Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅਸੀਂ ਰਾਜੇਵਾਲ ਨੂੰ ਕਹਿ ਦਿੱਤਾ ਕਿ ਉਮੀਦਵਾਰ ਬਦਲੋ, ਨਹੀਂ ਤਾਂ ਭਿਆਨਕ ਸਿੱਟੇ ਨਿਕਲਣਗੇ-ਸੀਰਾ ਛੀਨੀਵਾਲ

Nirmal Pandori by Nirmal Pandori
01/19/2022
in ਪੰਜਾਬ
Reading Time: 1 min read
A A
0
ਅਸੀਂ ਰਾਜੇਵਾਲ ਨੂੰ ਕਹਿ ਦਿੱਤਾ ਕਿ ਉਮੀਦਵਾਰ ਬਦਲੋ, ਨਹੀਂ ਤਾਂ ਭਿਆਨਕ ਸਿੱਟੇ ਨਿਕਲਣਗੇ-ਸੀਰਾ ਛੀਨੀਵਾਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 19 ਜਨਵਰੀ (ਨਿਰਮਲ ਸਿੰਘ ਪੰਡੋਰੀ) : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਿਸੇ ਹਲਕੇ ਤੋਂ ਟਿਕਟ ਨਾ ਮਿਲਣ ਕਰਕੇ ਰਾਜਨੀਤਿਕ ਪਾਰਟੀਆਂ ਵਿੱਚ ਪੈ ਰਹੀ ਫੁੱਟ ਦਾ ਬੀਜ ਚੋਣਾਂ ਲੜ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਵੀ ਪੁੰਗਰ ਚੁੱਕਾ ਹੈ। ਬਰਨਾਲਾ ਜ਼ਿਲੇ ਵਿੱਚ ਬੀਕੇਯੂ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਸੰਯੁਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੇ ਭਦੌੜ ਲਈ ਐਲਾਨ ਕੀਤੇ ਉਮੀਦਵਾਰ ਕ੍ਰਮਵਾਰ ਅਵੀਕਰਨ ਸਿੰਘ ਤੇ ਗੁਰਨਾਮ ਸਿੰਘ ਸਮਾਉ ਦੇ ਖ਼ਿਲਾਫ਼ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਕਰਕੇ ਸੀਰਾ ਛੀਨੀਵਾਲ ਨੇ ਸੰਯੁਕਤ ਸਮਾਜ ਮੋਰਚਾ ਦੀ ਸਕਰੀਨਿੰਗ ਕਮੇਟੀ ਨੂੰ ਆੜੇ ਹੱਥੀ ਲੈਦਿਆਂ ਬਰਨਾਲਾ ਵਿੱਚ ਉਮੀਦਵਾਰਾਂ ਦਾ ਫੈਸਲਾ ਕਰਨ ਵਿੱਚ ਤਾਨਾਸ਼ਾਹੀ ਵਰਤਣ ਦੇ ਦੋਸ਼ ਲਗਾਏ। ਉਨਾਂ ਕਿਹਾ ਕਿ ਬੀਕੇਯੂ ਕਾਦੀਆਂ ਸੰਯੁਕਤ ਸਮਾਜ ਮੋਰਚੇ ਦੇ ਸ਼ਾਮਲ ਜਥੇਬੰਦੀਆਂ ’ਚੋਂ ਵੱਡੀ ਹੈ ਪ੍ਰੰਤੂ ਮੋਰਚੇ ਦੇ ਆਗੂਆਂ ਨੇ ਉਮੀਦਵਾਰਾਂ ਦਾ ਐਲਾਨ ਕਰਦੇ ਸਮੇਂ ਉਨਾਂ ਨਾਲ ਕੋਈ ਮਸ਼ਵਰਾ ਕਰਨਾ ਜ਼ਰੂਰੀ ਨਹੀਂ ਸਮਝਿਆ। ਉਨਾਂ ਦੱਸਿਆ ਕਿ ਬੀਕੇਯੂ ਕਾਦੀਆਂ ਵੱਲੋਂ ਹਲਕਾ ਬਰਨਾਲਾ ਤੇ ਭਦੌੜ ਲਈ ਕੁਝ ਉਮੀਦਵਾਰਾਂ ਦੀ ਸਿਫਾਰਸ ਕੀਤੀ ਗਈ ਸੀ। ਜਿਸਨੂੰ ਅੱਖੋਂ-ਪਰੋਖੇ ਕਰਕੇ ਮੋਰਚੇ ਦੇ ਆਗੂਆਂ ਨੇ ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰ ਦਿੱਤੇ ਹਨ। ਸੀਰਾ ਛੀਨੀਵਾਲ ਨੇ ਮੋਰਚੇ ਦੇ ਆਗੂਆਂ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਜੇਕਰ ਬਰਨਾਲਾ ਤੇ ਭਦੌੜ ਹਲਕੇ ਲਈ ਐਲਾਨ ਕੀਤੇ ਉਮੀਦਵਾਰ ਨਾ ਬਦਲੇ ਤਾਂ ਇਸਦੇ ਭਿਆਨਕ ਸਿੱਟੇ ਨਿਕਲਣਗੇ। ਜਿਸਦੀ ਜ਼ਿੰਮੇਵਾਰੀ ਮੋਰਚੇ ਦੇ ਆਗੂਆਂ ਦੀ ਹੋਵੇਗੀ। ਇਕ ਸਵਾਲ ਕਿ ‘‘ਜੇਕਰ ਉਮੀਦਵਾਰ ਨਾ ਬਦਲੇ ਗਏ ਤਾਂ ਕਿ ਬੀਕੇਯੂ ਕਾਦੀਆਂ ਸੰਯੁਕਤ ਸਮਾਜ ਮੋਰਚੇ ਤੋਂ ਬਾਹਰ ਆ ਸਕਦੀ ਹੈ’’ ਦੇ ਜਵਾਬ ਵਿੱਚ ਸੀਰਾ ਛੀਨੀਵਾਲ ਨੇ ਕਿਹਾ ਕਿ ਅਸੀਂ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੂੰ ਅਜਿਹੀ ਸਲਾਹ ਦੇਵਾਂਗੇ। ਪ੍ਰੈਸ ਕਾਨਫਰੰਸ ਸਮੇਂ ਬਰਨਾਲਾ ਹਲਕੇ ਤੋਂ ਟਿਕਟ ਦਾ ਦਾਅਵਾ ਕਰਨ ਵਾਲੇ ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ, ਬੂਟਾ ਸਿੰਘ ਅਤੇ ਬੀਕੇਯੂ ਕਾਦੀਆਂ ਦੀ ਸਮੁੱਚੀ ਜ਼ਿਲੇ ਦੀ ਲੀਡਰਸ਼ਿਪ ਵੀ ਹਾਜ਼ਰ ਸੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

05/14/2026
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

05/13/2026
Load More
Previous Post

ਸਿਸਟਮ ਨੂੰ ਸੁਧਾਰਨ ਲਈ ਸਿਸਟਮ ਦਾ ਹਿੱਸਾ ਬਣਨਾ ਜ਼ਰੂਰੀ-ਅਵੀਕਰਨ ਸਿੰਘ

Next Post

ਕੀਤੂ ਪਰਿਵਾਰ ਨੇ ਹਮੇਸ਼ਾ ਲੋੜਵੰਦ ਲੋਕਾਂ ਦੀ ਬਾਂਹ ਫੜੀ-ਜਸਪ੍ਰੀਤ ਕੌਰ

Nirmal Pandori

Nirmal Pandori

Related Posts

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ
ਪੰਜਾਬ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

by Nirmal Pandori
05/14/2026
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼
ਪੰਜਾਬ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

by Nirmal Pandori
05/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

by Nirmal Pandori
05/13/2026
ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ
ਪੰਜਾਬ

ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ

by Nirmal Pandori
05/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਪੰਜਾਬ ਦੀ ਸਿਆਸਤ ਵਿੱਚ ਤਰਥੱਲੀ…ਅੱਧੀ ਰਾਤ ਸੀਬੀਆਈ ਨੇ ਖੜਕਾਇਆ ਪੰਜਾਬ ਵਿਜੀਲੈਂਸ ਦਾ ਬੂਹਾ

by Nirmal Pandori
05/12/2026
Load More
Next Post
ਕੀਤੂ ਪਰਿਵਾਰ ਨੇ ਹਮੇਸ਼ਾ ਲੋੜਵੰਦ ਲੋਕਾਂ ਦੀ ਬਾਂਹ ਫੜੀ-ਜਸਪ੍ਰੀਤ ਕੌਰ

ਕੀਤੂ ਪਰਿਵਾਰ ਨੇ ਹਮੇਸ਼ਾ ਲੋੜਵੰਦ ਲੋਕਾਂ ਦੀ ਬਾਂਹ ਫੜੀ-ਜਸਪ੍ਰੀਤ ਕੌਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ

ਪੰਜਾਬ ਦੀ ਸਿਆਸਤ ਵਿੱਚ ਤਰਥੱਲੀ…ਅੱਧੀ ਰਾਤ ਸੀਬੀਆਈ ਨੇ ਖੜਕਾਇਆ ਪੰਜਾਬ ਵਿਜੀਲੈਂਸ ਦਾ ਬੂਹਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend