ਬਰਨਾਲਾ, 28 ਮਾਰਚ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਪੁਲਿਸ ਨੇ ਇੱਕ 19 ਸਾਲਾਂ ਨੌਜਵਾਨ ਲੜਕੀ ਨਾਲ ਗੈਂਗਰੇਪ ਕਰਨ ਵਾਲੇ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ’ਤੇ ਇੱਕ ਨੌਜਵਾਨ ਨੂੰ ਕੇਸ ਵਿੱਚ ਨਾਮਜਦ ਕੀਤਾ ਹੈ ਅਤੇ ਦੂਜੇ 2 ਅਣਪਛਾਤੇ ਹਨ, ਜਿਨਾਂ ਦੀ ਭਾਲ ਜਾਰੀ ਹੈ। ਪੀੜਤ ਲੜਕੀ ਦੇ ਬਿਆਨਾਂ ਅਨੁਸਾਰ ਉਕਤ ਤਿੰਨ ਵਿਅਕਤੀ ਉਸ ਨੂੰ ਧੋਖੇ ਨਾਲ ਕਿਸੇ ਅਣਪਛਾਤੀ ਜਗਾ ’ਤੇ ਲੈ ਗਏ ਜਿੱਥੇ ਤਿੰਨਾਂ ਨੇ ਉਸ ਨਾਲ ਜਬਜ-ਜਨਾਹ ਕੀਤਾ, ਉਹ ਸਹਿਮੀ ਹੋਈ ਨਾਜ਼ੁਕ ਹਾਲਤ ਵਿੱਚ ਜਦ ਆਪਣੇ ਘਰ ਆਈ ਤਾਂ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਇਸ ਕੇਸ ਦੀ ਇਨਕੁਆਰੀ ਅਫਸਰ ਇੰਸਪੈਕਟਰ ਜਸਵਿੰਦਰ ਕੌਰ ਅਨੁਸਾਰ ਉਕਤ ਤਿੰਨੇ ਦੋਸ਼ੀ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਹਨ।