Gee 98News

ਪ੍ਰਵੀਨ ਕੁਮਾਰ ਕਾਲਾ ਨੇ ਝਾੜੂ ਛੱਡ ਕੇ ਫੜ ਲਈ ਤੱਕੜੀ

ਬਰਨਾਲਾ 9 ਫਰਵਰੀ (ਨਿਰਮਲ ਸਿੰਘ ਪੰਡੋਰੀ) : ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਛੱਡ ਕੇ ਪ੍ਰਵੀਨ ਕੁਮਾਰ ਕਾਲਾ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਏ ਅਤੇ ਕੁਲਵੰਤ ਸਿੰਘ ਕੀਤੂ ਦੀ ਮੱਦਦ ਦਾ ਐਲਾਨ ਕੀਤਾ । ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਵੀਨ ਕੁਮਾਰ ਕਾਲਾ ਨੇ ਕਿਹਾ ਕਿ ਸਵਰਗਵਾਸੀ ਮਲਕੀਤ ਸਿੰਘ ਕੀਤੂ ਗਰੀਬਾਂ ਦੇ ਮਸੀਹਾ ਸਨ ਅਤੇ ਕੁਲਵੰਤ ਸਿੰਘ ਕੀਤੂ ਵੀ ਉਨਾਂ ਦੇ ਕਦਮਾਂ ’ਤੇ ਚਲਦੇ ਹੋਏ ਲੋੜਵੰਦ ਲੋਕਾਂ ਦੀ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਮੱਦਦ ਕਰ ਰਹੇ ਹਨ। ਇਸ ਲਈ ਉਨਾਂ ਨੇ ਕੀਤੂ ਦੀ ਚੋਣ ਮੁਹਿੰਮ ’ਚ ਡਟਣ ਦਾ ਫ਼ੈਸਲਾ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਵਿੱਚ ਆਉਣ ’ਤੇ ਪ੍ਰਵੀਨ ਕੁਮਾਰ ਕਾਲਾ ਦਾ ਨਿੱਘਾ ਸਵਾਗਤ ਕਰਦੇ ਹੋਏ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪਦੇ ਹੋਏ ਜ਼ਿਲੇ ਦਾ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਜਤਿੰਦਰ ਜਿੰਮੀ, ਕਰਨਤੇਜ ਸਿੰਘ ਚਹਿਲ, ਰਜੀਵ ਵਰਮਾ, ਸੇਵਕ ਸਿੰਘ, ਸੰਜੀਵ ਕੁਮਾਰ ,ਅਮਨਦੀਪ ਲੋਟੇ, ਸੁੱਖੀ ਕੁੰਬੜਵਾਲ ਆਦਿ ਵੀ ਹਾਜ਼ਰ ਸਨ।

error: Content is protected !!