ਬਰਨਾਲਾ 13 ਮਾਰਚ (ਨਿਰਮਲ ਸਿੰਘ ਪੰਡੋਰੀ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਸਬੰਧੀ ਤਸਵੀਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ 16 ਮਾਰਚ ਨੂੰ ਪਿੰਡ ਖਟਕੜ ਕਲਾਂ ਵਿਖੇ ਭਗਵੰਤ ਮਾਨ ਇਕੱਲੇ ਹੀ ਬਤੌਰ ਮੁੱਖ ਮੰਤਰੀ ਸਹੁੰ ਚੁੱਕਣਗੇ,ਪਹਿਲਾਂ ਅਜਿਹੀਆਂ ਕਿਆਸ ਅਰਾਈਆਂ ਸਨ ਕਿ ਭਗਵੰਤ ਮਾਨ ਦੇ ਨਾਲ ਕੁਝ ਮੰਤਰੀ ਵੀ ਸਹੁੰ ਚੁੱਕ ਸਕਦੇ ਹਨ ਪ੍ਰੰਤੂ ਹੁਣ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਕਿ ਭਗਵੰਤ ਮਾਨ ਇਕੱਲੇ ਹੀ 16 ਮਾਰਚ ਨੂੰ ਬਤੌਰ ਮੁੱਖ ਮੰਤਰੀ ਸਹੁੰ ਚੁੱਕਣਗੇ ਅਤੇ 19 ਮਾਰਚ ਨੂੰ ਰਾਜ ਭਵਨ ਵਿਖੇ ਕੁਝ ਮੰਤਰੀ ਸਹੁੰ ਚੁੱਕਣਗੇ। ਚਰਚਾ ਇਹ ਵੀ ਹੈ ਕਿ 16 ਮਾਰਚ ਨੂੰ ਬਤੌਰ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਅਗਲੇ ਦਿਨ ਦਿੱਲੀ ਜਾਣਗੇ ਜਿੱਥੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਭਗਵੰਤ ਮਾਨ ਨੂੰ ਪੰਜਾਬ ਕੈਬਨਿਟ ਵਿੱਚ ਬਤੌਰ ਮੰਤਰੀ ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ ਦੇਵੇਗੀ ਅਤੇ ਇਸੇ ਸੂਚੀ ਅਨੁਸਾਰ 19 ਮਾਰਚ ਨੂੰ ਨਵੀਂ ਕੈਬਨਿਟ ਦੇ ਮੰਤਰੀ ਸਹੁੰ ਚੁੱਕਣਗੇ।