Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਿੱਖਿਆ ਵਿਭਾਗ ਦੀ ‘ਲੋਅ’ ਨਾਲ ਚਮਕੇਗਾ ਵਿਦਿਆਰਥੀਆਂ ਦਾ ਭਵਿੱਖ

Nirmal Pandori by Nirmal Pandori
04/22/2022
in ਸਿੱਖਿਆ, ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਸਿੱਖਿਆ ਵਿਭਾਗ ਦੀ ‘ਲੋਅ’ ਨਾਲ ਚਮਕੇਗਾ ਵਿਦਿਆਰਥੀਆਂ ਦਾ ਭਵਿੱਖ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਦਸਵੀਂ ਦੇ ਇਮਤਿਹਾਨ ਦੇਣ ਵਾਲੇ 6732 ਵਿਦਿਆਰਥੀਆਂ ਨੂੰ ਗੋਦ ਲੈਣਗੇ ਅਧਿਆਪਕ

— ਵਿਦਿਆਰਥੀਆਂ ਨੂੰ ਵਿੱਦਿਅਕ, ਨੈਤਿਕ, ਕਰੀਅਰ ਸੇਧ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

ਬਰਨਾਲਾ, 22 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹਾ ਬਰਨਾਲਾ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਰੋਜ਼ਗਾਰ ਦੇ ਬਿਹਤਰੀਨ ਮੌਕੇ ਮੁਹੱਈਆ ਕਰਾਉਣ ਲਈ ਨਵੀਂ ਪਹਿਲ ਕੀਤੀ ਗਈ ਹੈ। ਜ਼ਿਲ੍ਹੇ ਦੇ ਦਸਵੀਂ ਜਮਾਤ ਦੇ ਇਮਤਿਹਾਨ ਦੇਣ ਜਾ ਰਹੇ 6732 ਵਿਦਿਆਰਥੀਆਂ ਨੂੰ ਸਾਇੰਸ ਅਧਿਆਪਕਾਂ ਵੱਲੋਂ ਗੋਦ ਲਿਆ ਜਾਵੇਗਾ। ਹਰ ਸਾਇੰਸ ਅਧਿਆਪਕ 10 ਵਿਦਿਆਰਥੀਆਂ ਨੂੰ ਗੋਦ ਲਵੇਗਾ ਅਤੇ ਉਨਾਂ ਨੂੰ ਗਿਆਰਵੀਂ/ਬਾਰਵੀਂ ਵਿੱਚ ਸਿੱਖਿਆ, ਆਰਥਿਕ, ਨੈਤਿਕ ਤੇ ਕਰੀਅਰ ਪੱਧਰ ’ਤੇ ਉਸਾਰੂ ਸੇਧ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀ ਆਪਣੀ ਮੰਜ਼ਿਲ ਸਰ ਕਰ ਸਕਣ। ਇਸ ਸਬੰਧੀ ਸਿੱਖਿਆ ਵਿਭਾਗ ਬਰਨਾਲਾ ਵੱਲੋਂ ਤਰਕਸ਼ੀਲ ਭਵਨ ਵਿਖੇ ਪ੍ਰੇਰਨਾਤਮਕ ਸਮਾਗਮ ‘ਲੋਅ’ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਇਰ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਵਿਦਿਆਰਥੀਆਂ ਅੰਦਰ ਹੁਨਰ ਪਛਾਣ ਕੇ ਉਨਾਂ ਨੂੰ ਸਹੀ ਦਿਸ਼ਾ ਦੇਣਾ ਬੇਹੱਦ ਜ਼ਰੂਰੀ ਹੈ, ਇਸੇ ਮਕਸਦ ਨਾਲ ‘ਲੋਅ’ ਮੁਹਿੰਮ ਤਹਿਤ ਸਾਇੰਸ ਅਧਿਆਪਕ ਗਿਆਰਵੀਂ ਵਿੱਚ ਹੋਣ ਵਾਲੇ ਵਿਦਿਆਰਥੀਆਂ, ਜੋ ਮੈਡੀਕਲ, ਨਾਨ-ਮੈਡੀਕਲ ਜਾਂ ਇੰਟਰ-ਆਰਟਸ ਸਟਰੀਮ ਚੁਣਨਗੇ, ਨੂੰ ਅੱਗੇ ਵਧਣ ਦੀ ਸੇਧ ਦੇਣਗੇ ਅਤੇ ਸਮੇਂ ਸਮੇਂ ’ਤੇ ਉਨਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨਗੇ।

Gee98 Ads

ਇਸ ਮੌਕੇ ਸੰਬੋਧਨ ਕਰਦੇ ਹੋਏ ਐਸਪੀ ਕੁਲਦੀਪ ਸਿੰਘ ਸੋਹੀ ਨੇ ਵਿਸ਼ਵ ਧਰਤੀ ਦਿਵਸ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਤਰਾਂ ਦੇ ਪ੍ਰਦੂਸ਼ਣ ਵਿਰੁੱਧ ਮੁਹਿੰਮ ਆਪਣੇ ਘਰ ਤੋਂ ਸ਼ੁਰੂ ਕਰਨ ਦਾ ਸੱਦਾ ਦਿੱਤਾ। ਐਸਡੀਐਮ ਵਰਜੀਤ ਵਾਲੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਪਹਿਲ ਕਰਦੇ ਹੋਏ ਪ੍ਰੇਰਨਾਤਮਕ ਸਮਾਗਮ ਕਰਾਇਆ ਗਿਆ ਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਗੋਦ ਲੈਣ ਦੀ ਮੁਹਿੰਮ ਵਿੱਢੀ ਗਈ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਫਿੱਟ ਰੱਖਣ ਲਈ ‘ਫਿਟਨੈੱਸ ਫਾਰ ਆਲ’ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਰੱਸੀ ਟੱਪਣ ਅਤੇ ਬਾਸਕਿਟਬਾਲ ’ਚ ਮੋਹਰੀ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਕੂਲਾਂ ’ਚ 61 ਲੱਖ ਰੁਪਏ ਦਾ ਖੇਡਾਂ ਦਾ ਤੇ ਹੋਰ ਸਾਮਾਨ ਵੰਡਿਆ ਗਿਆ ਹੈ।]

ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ ਦੀਆਂ ਵਿਦਿਆਰਥਣਾਂ ਵੱਲੋਂ ਰੱਸੀ ਟੱਪਣ ਦੀ ਪੇਸ਼ਕਾਰੀ ਦਿੱਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਵਿਦਿਆਰਥੀਆਂ ਵੱਲੋਂ ਭਾਰਤੀ ਸੰਵਿਧਾਨ ਦੇ ਮੌਲਿਕ ਕਰਤਵਾਂ ਸਬੰਧੀ ਨਾਟਕ ਪੇਸ਼ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੇ ਵਿਦਿਆਰਥੀਆਂ ਵੱਲੋਂ ਯੋਗਾ ’ਤੇ ਆਧਾਰਿਤ ਪੇਸ਼ਕਾਰੀ ਦਿੱਤੀ ਗਈ। ਸਾਇੰਸ ਅਧਿਆਪਕਾ ਅਮਨਿੰਦਰ ਕੌਰ ਵੱਲੋਂ ਵਿਸ਼ਵ ਧਰਤੀ ਦਿਵਸ ’ਤੇ ਭਾਸ਼ਣ ਦਿੱਤਾ ਗਿਆ। ਆਰਪੀਐਸਐਡ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਗੁਰਮੀਤ ਕੌਰ ਵੱਲੋਂ ਭਾਰਤੀ ਸੰਵਿਧਾਨ ਦੇ ਹੋਂਦ ਵਿਚ ਆਉਣ ਦੀ ਗਾਥਾ ਸੁਣਾਈ ਗਈੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਨ ਪਰਮਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਹਰਕੰਵਲਜੀਤ ਕੌਰ, ਸਿਮਰਦੀਪ ਸਿੰਘ, ਮੀਡੀਆ ਕੋਆਰਡੀਨਟਰ ਹਰਵਿੰਦਰ ਰੋਮੀ, ਸਾਇੰਸ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Gee98 Ads

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

02/15/2026
ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

02/14/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

02/14/2026
Load More
Previous Post

ਪਿੰਡ ਦੀਵਾਨਾ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਲੋੜਵੰਦਾਂ ਨੇ ਉਠਾਇਆ ਲਾਭ

Next Post

ਹਾਂਗਕਾਂਗ ਦੇ ਦਿਲਸ਼ਾਨ ਨੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ’ਤੇ ਲਗਾਈ ਮੋਹਰ

Nirmal Pandori

Nirmal Pandori

Related Posts

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ
ਪੰਜਾਬ

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

by Nirmal Pandori
02/15/2026
ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ
ਬਰਨਾਲਾ ਆਸ-ਪਾਸ

ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

by Nirmal Pandori
02/14/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

by Nirmal Pandori
02/14/2026
500 ਅਤੇ 100 ਰੁਪਏ ਦੇ ਕਰੰਸੀ ਨੋਟਾਂ ਵਿੱਚ ਹੋਵੇਗੀ ਤਬਦੀਲੀ
ਪੰਜਾਬ

500 ਅਤੇ 100 ਰੁਪਏ ਦੇ ਕਰੰਸੀ ਨੋਟਾਂ ਵਿੱਚ ਹੋਵੇਗੀ ਤਬਦੀਲੀ

by Nirmal Pandori
02/14/2026
ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ
ਬਰਨਾਲਾ ਆਸ-ਪਾਸ

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

by Nirmal Pandori
02/13/2026
ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ
ਪੰਜਾਬ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

by Nirmal Pandori
02/13/2026
Load More
Next Post
ਹਾਂਗਕਾਂਗ ਦੇ ਦਿਲਸ਼ਾਨ ਨੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ’ਤੇ ਲਗਾਈ ਮੋਹਰ

ਹਾਂਗਕਾਂਗ ਦੇ ਦਿਲਸ਼ਾਨ ਨੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ’ਤੇ ਲਗਾਈ ਮੋਹਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

500 ਅਤੇ 100 ਰੁਪਏ ਦੇ ਕਰੰਸੀ ਨੋਟਾਂ ਵਿੱਚ ਹੋਵੇਗੀ ਤਬਦੀਲੀ

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend