Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵਿਜੀਲੈਂਸ ਦੇ ਬੁਲਾਰੇ ਨੇ ਦੱਸੀ ਜੰਗਲਾਤ ਵਿਭਾਗ ਦੇ ਦੋ ਸਾਬਕਾ ਮੰਤਰੀਆਂ ਤੇ ਅਧਿਕਾਰੀਆਂ ਦੇ ਗੋਰਖ਼ ਧੰਦੇ ਦੀ ਕਹਾਣੀ

Nirmal Pandori by Nirmal Pandori
06/07/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਵਿਜੀਲੈਂਸ ਦੇ ਬੁਲਾਰੇ ਨੇ ਦੱਸੀ ਜੰਗਲਾਤ ਵਿਭਾਗ ਦੇ ਦੋ ਸਾਬਕਾ ਮੰਤਰੀਆਂ ਤੇ ਅਧਿਕਾਰੀਆਂ ਦੇ ਗੋਰਖ਼ ਧੰਦੇ ਦੀ ਕਹਾਣੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਧਰਮਸੋਤ ਤੇ ਗਿਲਜੀਆਂ ਨੇ ਲਈ ਕਰੋੜਾਂ ਦੀ ਰਿਸ਼ਵਤ.. ਅਧਿਕਾਰੀਆਂ ਨੇ ਖ਼ੂਬ ਰੰਗੇ ਹੱਥ

–-ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਮੰਤਰੀਆਂ ਨੂੰ ਦਿੱਤੀ ਗਈ ਸੀ ਕਲੀਨ ਚਿੱਟ

ਚੰਡੀਗੜ, 07 ਜੂਨ (ਜੀ98 ਨਿਊੁਜ਼ ਸਰਵਿਸ ) :

Gee98 Ads

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐਨਓਸੀ ਜਾਰੀ ਕਰਨ ਆਦਿ ਸਬੰਧੀ ਸੰਗਠਿਤ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ। ਇਸ ਸਬੰਧ ਵਿਚ ਬਿਊਰੋ ਨੇ ਮੰਤਰੀ ਦੇ ਮੀਡੀਆ ਸਲਾਹਕਾਰ ਪ੍ਰੈੱਸ ਰਿਪੋਰਟਰ ਕਮਲਜੀਤ ਸਿੰਘ ਕਮਲ ਅਤੇ ਮੰਤਰੀ ਦੇ ਮੀਡੀਆ ਸਲਾਹਕਾਰ ਚਮਕੌਰ ਸਿੰਘ, ਸੇਵਾਮੁਕਤ ਰੇਂਜ ਅਫਸਰ-ਕਮ-ਓ.ਐਸ.ਡੀ. ਨੂੰ ਵੀ ਗਿ੍ਫਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭਿ੍ਰਸ਼ਟਾਚਾਰ ਦੇ ਕੇਸ ਤਹਿਤ ਐਫ.ਆਈ.ਆਰ. ਨੰ. 6 ਮਿਤੀ 2 ਜੂਨ 2022 ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, ਅਤੇ ਆਈਪੀਸੀ ਦੀ ਧਾਰਾ 120-ਬੀ ਅਧੀਨ ਗੁਰਮਨਪ੍ਰੀਤ ਸਿੰਘ, ਜ਼ਿਲਾ ਜੰਗਲਾਤ ਅਫਸਰ ਮੋਹਾਲੀ ਅਤੇ ਹਰਮੋਹਿੰਦਰ ਸਿੰਘ ਉਰਫ ਹਮੀ ਪ੍ਰਾਈਵੇਟ ਠੇਕੇਦਾਰ ਨੇ ਕਲੋਨਾਈਜ਼ਰ ਦਵਿੰਦਰ ਸਿੰਘ ਸੰਧੂ ਤੋਂ ਨਿਊ ਚੰਡੀਗੜ, ਮੋਹਾਲੀ ਦੇ ਆਸ-ਪਾਸ ਆਪਣੀ ਕੰਪਨੀ ਡਬਲਯੂ.ਡਬਲਯੂ.ਆਈ.ਸੀ.ਐਸ ਵੱਲੋਂ ਵਿਕਸਤ ਕੀਤੇ ਫਾਰਮ ਹਾਊਸਾਂ ਨੂੰ ਨਾ ਢਾਹੁਣ ਦੇ ਬਦਲੇ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਦਰਜ ਕੀਤਾ ਗਿਆ ਸੀ। ਦੋਵਾਂ ਦੋਸ਼ੀਆਂ ਨੂੰ 02 ਜੂਨ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਉਨਾਂ ਨੇ ਦੱਸਿਆ ਹੈ ਕਿ ਸਿਆਸੀ ਆਗੂਆਂ ਅਤੇ ਉਨਾਂ ਦੇ ਸਾਥੀਆਂ ਅਤੇ ਰਾਜ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ 2017 ਤੋਂ ਆਪਸੀ ਗੰਢ-ਤੁਪ ਸੀ ਅਤੇ ਸੰਗਠਿਤ ਰੂਪ ਵਿੱਚ ਭਿ੍ਰਸ਼ਟਾਚਾਰ ਦੀਆਂ ਡੂੰਘੀਆਂ ਜੜਾਂ ਪ੍ਰਚਲਿਤ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਹਰਮੋਹਿੰਦਰ ਸਿੰਘ ਉਰਫ ਹਮੀ ਨੇ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 27 ਤਹਿਤ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਸਾਲ 2017 ਤੋਂ ਸਮੇਂ-ਸਮੇਂ ‘ਤੇ ਉਹ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਸਿਆਸੀ ਆਗੂਆਂ ਅਤੇ ਉਨਾਂ ਦੇ ਸਹਾਇਕਾਂ ਨੂੰ ਦਿੱਤੀ ਰਿਸ਼ਵਤ ਦਾ ਲੇਖਾ-ਜੋਖਾ ਰੱਖਣ ਲਈ ਇੱਕ ਹੱਥ ਲਿਖਤ ਡਾਇਰੀ ਰੱਖਦਾ ਸੀ। ਉਕਤ ਡਾਇਰੀ ਉਸ ਦੇ ਸਥਾਨ ਤੋਂ ਬਰਾਮਦ ਕੀਤੀ ਗਈ ਸੀ। ਡਾਇਰੀ ਦੀ ਸਮੱਗਰੀ ਦੀ ਪੜਚੋਲ ਅਤੇ ਜਾਂਚ ਤੋਂ ਦੋਸ਼ੀਆਂ ਦੇ ਢੰਗ-ਤਰੀਕੇ ਦਾ ਖੁਲਾਸਾ ਹੋਇਆ ਹੈ ਜਿਸ ਕਾਰਨ ਉਨਾਂ ਨੂੰ ਗਿ੍ਰਫਤਾਰ ਕੀਤਾ ਗਿਆ। ਉਨਾਂ ਜਾਣਕਾਰੀ ਦਿੰਦਿਆਂ ਹੋਰ ਦੱਸਿਆ ਕਿ ਹਰਮੋਹਿੰਦਰ ਸਿੰਘ ਉਰਫ ਹਮੀ ਆਪਣੀ ਫਰਮ ਗੁਰੂਹਰ ਐਸੋਸੀਏਟਸ ਦੇ ਨਾਮ ‘ਤੇ ਜੰਗਲਾਤ ਵਿਭਾਗ ਤੋਂ ਕਟਾਈ ਲਈ ਲੋੜੀਂਦਾ ਪਰਮਿਟ ਪ੍ਰਾਪਤ ਕਰਕੇ ਰਾਜ ਵਿੱਚ ਖੈਰ ਦੇ ਦਰੱਖਤਾਂ ਨੂੰ ਕੱਟਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਸੀ। ਉਸ ਨੇ ਅਕਤੂਬਰ-ਮਾਰਚ ਸੀਜ਼ਨ ਲਈ ਲੱਗਭੱਗ 7000 ਦਰੱਖਤ ਕੱਟਣ ਲਈ ਪਰਮਿਟ ਲਏ ਸਨ, ਜਿਸ ਲਈ ਉਸ ਨੂੰ 1000 ਰੁਪਏ ਪ੍ਰਤੀ ਰੁੱਖ ਰਿਸ਼ਵਤ ਦੇਣੀ ਪਈ ਜਿਸ ਵਿੱਚੋਂ ਸਾਧੂ ਸਿੰਘ ਧਰਮਸੋਤ, ਸਾਬਕਾ ਜੰਗਲਾਤ ਮੰਤਰੀ ਨੂੰ 500 ਰੁ. ਪ੍ਰਤੀ ਰੁੱਖ, ਡਵੀਜ਼ਨਲ ਜੰਗਲਾਤ ਅਫਸਰ ਨੂੰ 200 ਅਤੇ ਰੇਂਜ ਅਫਸਰ, ਬਲਾਕ ਅਫਸਰ ਅਤੇ ਵਣ ਗਾਰਡ ਨੂੰ ਕ੍ਰਮਵਾਰ 100-100 ਰੁਪਏ ਪ੍ਰਤੀ ਰੁੱਖ ਰਿਸ਼ਵਤ ਦਿੱਤੀ। ਇਸ ਤਰਾਂ ਠੇਕੇਦਾਰ ਨੇ ਸੀਜ਼ਨ ਦੌਰਾਨ 7 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ।

ਇਸ ਤੋਂ ਇਲਾਵਾ ਮੁਹਾਲੀ ਵਿੱਚ 15 ਹੋਰ ਠੇਕੇਦਾਰ ਸਨ, ਜਿਨਾਂ ਨੂੰ ਵੀ ਉਕਤ ਠੇਕੇਦਾਰ ਵਾਂਗ ਹੀ ਰਿਸ਼ਵਤ ਦੇਣੀ ਪਈ, ਨਹੀਂ ਤਾਂ ਉਨਾਂ ਨੂੰ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਾਂ ਭਾਰੀ ਜੁਰਮਾਨੇ ਦੀ ਧਮਕੀ ਦੇ ਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਸਾਧੂ ਸਿੰਘ ਧਰਮਸੋਤ ਨੂੰ ਅਦਾਇਗੀ ਖੰਨਾ ਦੇ ਵਸਨੀਕ ਕਮਲਜੀਤ ਸਿੰਘ ਦੁਆਰਾ ਕੀਤੀ ਗਈ ਸੀ, ਜੋ ਕਿ ਇੱਕ ਪੱਤਰਕਾਰ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਵਜੋਂ ਕੰਮ ਕਰਦਾ ਹੈ ਅਤੇ ਉਸ ਨੂੰ ਪੰਜਾਬ ਪੁਲਿਸ ਤੋਂ ਸੁਰੱਖਿਆ ਪ੍ਰਾਪਤ ਹੈ। ਅਮਿਤ ਚੌਹਾਨ ਦੇ ਰੋਪੜ ਵਿਖੇ ਬਤੌਰ ਡੀ.ਐਫ.ਓ. ਦੇ ਕਾਰਜਕਾਲ ਦੌਰਾਨ ਉਸਨੇ ਬਡਿਆਲੀ ਕਲਾਂ, ਸਬ-ਡਵੀਜਨ ਸ੍ਰੀ ਅਨੰਦਪੁਰ ਸਾਹਿਬ ਵਿਖੇ 1160 ਦਰੱਖਤਾਂ ਦੀ ਕਟਾਈ ਦਾ ਪਰਮਿਟ 5,80,000/- (ਰੁ. 500 ਪ੍ਰਤੀ ਰੁੱਖ) ਦੀ ਰਿਸ਼ਵਤ ਦੇ ਕੇ ਪ੍ਰਾਪਤ ਕੀਤਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਸਾਬਕਾ ਮੰਤਰੀ ਧਰਮਸੋਤ, ਉਨਾਂ ਦੇ ਓਐਸਡੀ ਚਮਕੌਰ ਸਿੰਘ ਅਤੇ ਉਪਰੋਕਤ ਮੁਲਜਮ ਕਮਲਜੀਤ ਸਿੰਘ ਰਾਹੀਂ ਡੀਐਫਓ ਦੇ ਤਬਾਦਲੇ ਲਈ 10/20 ਲੱਖ , ਰੇਂਜਰ ਲਈ 5/8 ਲੱਖ, ਬਲਾਕ ਅਫਸਰ ਤੇ ਵਣ ਗਾਰਡ ਲਈ 2/3 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੀ। ਇਸ ਤੋਂ ਇਲਾਵਾ ਉਨਾਂ ਅੱਗੇ ਕਿਹਾ ਕਿ ਧਰਮਸੋਤ ਨੇ ਜੰਗਲਾਤ ਮੰਤਰੀ ਵਜੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਇਕੱਠੇ ਕੀਤੇ। ਆਪਣੇ ਓ.ਐਸ.ਡੀ. ਕਮਲਜੀਤ ਸਿੰਘ ਰਾਹੀਂ ਖੈਰ ਦੇ ਰੁੱਖਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ ਦੇ ਬਦਲੇ ਇੱਕ ਕਰੋੜ ਰੁਪਏ ਲਏ। ਜ਼ਿਕਰਯੋਗ ਹੈ ਕਿ ਅਮਿਤ ਚੌਹਾਨ ਦੇ ਰੋਪੜ ਵਿਖੇ ਡੀ.ਐਫ.ਓ. ਦੇ ਕਾਰਜਕਾਲ ਦੌਰਾਨ ਉਹ ਪੰਚਾਇਤੀ ਜਮੀਨਾਂ ‘ਤੇ ਖੜੇ ਦਰੱਖਤਾਂ ਦੀ ਗਿਣਤੀ ਘੱਟ ਦਿਖਾਉਂਦੇ ਸਨ ਅਤੇ ਬਾਕੀ ਰਹਿੰਦੇ ਦਰੱਖਤਾਂ ਦੀ ਕਟਾਈ ਦੀ ਰਕਮ ਠੇਕੇਦਾਰਾਂ ਨਾਲ ਸਾਂਝੀ ਕਰਦੇ ਸਨ, ਜਿਸ ਨਾਲ ਪੰਚਾਇਤਾਂ ਦੇ ਫੰਡਾਂ ਦਾ ਨੁਕਸਾਨ ਹੁੰਦਾ ਸੀ। ਉਹ ਉਕਤ ਕਮਲਜੀਤ ਸਿੰਘ ਨੂੰ ਵੀ ਨਾਜਾਇਜ ਮਾਈਨਿੰਗ ਕਰਵਾਉਣ ਲਈ ਖੁੱਲ ਦਿੰਦਾ ਸੀ।

Gee98 Ads

ਇਸ ਤੋਂ ਇਲਾਵਾ ਧਰਮਸੋਤ ਆਪਣੇ ਓਐਸਡੀ ਚਮਕੌਰ ਸਿੰਘ ਅਤੇ ਕਮਲਜੀਤ ਸਿੰਘ ਰਾਹੀਂ ਜੰਗਲਾਤ ਜਮੀਨਾਂ ‘ਤੇ ਲਾਂਘੇ ਦੇ ਬਦਲੇ ਐੱਨਓਸੀ ਜਾਰੀ ਕਰਨ ਲਈ ਕਾਲੋਨਾਈਜਰਾਂ, ਨਵੇਂ ਬਣੇ ਫਿਲਿੰਗ ਸਟੇਸ਼ਨਾਂ, ਨਵੇਂ ਪ੍ਰੋਜੈਕਟਾਂ ਦੇ ਮਾਲਕਾਂ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਰਿਸ਼ਵਤ ਲੈਂਦਾ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਹਰਮੋਹਿੰਦਰ ਸਿੰਘ ਠੇਕੇਦਾਰ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਮੋਹਾਲੀ ਜ਼ਿਲੇ ਦੇ ਪਿੰਡ ਨਾਡਾ ਵਿਖੇ ਖੈਰ ਦੇ ਦਰੱਖਤਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਵਾਉਣ ਲਈ ਕੁਲਵਿੰਦਰ ਸਿੰਘ ਰਾਹੀਂ 5 ਲੱਖ ਰੁਪਏ ਰਿਸ਼ਵਤ ਦਿੱਤੀ ਸੀ। ਉਸ ਨੇ ਰੇਂਜ ਅਫਸਰ, ਬਲਾਕ ਅਫਸਰ ਅਤੇ ਗਾਰਡ ਨੂੰ ਵੀ ਰਿਸ਼ਵਤ ਦਿੱਤੀ ਸੀ। ਸਾਬਕਾ ਮੰਤਰੀ ਗਿਲਜੀਆਂ ਨੇ ਆਪਣੇ ਕਾਰਜਕਾਲ ਦੌਰਾਨ ਹਰਮੋਹਿੰਦਰ ਸਿੰਘ ਠੇਕੇਦਾਰ ਦੀ ਪੰਜਾਬ ਦੇ ਡੀਐਫਓਜ ਨਾਲ ਮੀਟਿੰਗ ਕਰਵਾਈ ਸੀ ਅਤੇ ਹਦਾਇਤ ਕੀਤੀ ਸੀ ਕਿ ਪੌਦਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡਾਂ ਦੀ ਖਰੀਦ ਸਿਰਫ ਸਚਿਨ ਕੁਮਾਰ ਤੋਂ ਹੀ ਕੀਤੀ ਜਾਵੇਗੀ। ਇੱਕ ਟ੍ਰੀ-ਗਾਰਡ ਦੀ ਕੀਮਤ 2800 ਸੀ ਜਿਸ ਵਿੱਚੋਂ ਗਿਲਜੀਆਂ ਦਾ ਹਿੱਸਾ ਰਿਸ਼ਵਤ ਵਜੋਂ 800 ਪ੍ਰਤੀ ਰੁੱਖ ਸੀ। ਉਸ ਸਮੇਂ ਕੁੱਲ 80000 ਟ੍ਰੀ-ਗਾਰਡ ਖਰੀਦੇ ਗਏ ਸਨ ਅਤੇ ਗਿਲਜੀਆਂ ਨੇ 6,40,00,000/- ਰਿਸ਼ਵਤ ਵਜੋਂ ਇਕੱਠੇ ਕੀਤੇ ਸਨ। ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਠੇਕਾ ਇੱਕ ਲਿਹਾਜਦਾਰ ਠੇਕੇਦਾਰ ਨੂੰ ਦਿੱਤਾ ਗਿਆ ਸੀ, ਜੋ ਪੌਦਿਆਂ ਦੀ ਕੀਮਤ ਉਸ ਨਰਸਰੀ ਦੇ ਖਾਤੇ ਵਿੱਚ ਜਮਾ ਕਰਵਾ ਦਿੰਦਾ ਸੀ, ਜਿਸ ਤੋਂ ਪੌਦੇ ਖਰੀਦੇ ਜਾਣੇ ਸਨ। ਪਰ ਠੇਕੇਦਾਰ ਬਿਨਾਂ ਕੋਈ ਬੂਟੇ ਖਰੀਦੇ ਬਾਕੀ 20 ਫੀਸਦੀ ਨਰਸਰੀ ਕੋਲ ਛੱਡ ਕੇ 80 ਫੀਸਦੀ ਨਕਦੀ ਵਾਪਸ ਲੈ ਲੈਂਦਾ ਸੀ। ਇਹ ਪੈਸਾ ਫਿਰ ਜੰਗਲਾਤ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਕਾਰ ਵੰਡਿਆ ਜਾਂਦਾ ਸੀ। ਜੰਗਲਾਤ ਅਧਿਕਾਰੀਆਂ ਨੇ ਧੋਖੇ ਨਾਲ ਜੰਗਲਾਤ ਖੇਤਰ ਵਿੱਚ ਲਗਾਈਆਂ ਪੁਰਾਣੀਆਂ ਕੰਡਿਆਲੀਆਂ ਤਾਰਾਂ ਨੂੰ ਕੰਡਮ ਕਰਾਰ ਦਿੱਤਾ ਅਤੇ ਮਹਿੰਗੇ ਭਾਅ ’ਤੇ ਨਵੀਆਂ ਕੰਡਿਆਲੀਆਂ ਤਾਰਾਂ ਖਰੀਦਣ ਦੇ ਆਦੇਸ਼ ਦਿੱਤੇ। ਹਾਲਾਂਕਿ, ਪੁਰਾਣੀਆਂ ਕੰਡਮ ਤਾਰਾਂ ਜਿਨਾਂ ਨੂੰ ਸਟੋਰ ਵਿੱਚ ਜਮਾ ਕਰਨਾ ਪੈਂਦਾ ਸੀ, ਕਦੇ ਵੀ ਬਦਲਿਆ ਨਹੀਂ ਗਿਆ ਸੀ।

ਜਿਕਰਯੋਗ ਹੈ ਕਿ ਮੋਹਾਲੀ ਦੇ ਜੰਗਲਾਤ ਅਧਿਕਾਰੀ ਰਿਸ਼ਵਤ ਦੇ ਬਦਲੇ ਜ਼ਿਲ੍ਹੇ ਦੀਆਂ ਪਹਾੜੀਆਂ ਦੇ ਕੁਦਰਤੀ ਰਸਤੇ ਨੂੰ ਪੱਧਰ ਕਰਵਾ ਦਿੰਦੇ ਸਨ। ਕੁਝ ਸਮਾਂ ਪਹਿਲਾਂ ਮੁਹਾਲੀ ਦੇ ਪਿੰਡ ਨਾਡਾ ਵਿੱਚ ਦਿਲਪ੍ਰੀਤ ਸਿੰਘ, ਵਣ ਗਾਰਡ ਅਤੇ ਹੋਰ ਜੰਗਲਾਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੱਕੀ ਸੜਕ ਬਣਾਉਣ ਲਈ ਪਹਾੜੀ ਖੇਤਰ ਨੂੰ ਪੱਧਰ ਕੀਤਾ ਗਿਆ ਸੀ। ਐਸ.ਐਸ ਗਿਲਜੀਆਂ ਦੇ ਕਾਰਜਕਾਲ ਦੌਰਾਨ ਅਮਿਤ ਚੌਹਾਨ ਨੂੰ ਡੀਐਫਓ ਰੋਪੜ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਬੇਲਾ ਨੇੜਲੇ ਪਿੰਡ ਜਿੰਦਾ ਵਿੱਚ 486 ਏਕੜ ਜਮੀਨ ਵਿੱਚੋਂ ਇੱਕ ਮਹੀਨੇ ਵਿੱਚ ਹੀ ਨਾਜਾਇਜ਼ ਮਾਈਨਿੰਗ ਕੀਤੀ ਗਈ। ਪਿੰਡ ਵਿੱਚ ਕਰੀਬ 50 ਫੁੱਟ ਡੂੰਘੇ ਟੋਏ ਪੁੱਟੇ ਗਏ ਸਨ। ਉਨ੍ਹਾਂ ਕਿਹਾ ਕਿ ਸਰਪੰਚਾਂ ਦੀ ਮਿਲੀਭੁਗਤ ਨਾਲ 40/50 ਕਰੋੜ ਰੁਪਏ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੀ ਗਈ ਸੀ, ਜਿਨਾਂ ਵਿੱਚੋਂ ਇੱਕ ਰਾਜਾ ਦਾ ਨਾਂ ਐਫਆਈਆਰ ਵਿੱਚ ਦਰਜ ਕੀਤਾ ਗਿਆ ਸੀ, ਜੋ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ। ਉਕਤ ਖੁਲਾਸਿਆਂ ਤੋਂ ਬਾਅਦ, ਕੇਸ ਨੰ. 7 ਮਿਤੀ 06 ਜੂਨ 2022 ਅਧੀਨ 7, 7-ਏ, 13 (1) (ਏ), (2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ.ਪੀ.ਸੀ. ਦੀ ਧਾਰਾ 120ਬੀ ਅਧੀਨ ਅਮਿਤ ਚੌਹਾਨ, ਆਈ.ਐਫ.ਐਸ., ਗੁਰਮਨਪ੍ਰੀਤ ਸਿੰਘ, ਡੀ.ਐਫ.ਓ., ਦਿਲਪ੍ਰੀਤ ਸਿੰਘ, , ਵਣ ਗਾਰਡ ਐਸ.ਐਸ.ਧਰਮਸੋਤ, ਐਸ.ਐਸ.ਗਿਲਜੀਆਂ ਸਾਬਕਾ ਮੰਤਰੀ, ਧਰਮਸੋਤ ਦੇ ਓ.ਐਸ.ਡੀ ਚਮਕੌਰ ਸਿੰਘ, ਕੰਵਲਜੀਤ ਸਿੰਘ ਖੰਨਾ ਸ਼ਹਿਰ, ਐਸ.ਐਸ. ਗਿਲਜੀਆਂ ਦੇ ਪੀਏ ਕੁਲਵਿੰਦਰ ਸਿੰਘ ਸ਼ੇਰਗਿੱਲ ਤੇ ਸਚਿਨ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਸਬੰਧੀ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ, ਕਮਲਜੀਤ ਸਿੰਘ ਪ੍ਰੈਸ ਰਿਪੋਰਟਰ ਅਤੇ ਚਮਕੌਰ ਸਿੰਘ ਓ.ਐਸ.ਡੀ ਨੂੰ ਗਿ੍ਫਤਾਰ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

06/04/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

06/04/2026
Load More
Previous Post

ਬੈਂਸ ’ਤੇ ਰੇਪ ਦਾ ਪਰਚਾ ਦਰਜ ਕਰਵਾਉਣ ਵਾਲੀ ਮਹਿਲਾ ਨੂੰ ਮਿਲੀ ਧਮਕੀ

Next Post

ਸੰਗਰੂਰ ਜ਼ਿਮਨੀ ਚੋਣ : ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਏ ਉਮੀਦਵਾਰ

Nirmal Pandori

Nirmal Pandori

Related Posts

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼
ਬਰਨਾਲਾ ਆਸ-ਪਾਸ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

by Nirmal Pandori
06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ
ਬਰਨਾਲਾ ਆਸ-ਪਾਸ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

by Nirmal Pandori
06/04/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

by Nirmal Pandori
06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਬਰਨਾਲਾ ਆਸ-ਪਾਸ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

by Nirmal Pandori
06/04/2026
ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ
ਪੰਜਾਬ

ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ

by Nirmal Pandori
06/04/2026
ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਸਬੰਧੀ ਮਨਮਾਨੀਆਂ ‘ਤੇ ਅਸੀਂ ਲਗਾਮ ਲਗਾਵਾਂਗੇ- ਭਗਵੰਤ ਮਾਨ
ਪੰਜਾਬ

ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਸਬੰਧੀ ਮਨਮਾਨੀਆਂ ‘ਤੇ ਅਸੀਂ ਲਗਾਮ ਲਗਾਵਾਂਗੇ- ਭਗਵੰਤ ਮਾਨ

by Nirmal Pandori
06/03/2026
Load More
Next Post
ਸੰਗਰੂਰ ਜ਼ਿਮਨੀ ਚੋਣ : ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਏ ਉਮੀਦਵਾਰ

ਸੰਗਰੂਰ ਜ਼ਿਮਨੀ ਚੋਣ : ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਏ ਉਮੀਦਵਾਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ

ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਸਬੰਧੀ ਮਨਮਾਨੀਆਂ ‘ਤੇ ਅਸੀਂ ਲਗਾਮ ਲਗਾਵਾਂਗੇ- ਭਗਵੰਤ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend