Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜ਼ਿਮਨੀ ਚੋਣ : ਸਿਮਰਨਜੀਤ ਸਿੰਘ ਮਾਨ ’ਤੇ ਦਾਅ ਖੇਡੇਗਾ ਅਕਾਲੀ ਦਲ.. .. !

Nirmal Pandori by Nirmal Pandori
06/02/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਜ਼ਿਮਨੀ ਚੋਣ : ਸਿਮਰਨਜੀਤ ਸਿੰਘ ਮਾਨ ’ਤੇ ਦਾਅ ਖੇਡੇਗਾ ਅਕਾਲੀ ਦਲ.. .. !
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਖਾਲੜਾ ਅਤੇ ਰਾਜੋਆਣਾ ਪਰਿਵਾਰ ’ਤੇ ਵੀ ਪਾਏ ਜਾ ਰਹੇ ਹਨ ਸਿਆਸੀ ਡੋਰੇ

ਬਰਨਾਲਾ, 02 ਜੂਨ (ਨਿਰਮਲ ਸਿੰਘ ਪੰਡੋਰੀ) :-

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ 6 ਜੂਨ ਆਖ਼ਰੀ ਤਰੀਕ ਹੈ, 5 ਜੂਨ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਣਗੇ। ਅਜੇ ਤੱਕ ਇੱਕੋ ਆਜ਼ਾਦ ਉਮੀਦਵਾਰ ਨੇ ਆਪਣੇ ਕਾਗਜ਼ ਜ਼ਿਮਨੀ ਚੋਣ ਲੜਨ ਲਈ ਭਰੇ ਹਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ । ਆਮ ਆਦਮੀ ਪਾਰਟੀ , ਕਾਂਗਰਸ, ਅਕਾਲੀ ਦਲ, ਭਾਜਪਾ, ਖੱਬੇ ਪੱਖੀ ਧਿਰਾਂ ਨੇ ਆਪਣੇ ਉਮੀਦਵਾਰ ਦਾ ਅਜੇ ਤੱਕ ਐਲਾਨ ਨਹੀਂ ਕੀਤਾ। ਸੰਯੁਕਤ ਸਮਾਜ ਮੋਰਚਾ ਨੇ ਵੀ ਆਪਣੇ ਪੱਤੇ ਨਹੀਂ ਖੋਲੇ । ਇੰਝ ਲੱਗਦਾ ਹੈ ਕਿ ਸਾਰੀਆਂ ਸਿਆਸੀ ਧਿਰਾਂ ਆਮ ਆਦਮੀ ਪਾਰਟੀ ਵੱਲ ਵੇਖ ਰਹੀਆਂ ਹਨ, ਜਿਸ ਤੋਂ ਬਾਅਦ ਬਾਕੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਗੀਆਂ । ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ੈਸਲੇ ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦੇ ਬਤੌਰ ਉਮੀਦਵਾਰ ਚਰਚੇ ਤਾਂ ਜ਼ਰੂਰ ਹਨ ਪ੍ਰੰਤੂ ਉਕਤ ਦੋਵੇ ਪਰਿਵਾਰਾਂ ਵੱਲੋਂ ਸ਼ਾਇਦ ਹੀ ਜ਼ਿਮਨੀ ਚੋਣ ਲੜਨ ਦੀ ਸਹਿਮਤੀ ਦਿੱਤੀ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਵਰਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਇਰਦ-ਗਿਰਦ ਰਹਿਣ ਵਾਲੇ ਪਰਿਵਾਰਾਂ ਵਿੱਚੋਂ ਵੀ ਕਿਸੇ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ, ਜੋ ਹਲਕੇ ਤੋਂ ਬਾਹਰਲਾ ਵੀ ਹੋ ਸਕਦਾ ਹੈ। ਦੂਜੇ ਪਾਸੇ ਪੰਥਕ ਰਣਨੀਤੀ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਨੂੰ ਵੀ ਮੱਦਦ ਦੇ ਸਕਦਾ ਹੈ ਪ੍ਰੰਤੂ ਇਸ ਦੀ ਸੰਭਾਵਨਾ ਘੱਟ ਹੈ ਕਿਉਂਕਿ ਆਪਣੇ ‘ਕਾਡਰ’ ਨੂੰ ਜੋੜੀ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ’ਤੇ ਹੀ ਚੋਣ ਲੜਨ ਨੂੰ ਪਹਿਲ ਦੇ ਸਕਦਾ ਹੈ। ਅਕਾਲੀ ਦਲ ਦੇ ਆਗੂ ਸਿਆਸਤ ਦੇ ਇਸ ਸਿਧਾਂਤ ਤੋਂ ਭਲੀਭਾਂਤ ਜਾਣੂ ਹਨ ਕਿ ਜੇਕਰ ਇੱਕ ਵਾਰ ਪਾਰਟੀ ‘ਕਾਡਰ’ ਆਪਣੀ ਵੋਟ ਸ਼ਕਤੀ ‘ਕਨਵਰਟ’ ਕਰ ਦੇਵੇ ਤਾਂ ਅਗਲੀ ਵਾਰ ਸਾਰੀ ਵੋਟ ਸ਼ਕਤੀ ਵਾਪਸ ਨਹੀਂ ਮੁੜਦੀ। ਹਲਕੇ ਅੰਦਰ ਅਕਾਲੀ ਦਲ ਕੋਲ ਕੋਈ ਵੱਡੇ ਕੱਦ ਦਾ ਆਗੂ ਨਹੀਂ ਹੈ। ਅਜਿਹੇ ਹਾਲਾਤਾਂ ’ਚ ਅਕਾਲੀ ਦਲ ਦਾ ਫ਼ੈਸਲਾ ਜ਼ਿਮਨੀ ਚੋਣ ਦੇ ਨਤੀਜ਼ੇ ਨੂੰ ਪ੍ਰਭਾਵਿਤ ਕਰੇਗਾ। ਅਕਾਲੀ ਦਲ ਵੱਲੋਂ ਖ਼ੁਦ ਚੋਣ ਲੜਨ ਦੀ ਸੂਰਤ ਵਿੱਚ ਆਮ ਆਦਮੀ ਪਾਰਟੀ ਦਾ ਰਾਹ ਸੁਖਾਲਾ ਰਹੇਗਾ ਪ੍ਰੰਤੂ ਜੇਕਰ ਅਕਾਲੀ ਦਲ ਸਿਮਰਨਜੀਤ ਸਿੰਘ ਵਾਲਾ ਪੱਤਾ ਖੇਡਦਾ ਹੈ ਤਾਂ ‘ਆਪ’ ਦੇ ਉਮੀਦਵਾਰ ਲਈ ਦਿੱਲੀ ਦੂਰ ਵਾਲੀ ਸੰਭਾਵਨਾ ਬਣ ਜਾਵੇਗੀ। ਇਹ ਵੀ ਦੇਖਣਯੋਗ ਹੋਵੇਗਾ ਕਿ ਸੰਗਰੂਰ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਦੀ ਰਾਜਨੀਤੀ ਦੇ ਦੌਰ ’ਚ ਨਵੇ ਚਿਹਰੇ ਪੇਸ਼ ਕਰਨਗੀਆਂ ਜਾਂ ਫਿਰ ਪੁਰਾਣੇ ਸਿਆਸੀ ਘੋੜਿਆਂ ਨਾਲ ਸਤਰੰਜ ਦੀ ਸਿਆਸੀ ਦੌੜ ਲਗਾਉਣਗੀਆਂ ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

02/15/2026
ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

02/14/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

02/14/2026
Load More
Previous Post

ਸਿੱਧੂ ਮੂਸੇਵਾਲੇ ਦੇ ਸਿਵੇ ਦੀ ਅੱਗ ’ਤੇ ਸਿਆਸੀ ਰੋਟੀਆਂ ਸੇਕਣ ਦਾ ਵਰਤਾਰਾ.. ਰਾਜਨੀਤੀ ਦਾ ਕਰੂਪ ਚਿਹਰਾ

Next Post

ਗੁੰਮਟੀ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਵਿੱਦਿਆ ਦੇ ਅਸਮਾਨ ’ਤੇ ਚਮਕਿਆ, ਅੱਠਵੀਂ ਦੇ ਨਤੀਜੇ ’ਚ ਸੂਬੇ ‘ਚੋਂ ਫ਼ਸਟ

Nirmal Pandori

Nirmal Pandori

Related Posts

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ
ਪੰਜਾਬ

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

by Nirmal Pandori
02/15/2026
ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ
ਬਰਨਾਲਾ ਆਸ-ਪਾਸ

ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

by Nirmal Pandori
02/14/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

by Nirmal Pandori
02/14/2026
500 ਅਤੇ 100 ਰੁਪਏ ਦੇ ਕਰੰਸੀ ਨੋਟਾਂ ਵਿੱਚ ਹੋਵੇਗੀ ਤਬਦੀਲੀ
ਪੰਜਾਬ

500 ਅਤੇ 100 ਰੁਪਏ ਦੇ ਕਰੰਸੀ ਨੋਟਾਂ ਵਿੱਚ ਹੋਵੇਗੀ ਤਬਦੀਲੀ

by Nirmal Pandori
02/14/2026
ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ
ਬਰਨਾਲਾ ਆਸ-ਪਾਸ

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

by Nirmal Pandori
02/13/2026
ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ
ਪੰਜਾਬ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

by Nirmal Pandori
02/13/2026
Load More
Next Post
ਗੁੰਮਟੀ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਵਿੱਦਿਆ ਦੇ ਅਸਮਾਨ ’ਤੇ ਚਮਕਿਆ, ਅੱਠਵੀਂ ਦੇ ਨਤੀਜੇ ’ਚ ਸੂਬੇ ‘ਚੋਂ ਫ਼ਸਟ

ਗੁੰਮਟੀ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਵਿੱਦਿਆ ਦੇ ਅਸਮਾਨ ’ਤੇ ਚਮਕਿਆ, ਅੱਠਵੀਂ ਦੇ ਨਤੀਜੇ ’ਚ ਸੂਬੇ ‘ਚੋਂ ਫ਼ਸਟ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

500 ਅਤੇ 100 ਰੁਪਏ ਦੇ ਕਰੰਸੀ ਨੋਟਾਂ ਵਿੱਚ ਹੋਵੇਗੀ ਤਬਦੀਲੀ

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend