Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕਣਕ ਲੈ ਲਵੋ ਭਾਈ ! ਜੋ ਲੈ ਗਿਆ ਤਾਂ ਲੈ ਗਿਆ, ਜੋ ਰਹਿ ਗਿਆ ਤਾਂ ਰਹਿ ਗਿਆ

Nirmal Pandori by Nirmal Pandori
01/17/2022
in ਪੰਜਾਬ
Reading Time: 1 min read
A A
0
ਕਣਕ ਲੈ ਲਵੋ ਭਾਈ ! ਜੋ  ਲੈ ਗਿਆ ਤਾਂ ਲੈ ਗਿਆ, ਜੋ ਰਹਿ ਗਿਆ ਤਾਂ  ਰਹਿ ਗਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 16 ਜਨਵਰੀ (ਨਿਰਮਲ ਸਿੰਘ ਪੰਡੋਰੀ) : ਫੂਡ ਸਪਲਾਈ ਵਿਭਾਗ ਵੱਲੋਂ ਨੀਲਾ ਕਾਰਡ ਧਾਰਕਾਂ ਨੂੰ ਵੰਡੀ ਜਾਣ ਵਾਲੀ ਕਣਕ ਦੇ ਕੁੱਲ ਕੋਟੇ ਵਿੱਚ ਕੱਟ ਲਗਾਏ ਜਾਣ ਦੀ ਜਾਣਕਾਰੀ ਮਿਲੀ ਹੈ। ਬਲਾਕ ਮਹਿਲ ਕਲਾਂ ਨਾਲ ਸੰਬੰਧਿਤ ਕੁਝ ਡੀਪੂ ਹੋਲਡਰਾਂ ਨੇ ਦੱਸਿਆ ਕਿ ਨੀਲਾ ਕਾਰਡ ਧਾਰਕ ਲਾਭਪਾਤਰੀਆਂ ਨੂੰ ਮੁਫ਼ਤ ਵੰਡੀ ਜਾਣ ਵਾਲੀ ਕਣਕ ਦੇ ਕੋਟੇ ਵਿੱਚ 9-10 ਫ਼ੀਸਦੀ ਕੱਟ ਲਗਾਇਆ ਗਿਆ ਹੈ, ਭਾਵ ਕਿਸੇ ਪਿੰਡ ਦੇ ਕੁੱਲ ਬਣਦੇ ਕੋਟੇ ਵਿੱਚੋਂ 10 ਫ਼ੀਸਦੀ ਕਣਕ ਘੱਟ ਚੁਕਾਈ ਗਈ ਹੈ। ਡੀਪੂ ਹੋਲਡਰਾਂ ਲਈ ਵਿਭਾਗ ਦੀ ਇਹ ਨੀਤੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਜਿਹੜੇ ਕਾਰਡ ਧਾਰਕ ਕਣਕ ਲੈਣ ਤੋਂ ਰਹਿ ਜਾਂਦੇ ਹਨ ਉਹ ਡੀਪੂ ਹੋਲਡਰਾਂ ਨਾਲ ਵਾਧੂ ਕਲੇਸ਼ ਕਰਦੇ ਹਨ। ਜਦ ਕਿ ਕੱਟੀ ਗਈ ਕਣਕ ਵਿੱਚ ਡੀਪੂ ਹੋਲਡਰਾਂ ਦੀ ਕੋਈ ਭੂਮਿਕਾ ਨਹੀਂ ਹੈ। ਜਾਣਕਾਰੀ ਅਨੁਸਾਰ ਮੁਫ਼ਤ ਵੰਡੀ ਜਾਣ ਵਾਲੀ ਕਣਕ ਵਿੱਚ ਪਿਛਲੀ ਵਾਰ ਵੀ ਲੱਗਭੱਗ 6 ਫ਼ੀਸਦੀ ਕੱਟ ਲਗਾਇਆ ਗਿਆ ਸੀ। ਡੀਪੂ ਹੋਲਡਰਾਂ ਨੂੰ ਖ਼ੁਦ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਇਹ ਕੱਟ ਕਿਉਂ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਵਿਭਾਗ ਦੇ ਇੰਸਪੈਕਟਰ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਨੇ ਵੀ ਕਿਸੇ ਪਿੰਡ ਵਿੱਚ ਵੰਡੀ ਜਾਣ ਵਾਲੀ ਕਣਕ ਦੇ ਕੋਟੇ ਵਿੱਚੋਂ 9-10 ਫ਼ੀਸਦੀ ਕੱਟ ਲਾਉਣ ਦੀ ਪੁਸ਼ਟੀ ਕੀਤੀ। ਉਨਾਂ ਕਿਹਾ ਕਿ ਜਿੰਨਾ ਕੋਟਾ ਵਿਭਾਗ ਨੂੰ ਅਲਾਟ ਹੁੰਦਾ ਹੈ, ਉਸ ਹਿਸਾਬ ਨਾਲ ਹੀ ਡੀਪੂ ਹੋਲਡਰਾਂ ਨੂੰ ਕਣਕ ਚੁਕਾ ਦਿੱਤੀ ਜਾਂਦੀ ਹੈ ਅਤੇ ਅੱਗੇ ਡੀਪੂ ਹੋਲਡਰ ਵੀ ਉਸੇ ਹਿਸਾਬ ਨਾਲ ਹੀ ਕਣਕ ਵੰਡਦੇ ਹਨ। ਮੁਫ਼ਤ ਵੰਡੀ ਜਾਣ ਵਾਲੀ ਕਣਕ ਦੇ ਕੋਟੇ ਵਿੱਚ ਕੱਟ ਲੱਗਣ ਦੀਆਂ ਖ਼ਬਰਾਂ ਤੋਂ ਬਾਅਦ ਲਾਭਪਾਤਰੀਆਂ ਵਿੱਚ ਕਣਕ ਲੈਣ ਲਈ ਹੋੜ ਲੱਗੀ ਹੋਈ ਹੈ, ਕਿਉਂਕਿ ਇਹ ਕਣਕ ‘‘ਜਿਹੜਾ ਲੈ ਗਿਆ ਤਾਂ ਲੈ ਗਿਆ, ਜਿਹੜਾ ਰਹਿ ਗਿਆ ਤਾਂ ਰਹਿ ਗਿਆ’’ ਵੀ ਨੀਤੀ ਮੁਤਾਬਕ ਵੰਡੀ ਜਾ ਰਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

05/14/2026
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

05/13/2026
Load More
Previous Post

ਭਾਸ਼ਾ ਵਿਭਾਗ ਵੱਲੋਂ ਲੇਖਕ ਡਾਇਰੈਕਟਰੀ ਲਈ 25 ਜਨਵਰੀ ਤੱਕ ਵੇਰਵਿਆਂ ਦੀ ਮੰਗ

Next Post

ਬਦਲ ਸਕਦੀ ਹੈ ਪੰਜਾਬ ਚੋਣਾਂ ਦੀ ਤਾਰੀਕ..?

Nirmal Pandori

Nirmal Pandori

Related Posts

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ
ਪੰਜਾਬ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

by Nirmal Pandori
05/14/2026
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼
ਪੰਜਾਬ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

by Nirmal Pandori
05/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

by Nirmal Pandori
05/13/2026
ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ
ਪੰਜਾਬ

ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ

by Nirmal Pandori
05/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਪੰਜਾਬ ਦੀ ਸਿਆਸਤ ਵਿੱਚ ਤਰਥੱਲੀ…ਅੱਧੀ ਰਾਤ ਸੀਬੀਆਈ ਨੇ ਖੜਕਾਇਆ ਪੰਜਾਬ ਵਿਜੀਲੈਂਸ ਦਾ ਬੂਹਾ

by Nirmal Pandori
05/12/2026
Load More
Next Post
ਬਦਲ ਸਕਦੀ ਹੈ ਪੰਜਾਬ ਚੋਣਾਂ ਦੀ ਤਾਰੀਕ..?

ਬਦਲ ਸਕਦੀ ਹੈ ਪੰਜਾਬ ਚੋਣਾਂ ਦੀ ਤਾਰੀਕ..?

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend