Skip to main content

Gee 98News

ਰੇਲਵੇ ਨੇ ਸੀਨੀਅਰ ਨਾਗਰਿਕਾਂ ਨੂੰ ਦਿੱਤਾ ਕਰਾਰਾ ਝਟਕਾ

ਬਰਨਾਲਾ 17 ਮਾਰਚ (ਨਿਰਮਲ ਸਿੰਘ ਪੰਡੋਰੀ)- ਭਾਰਤੀ ਰੇਲਵੇ ਨੇ ਰੇਲ ਵਿੱਚ ਸਫ਼ਰ ਕਰਨ ਵਾਲੇ ਦੇਸ਼ ਦੇ ਕਰੋੜਾਂ ਸੀਨੀਅਰ ਨਾਗਰਿਕਾਂ ਨੂੰ ਕਰਾਰਾ ਝਟਕਾ ਦਿੱਤਾ ਹੈ। ਰੇਲਵੇ ਨੇ ਸੀਨੀਅਰ ਨਾਗਰਿਕਾਂ ਨੂੰ ਕਿਰਾਏ ਵਿਚ ਦਿੱਤੀ ਜਾਂਦੀ ਛੋਟ ਬੰਦ ਕਰ ਦਿੱਤੀ ਹੈ ਭਾਵ ਸੀਨੀਅਰ ਨਾਗਰਿਕਾਂ ਨੂੰ ਰੇਲ ਵਿੱਚ ਸਫ਼ਰ ਕਰਨ ਤੇ ਪੂਰਾ ਕਿਰਾਇਆ ਦੇਣਾ ਪਵੇਗਾ। ਕੇਂਦਰੀ ਰੇਲ ਮੰਤਰੀ ਨੇ ਲੋਕ ਸਭਾ ‘ਚ ਮੰਨਿਆ ਕਿ ਰੇਲਵੇ ਨੇ ਸੀਨੀਅਰ ਨਾਗਰਿਕਾਂ ਨੂੰ ਕਿਰਾਏ ਦੀ ਰਿਆਇਤ ਬੰਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ 58 ਸਾਲ ਤੋਂ ਉੱਪਰ ਮਹਿਲਾ ਯਾਤਰੀਆਂ ਅਤੇ 60 ਸਾਲ ਤੋਂ ਉੱਪਰ ਪੁਰਸ਼ ਯਾਤਰੀਆਂ ਨੂੰ ਕਿਰਾਏ ਵਿਚ ਛੋਟ ਦਿੰਦਾ ਸੀ। ਮੰਤਰੀ ਨੇ ਕਿਹਾ ਕਿ ਕਰੋਨਾ ਕਾਰਨ ਰੇਲ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਘਟ ਗਈ ਹੈ ਜਿਸ ਕਾਰਨ ਰੇਲਵੇ ਨੂੰ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ।

error: Content is protected !!