Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਐਸ ਡੀ ਕਾਲਜ ਵਿਖੇ ‘ਵਿਗਿਆਨ ਮੇਲੇ’ ਦਾ ਆਯੋਜਨ

Nirmal Pandori by Nirmal Pandori
05/03/2022
in ਸਿੱਖਿਆ, ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਐਸ ਡੀ ਕਾਲਜ ਵਿਖੇ ‘ਵਿਗਿਆਨ ਮੇਲੇ’ ਦਾ ਆਯੋਜਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 03 ਮਈ (ਨਿਰਮਲ ਸਿੰਘ ਪੰਡੋਰੀ ) –

ਐਸ ਡੀ ਕਾਲਜ ਵਿਖੇ ਦੋ ਦਿਨਾਂ ‘ਵਿਗਿਆਨ ਮੇਲੇ’ ਦਾ ਆਯੋਜਨ ਕੀਤਾ ਗਿਆ। ਫਿਜ਼ਿਕਸ ਅਤੇ ਮੈਥੇਮੈਟਿਕਸ ਵਿਭਾਗ ਦੀ ਅਗਵਾਈ ਵਿਚ ‘ਡੀਬੀਟੀ ਸਟਾਰ ਕਾਲੇਜ ਸਕੀਮ’ ਤਹਿਤ ਫ਼ਿਜ਼ਿਕਸ, ਮੈਥੇਮੈਟਿਕਸ ਅਤੇ ਕੈਮਿਸਟਰੀ ਵਿਭਾਗਾਂ ਵੱਲੋਂ ਕੁਇਜ਼, ਪੋਸਟਰ ਮੇਕਿੰਗ ਅਤੇ ਮਾਡਲ/ਪ੍ਰੋਜੈਕਟ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੱਟੂ ਦੇ ਪਿ੍ਸੀਪਲ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਸ੍ਰੀ ਰਾਕੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵਿਸ਼ੇ ਦੇ ਸਤਹਿ ਅਧਿਐਨ ਦੀ ਬਜਾਏ ਅਸਲ ਮੰਤਵਾਂ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਉਹਨਾਂ ਅਜਿਹਾ ਪ੍ਰੋਗਰਾਮ ਕਰਵਾਉਣ ਲਈ ਕਾਲਜ ਦੀ ਪ੍ਰਸ਼ੰਸਾ ਕੀਤੀ। ਪਿ੍ਸੀਪਲ ਡਾ. ਰਮਾ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਸ੍ਰੀ ਰਾਕੇਸ਼ ਕੁਮਾਰ ਵਰਗੇ ਉੱਘੇ ਸਿੱਖਿਆ ਸ਼ਾਸਤਰੀ ਤੋਂ ਜ਼ਰੂਰ ਸੇਧ ਲੈਣਗੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਾਇੰਸ ਮੇਲੇ ਬਹੁਤ ਜ਼ਰੂਰੀ ਹਨ। ਡਾ. ਵੰਦਨਾ ਕੁਕਰੇਜਾ ਅਤੇ ਡਾ. ਰੀਤੂ ਅੱਗਰਵਾਲ ਨੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਕੁਇਜ਼ ਮੁਕਾਬਲੇ ’ਚ ਟੀਮ ‘ਏ’ (ਪਰਮਪ੍ਰੀਤ, ਨਵਦੀਪ ਕੁਮਾਰ ਅਤੇ ਨਮਿਸ਼ਾ) ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਟੀਮ ‘ਈ’ (ਨਿਖਿਲ, ਹਰਸਿਮਰਨ ਅਤੇ ਕੁਸਮ ਅੰਜਲੀ) ਨੇ ਦੂਜਾ ਅਤੇ ਟੀਮ ‘ਡੀ’ (ਵਿਕਾਸ ਕੁਮਾਰ, ਪਰਾਚੀ ਅਤੇ ਹਿਮਾਂਸ਼ੂ) ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਪੋਸਟਰ ਮੇਕਿੰਗ ਮੁਕਾਬਲੇ ਵਿਚ ਜਸਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਇੰਦਰਪਾਲ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਪੋਸਟਰ/ ਮਾਡਲ ਬਣਾਉਣ ’ਚ ਨਿਖਿਲ ਕੁਮਾਰ, ਵਿਕਾਸ ਕੁਮਾਰ ਅਤੇ ਜਸ਼ਨਦੀਪ ਕੌਰ ਦੀ ਟੀਮ ਨੇ ਪਹਿਲਾ, ਯੁਵਰਾਜ ਸਿੰਘ ਅਤੇ ਪੁਸ਼ਕਰ ਸਿੰਗਲਾ ਦੀ ਟੀਮ ਨੇ ਦੂਜਾ ਅਤੇ ਸਨੇਹ ਕਮਲ ਕੌਰ ਅਤੇ ਹਰਤੇਸ਼ ਕੁਮਾਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋ. ਉਪਾਸਨਾ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸਕੱਤਰ ਦੇ ਫ਼ਰਾਇਜ਼ ਡਾ. ਬਲਤੇਜ ਸਿੰਘ ਨੇ ਅਦਾ ਕੀਤੇ। ਇਸ ਮੌਕੇ ਡੀ.ਬੀ.ਟੀ ਕੋਆਰਡੀਨੇਟਰ ਡਾ. ਕੁਲਭੂਸ਼ਨ ਰਾਣਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਅਤੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਇਹ ਪ੍ਰੋਗਰਾਮ ਕਰਵਾਉਣ ਲਈ ਦੋਵੇਂ ਵਿਭਾਗਾਂ ਨੂੰ ਵਧਾਈ ਦਿੱਤੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

02/12/2026
ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

02/12/2026
ਬਰਨਾਲਾ ਪੁਲਿਸ ਨੇ ਖੇਤਾਂ ‘ਚ ਬੈਠ ਕੇ ਹਵਾਈ ਫਾਇਰਿੰਗ ਕਰਨ ਵਾਲੇ 10 ਜਣਿਆਂ ਨੂੰ ਕੀਤਾ ਕਾਬੂ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

02/12/2026
Load More
Previous Post

ਤਿੰਨ ਪੁੱਤਰਾਂ ਨੇ ਪਿਤਾ ਨੂੰ ਗਲ ਘੁੱਟ ਕੇ ਮਾਰ ਦਿੱਤਾ

Next Post

ਸਾਥੀ ਅਧਿਆਪਕਾਂ ਨੇ ਕੀਤਾ ਬੇਇੱਜ਼ਤ.. ਤਾਂ ਕਰ ਲਈ ਆਤਮਹੱਤਿਆ

Nirmal Pandori

Nirmal Pandori

Related Posts

ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

by Nirmal Pandori
02/12/2026
ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ
ਬਰਨਾਲਾ ਆਸ-ਪਾਸ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

by Nirmal Pandori
02/12/2026
ਬਰਨਾਲਾ ਪੁਲਿਸ ਨੇ ਖੇਤਾਂ ‘ਚ ਬੈਠ ਕੇ ਹਵਾਈ ਫਾਇਰਿੰਗ ਕਰਨ ਵਾਲੇ 10 ਜਣਿਆਂ ਨੂੰ ਕੀਤਾ ਕਾਬੂ
ਬਰਨਾਲਾ ਆਸ-ਪਾਸ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

by Nirmal Pandori
02/12/2026
ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ
ਪੰਜਾਬ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

by Nirmal Pandori
02/12/2026
ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ
ਪੰਜਾਬ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

by Nirmal Pandori
02/11/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

by Nirmal Pandori
02/11/2026
Load More
Next Post
ਸਾਥੀ ਅਧਿਆਪਕਾਂ ਨੇ ਕੀਤਾ ਬੇਇੱਜ਼ਤ.. ਤਾਂ ਕਰ ਲਈ ਆਤਮਹੱਤਿਆ

ਸਾਥੀ ਅਧਿਆਪਕਾਂ ਨੇ ਕੀਤਾ ਬੇਇੱਜ਼ਤ.. ਤਾਂ ਕਰ ਲਈ ਆਤਮਹੱਤਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend