Gee 98News

ਸ਼ਰਾਬ ਵੇਚਣ ਸੰਬੰਧੀ ਦਿੱਲੀ ਸਰਕਾਰ ਦਾ ਹੈਰਾਨੀਜਨਕ ਫ਼ੈਸਲਾ

ਬਰਨਾਲਾ,25 ਜਨਵਰੀ (ਨਿਰਮਲ ਸਿੰਘ ਪੰਡੋਰੀ) : ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਦਿੱਲੀ ਵਿੱਚ ਸਾਲ ਭਰ ’ਚੋਂ ਸਿਰਫ਼ ਤਿੰਨ ਦਿਨ ਡਰਾਈ-ਡੇ ਰਹਿਣਗੇ, ਭਾਵ ਦਿੱਲੀ ’ਚ ਸਿਰਫ਼ ਤਿੰਨ ਦਿਨ ਜਨਤਕ ਤੌਰ ’ਤੇ ਸ਼ਰਾਬ ਵੇਚਣ ਲੂਤੇ ਪਾਬੰਦੀ ਹੋਵੇਗੀ। ਦਿੱਲੀ ਸਰਕਾਰ ਨੇ ਡਰਾਈ-ਡੇਅਜ਼ ਦੀ ਗਿਣਤੀ 21 ਤੋਂ ਘਟਾ ਕੇ 3 ਕਰ ਦਿੱਤੀ ਹੈ। ਦਿੱਲੀ ਦੇ ਆਬਕਾਰੀ ਵਿਭਾਗ ਅਨੁਸਾਰ ਗੁਣਤੰੰਤਰ ਦਿਵਸ, ਸੁਤੰਤਰਤਾ ਦਿਵਸ ਅਤੇ ਗਾਂਧੀ ਦਿਵਸ ਮੌਕੇ ਹੀ ਦਿੱਲੀ ’ਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ, ਬਾਕੀ ਸਾਰਾ ਸਾਲ ਦਿੱਲੀ ’ਚ ਸ਼ਰਾਬ ਵਿਕੇਗੀ। ਦਿੱਲੀ ਸਰਕਾਰ ਨੇ ਗੁਰੁਆਂ ਦੇ ਗੁਰਪੁਰਬ, ਮਹਾਨ ਆਗੂਆਂ ਦੀਆਂ ਜੈਅੰਤੀਆਂ ਅਤੇ ਹੋਰ ਧਾਰਮਿਕ ਤਿਉਹਾਰਾਂ ਵਾਲੇ ਦਿਨਾਂ ਨੂੰ ਡਰਾਈ-ਡੇ ਦੀ ਸੂਚੀ ’ਚੋਂ ਕੱਢ ਦਿੱਤਾ ਹੈ। ਕਾਂਗਰਸ, ਭਾਜਪਾ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਕੇਜਰੀਵਾਲ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਜਾ ਰਹੀ ਹੈ।

error: Content is protected !!