Gee 98News

ਕਾਂਗਰਸ ਦਾ ਜਾਖੜ ਨੂੰ ਨੋਟਿਸ.. ਕਿਉ ਬੋਲੇ ਅਪਸ਼ਬਦ..!

ਬਰਨਾਲਾ, 11 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਬੰਧੀ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਪਾਰਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਕਾਂਗਰਸ ਦੀ ਅਨੁਸਾਸ਼ਨੀ ਕਮੇਟੀ ਨੇ ਸੁਨੀਲ ਜਾਖੜ ਨੂੰ ਨੋਟਿਸ ਦਾ ਜਵਾਬ ਦੇਣ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੇਣ ਸਮੇਂ ਸੂਬੇ ’ਚ ਕਾਂਗਰਸ ਪਾਰਟੀ ਦੀ ਹਾਰ ਲਈ ਮੁੱਖ ਮੰਤਰੀ ਚੰਨੀ ਨੂੰ ਜ਼ਿੰਮੇਵਾਰ ਠਹਿਰਾਉਦੇ ਹੋਏ ਉਨਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਜਿਸ ਦਾ ਕਾਂਗਰਸ ਪਾਰਟੀ ਦੇ ਅੰਦਰ ਅਤੇ ਬਾਹਰ ਸਖ਼ਤ ਵਿਰੋਧ ਹੋਇਆ ਹੈ। ਕਾਂਗਰਸ ਦੇ ਦਲਿਤ ਆਗੂੁਆਂ ਨੇ ਜਾਖੜ ਦੇ ਪੁਤਲੇ ਫੂਕੇ ਅਤੇ ਹਾਈਕਮਾਂਡ ਤੋਂ ਜਾਖੜ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਵਰਕਰਾਂ ਦੇ ਵਿਰੋਧ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਜਾਖੜ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ‘‘ਜਾਖੜ ਨੇ ਸੀਨੀਅਰ ਕਾਂਗਰਸੀ ਆਗੂ ਚੰਨੀ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਿਉ ਕੀਤੀਆਂ’’। ਭਾਵੇਂ ਕਿ ਜਾਖੜ ਨੇ ਇਹ ਕਹਿੰਦੇ ਹੋਏ ਅਫਸੋਸ ਪ੍ਰਗਟ ਕੀਤਾ ਹੈ ਕਿ ਉਸ ਦੇ ਬਿਆਨ ਨੂੰ ਗਲਤ ਨਜ਼ਰੀਏ ਤੋਂ ਪੇਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਜਾਖੜ ਦੀ ਵੀਡੀਓ ਦੇਖ ਕੇ ਇਹ ਅੰਦਾਜ਼ਾ ਸੌਖਾ ਹੀ ਹੋ ਜਾਂਦਾ ਹੈ ਕਿ ਜਾਖੜ ਦੇ ਅੰਦਰ ਉਨਾਂ ਨੀਵੀਆਂ ਜਾਤਾਂ ਪ੍ਰਤੀ ਕਿੰਨੀ ਨਫ਼ਰਤ ਹੈ, ਜਿਨਾਂ ਦੇ ਬਲਬੂਤੇ ’ਤੇ ਕਾਂਗਰਸ ਨੇ ਕਈ ਵਰਿਆਂ ਤੱਕ ਸੱਤਾ ਸੁੱਖ਼ ਮਾਣਿਆ ਹੈ।

error: Content is protected !!