪਾ ਹਾਈਕਮਾਂਡ ਪੂਰੀ ਨਿਮਰਤਾ ਨਾਲ ‘ਜੀ ਹਜ਼ੂਰੀ’ ਉੱਪਰ ਪਹਿਰਾ ਦੇ ਰਹੀ
ਹੈ।
Prev
Previous
ਖ਼ਤਰਨਾਕ ਰੂਪ ਲੈ ਰਿਹਾ ਹੈ ਓਮੀਕਰੋਨ.. ਸਿਆਸੀ ਪਾਰਟੀਆਂ ਲਾਪਰਵਾਹ .. ਲੋਕ ਚਿੰਤਤ
Next
ਲੁਧਿਆਣਾ ਬੰਬ ਬਲਾਸਟ: ਉਜਾਗਰ ਹੋ ਰਹੇ ਤੱਥ ਚਿੰਤਾਜਨਕ
Next
ਤਾਜ਼ਾ ਖਬਰਾਂ
ਵੱਜ ਗਿਆ ਚੋਣਾਂ ਦਾ ਬਿਗਲ….ਬਿਊਟੀਫੁੱਲ ਸਿਟੀ ‘ਚ 23 ਦਸੰਬਰ ਨੂੰ ਪੈਣਗੀਆਂ ਵੋਟਾਂ
…ਹੁਣ ਅੰਤਿਮ ਫੈਸਲਾ ਕੇਵਲ ਸਿੰਘ ਢਿੱਲੋਂ ਦਾ ਹੋਵੇਗਾ…ਬਰਨਾਲਾ ਸੀਟ ਲਈ ਅਕਾਲੀ ਦਲ-ਭਾਜਪਾ ‘ਚ ਫਸਿਆ ਪੇਚ
ਬਰਨਾਲਾ ਤੋਂ ਚੋਣ ਲੜਨ ਸਬੰਧੀ ਰਾਜਿੰਦਰ ਗੁਪਤਾ ਨੇ ਖੋਲ੍ਹ ਦਿੱਤੇ ਪੱਤੇ, ਕੀਤੇ ਵੱਡੇ ਖ਼ੁਲਾਸੇ….ਪੜ੍ਹੋ ਪੂਰੀ ਖ਼ਬਰ….!
ਅਮਰੀਕਾ ਨੇ ਡਿਪੋਰਟ ਕੀਤਾ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ…NIA ਨੇ ਕੀਤਾ ਗ੍ਰਿਫ਼ਤਾਰ
ਵੱਡੇ ਮੰਤਰੀਆਂ ਦੀਆਂ ਟਿਕਟਾਂ ਰੁਕੀਆਂ….ਅਮਨ ਅਰੋੜਾ ਅਤੇ ਚੀਮਾ ਦਾ ਹਲਕਾ ਬਦਲਿਆ ਜਾ ਸਕਦੈ…!
ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਓਵਰਡੋਜ਼ ਨਾਲ ਮੌਤ ਦੀ ਸ਼ੰਕਾ
…ਪੁਲਿਸ ਦੀ ਕਹਾਣੀ ਨਿਕਲੀ ਝੂਠੀ, ਅਦਾਲਤ ਨੇ ਦੋਸ਼ੀ ਬਣਾਏ ਗਏ ਦੋਵੇਂ ਨੌਜਵਾਨਾਂ ਨੂੰ ਕੀਤਾ ਬਰੀ
ਸੜਕ ‘ਤੇ ਹੀ ਲਾਲਾ…ਲਾਲਾ ਹੋਗੀ….ਪੁਲਿਸ ਮੁਲਾਜ਼ਮ ਦੀ ਜੇਬ ‘ਚੋਂ ਚਿੱਟਾ ਫੜਨ ਦਾ ਦਾਅਵਾ
ED ਦੇ ਪ੍ਰੈਸ ਨੋਟ ਨੇ ਬੀਬੀ ਅਰੋੜਾ ਦੇ ਦੀਵਾਲੀ ਦੇ ਪਟਾਕੇ ਕੀਤੇ ਠੁੱਸ… ਰਿਸ਼ਤੇਦਾਰਾਂ ਦੇ ਨਾਮ ‘ਤੇ ਜਾਇਦਾਦ ਖਰੀਦਣ ਦੇ ਖੁਲਾਸੇ
ਬਠਿੰਡੇ ਤੋਂ ਬਰਨਾਲੇ ਪ੍ਰੇਮੀ ਦੇ ਘਰ ਪੁੱਜ ਗਈ ਕੁੜੀ…ਮੁੰਡਾ ਜੇਲ੍ਹ ‘ਚ ਬੰਦ ਸੀ ਤਾਂ ਮੁੰਡੇ ਦੀ ਮਾਂ ਨੇ ਲਿਆ ਅਹਿਮ ਫੈਸਲਾ…ਪੜ੍ਹੋ ਪੂਰੀ ਖ਼ਬਰ
Facebook
Whatsapp
error:
Content is protected !!