Gee 98News

ਕਿਹੜਾ ਕੰਮ ਸੰਦੀਪ ਨੰਗਲ ਨੇ ਗੈਂਗਸਟਰਾਂ ਕੋਲੋ ਕਰਵਾਇਆ ਸੀ..?

ਬਰਨਾਲਾ, 15 ਮਾਰਚ (ਨਿਰਮਲ ਸਿੰਘ ਪੰਡੋਰੀ) : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਸੰਬੰਧੀ ਵੱਡੀ ਅੱਪਡੇਟ ਸਾਹਮਣੇ ਆਈ ਹੈ। ਇੱਕ ਪਾਸੇ ਪੁਲਿਸ ਇਸ ਘਟਨਾ ਦੀ ਜਾਂਚ ਵਿੱਚ ਜੁਟੀ ਹੈ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਨੇ ਸੰਦੀਪ ਨੰਗਲ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ। ਸ਼ੋਸਲ ਮੀਡੀਆ ਉੱਪਰ ਇੱਕ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਨੇ ਲਿਖਿਆ ਹੈ ‘‘ਸੰਦੀਪ ਅੰਬੀਆਂ ਨੂੰ ਅਸੀ ਹੀ ਨਰਕ ਵੱਲ ਭੇਜਿਆ ਹੈ ਅਤੇ ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਕਢਾ ਕੇ ਪਹਿਲਾਂ ਤਾਂ ਲਾਰਾ ਲਾਈ ਰੱਖਿਆ ਅਤੇ ਫਿਰ ਵਿਦੇਸ਼ ਵਿੱਚ ਗਾਇਬ ਹੋ ਗਿਆ, ਅਸੀ ਇਸ ਨੂੰ ਮਾਰਿਆ ਹੈ ਕਿਉਂਕਿ ਹੁਣ ਇਸ ਦਾ ਮਰਨਾ ਜ਼ਰੂਰੀ ਸੀ’’। ਗੈਂਗਸਟਰ ਗਰੁੱਪ ਦੀ ਜ਼ਿੰਮੇਵਾਰੀ ਵਾਲੀ ਪੋਸਟ ਵਾਇਰਲ ਹੋਣ ਤੋਂ ਬਾਅਦ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਆਖਿਰ ਅਜਿਹਾ ਕਿਹੜਾ ਕੰਮ ਸੰਦੀਪ ਨੰਗਲ ਨੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਤੋਂ ਕਰਵਾਇਆ ਸੀ, ਜਿਸ ਸੰਬੰਧੀ ਗਰੁੱਪ ਨਾਲ ਕੀਤਾ ਵਾਅਦਾ ਉਹ ਪੂਰਾ ਨਾਲ ਕਰ ਸਕਿਆ ਤੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ।

error: Content is protected !!