Gee 98News

ਰੇਲਗੱਡੀ ਥੱਲੇ ਆ ਕੇ ਇੱਕ ਵਿਅਕਤੀ ਨੇ ਕੀਤੀ ਖ਼ੁਦਕਸ਼ੀ

ਬਰਨਾਲਾ, 11 ਮਈ (ਨਿਰਮਲ ਸਿੰਘ ਪੰਡੋਰੀ) :

ਸ਼ਹਿਰ ਦੇ ਐਸਡੀ ਕਾਲਜ ਵਾਲੇ ਫਾਟਕਾਂ ਤੋਂ ਗੋਬਿੰਦ ਕਾਲੋਨੀ ਵਾਲੇ ਪਾਸੇ ਇੱਕ ਵਿਅਕਤੀ ਨੇ ਰੇਲ ਗੱਡੀ ਥੱਲੇ ਆ ਕੇ ਆਤਮਹੱਤਿਆ ਕਰ ਲਈ। ਘਟਨਾ ਸਮੇਂ ਮੌਕੇ ’ਤੇ ਹਾਜ਼ਰ ਚਸਮਦੀਦ ਨੇ ਦੱਸਿਆ ਕਿ ਬਾਅਦ ਦੁਪਹਿਰ ਵਕਤ ਕਰੀਬ 4 ਕੁ ਵਜੇ ਇੱਕ ਅਮਿ੍ਤਧਾਰੀ ਨੌਜਵਾਨ ਬਠਿੰਡਾ ਤੋਂ ਆ ਰਹੀ ਰੇਲਗੱਡੀ ਦੇ ਸਾਹਮਣੇ ਰੇਲਵੇ ਲਾਈਨ ਦੇ ਬਿਲਕੁਲ ਵਿਚਕਾਰ ਖੜ ਗਿਆ, ਜਿਸ ਦੇ ਰੇਲਗੱਡੀ ਨੇ ਚੀਥੜੇ ਉਡਾ ਦਿੱਤੇ। ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੂੰ ਮਿ੍ਰਤਕ ਦੀ ਜੇਬ ’ਚੋਂ ਇੱਕ ਆਧਾਰ ਕਾਰਡ ਮਿਲਿਆ ਜਿਸ ਦੇ ਅਧਾਰ ’ਤੇ ਮਿ੍ਰਤਕ ਦੀ ਪਛਾਣ ਲਖਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਹੀ ਬਸਤੀ ਵਜੋ ਹੋਈ, ਜੋ ਰਾਹੀ ਬਸਤੀ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਜੋ ਡਿਊਟੀ ਨਿਭਾ ਰਿਹਾ ਸੀ। ਪੁਲਿਸ ਪਾਰਟੀ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।

error: Content is protected !!