Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸੀਪੀਆਈ (ਐਮਐਲ) ਲਿਬਰੇਸ਼ਨ ਨੇ ਦਿੱਤਾ ਬੀਜੇਪੀ ਹਰਾਓ-ਲੋਕਤੰਤਰ ਤੇ ਸੰਵਿਧਾਨ ਬਚਾਓ ਦਾ ਨਾਅਰਾ

Nirmal Pandori by Nirmal Pandori
06/17/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਸੀਪੀਆਈ (ਐਮਐਲ) ਲਿਬਰੇਸ਼ਨ ਨੇ ਦਿੱਤਾ ਬੀਜੇਪੀ ਹਰਾਓ-ਲੋਕਤੰਤਰ ਤੇ ਸੰਵਿਧਾਨ ਬਚਾਓ ਦਾ ਨਾਅਰਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

–ਸੰਗਰੂਰ ਜ਼ਿਮਨੀ ਚੋਣ ਪੰਜਾਬ ਪੱਖੀ ਉਮੀਦਵਾਰ ਚੁਣਨ ਦਾ ਦਿੱਤਾ ਸੱਦਾ

ਬਰਨਾਲਾ, 17 ਜੂਨ (ਨਿਰਮਲ ਸਿੰਘ ਪੰਡੋਰੀ) :

ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਲੋਕ ਸਭਾ ਹਲਕਾ ਸੰਗਰੂੁਰ ਦੀ ਜ਼ਿਮਨੀ ਚੋਣ ’ਚ ‘ਬੀਜੇਪੀ ਹਰਾਓ-ਲੋਕਤੰਤਰ ਤੇ ਸੰਵਿਧਾਨ ਬਚਾਓ’ ਦਾ ਨਾਅਰਾ ਦਿੱਤਾ ਗਿਆ ਹੈ। ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਭਾਜਪਾ ਵੱਲੋਂ ਦੇਸ਼ ਦੇ ਫੈਡਰਲ ਢਾਂਚੇ, ਸੰਵਿਧਾਨ ਤੇ ਘੱਟ ਗਿਣਤੀਆਂ ਉੱਤੇ ਕੀਤੇ ਜਾ ਰਹੇ ਹਮਲਿਆਂ ਦਾ ਅਤੇ ਸ਼ਕਤੀਆਂ ਦਾ ਮੁਕੰਮਲ ਕੇਂਦਰੀਕਰਨ ਕਰਕੇ ਸੂਬਾ ਸਰਕਾਰਾਂ ਨੂੰ ਨਗਰ ਪਾਲਿਕਾਵਾਂ ਬਣਾਉਣ ਦਾ ਲੋਕਾਂ ਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਡਟਣ ਕਰਕੇ ਪੰਜਾਬ ਭਾਜਪਾ ਦੀ ਅੱਖ ’ਚ ਰੜਕਦਾ ਹੈ। ਜਿਸ ਕਾਰਨ ਇੱਥੇ ਫਿਰਕੂ ਤੇ ਜਾਤੀ ਤਣਾਅ ਪੈਦਾ ਕਰਨ ਦੀਆਂ ਸਾਜਿਸ਼ਾਂ ਤੋਂ ਲੈ ਕੇ ਥੋਕ ’ਚ ਦਲਬਦਲੀਆਂ ਕਰਵਾਉਣ ਤੱਕ ਭਾਜਪਾ ਆਪਣੇ ਪੈਰ ਜਮਾਉਣ ਲਈ ਹਰ ਹੱਥਕੰਡਾ ਅਪਣਾ ਰਹੀ ਹੈ। ਉਨਾਂ ਕਿਹਾ ਕਿ ਬੇਸੱਕ ਹੁਣ ਪੰਜਾਬ ’ਚ ਦਹਿਸ਼ਤਗ਼ਰਦੀ ਦੀ ਕੋਈ ਸੰਗਠਿਤ ਸਰਗਰਮੀ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਇੱਕ ਅੱਧੇ ਨਾਅਰੇ ਨੂੰੂ ਲੈ ਕੇ ਮੀਡੀਆ ਜ਼ਰੀਏ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਭਾਜਪਾ ਨੇ ਸੰਗਰੂਰ ਜ਼ਿਮਨੀ ਚੋਣ ਲਈ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾ ਮਾਲਵਾ ਖ਼ੇਤਰ ’ਚ ਆਪਣੀ ਜੜ ਲਗਾੳਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਸੂਬੇ ਦੇ ਸੁਚੇਤ ਲੋਕ ਭਾਜਪਾ ਦੀ ਕੋਈ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦੇਣਗੇ। ਕਾਮਰੇਡ ਰੂੜੇਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿਮਨੀ ਚੋਣ ਲਈ ਵੋਟ ਮੰਗਦੇ ਸਮੇਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮੋਦੀ ਸਰਕਾਰ ਵੱਲੋਂ ਇੱਕ ਪਾਸੜ ਢੰਗ ਨਾਲ ਬੀਬੀਐਮਬੀ ,ਚੰਡੀਗੜ, ਪੰਜਾਬ ਯੂਨੀਵਰਸਿਟੀ ਬਾਰੇ ਕੀਤੇ ਗਏ ਸੰਵਿਧਾਨਕ ਫ਼ੈਸਲਿਆਂ ਅਤੇ ਬੀਐਸਐਫ ਦਾ ਏਰੀਆ ਵਧਾਉਣ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਵੱਲੋਂ ਰਸਮੀ ਵਿਰੋਧ ਤੋਂ ਬਾਅਦ ਠੋਸ ਕਦਮ ਨਾ ਚੁੱਕੇ ਜਾਣ ਦੇ ਕੀ ਕਾਰਨ ਹਨ। ਉਨਾਂ ਸੰਗਰੂਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਸ ਉਮੀਦਵਾਰ ਨੂੰ ਚੁਣਿਆ ਜਾਵੇ ਜੋ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ,ਫਿਰਕੂ ਤੇ ਪੰਜਾਬ ਦੋਖੀ ਨੀਤੀਆਂ ਖ਼ਿਲਾਫ਼ ਡੱਟ ਕੇ ਸਟੈਂਡ ਲੈਣ ਦੀ ਹਿੰਮਤ ਅਤੇ ਜ਼ੁਰਅਤ ਰੱਖਦਾ ਹੋਵੇ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

02/12/2026
ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

02/12/2026
ਬਰਨਾਲਾ ਪੁਲਿਸ ਨੇ ਖੇਤਾਂ ‘ਚ ਬੈਠ ਕੇ ਹਵਾਈ ਫਾਇਰਿੰਗ ਕਰਨ ਵਾਲੇ 10 ਜਣਿਆਂ ਨੂੰ ਕੀਤਾ ਕਾਬੂ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

02/12/2026
Load More
Previous Post

ਕੇਵਲ ਢਿੱਲੋਂ ਬਨਾਮ ਭਗਵੰਤ ਮਾਨ : ਮੇਰੀ ਜੈਕਟ ਦੇ ਰੰਗ ਨਹੀਂ, ਸੂਬੇ ਦੇ ਫਿੱਟ ਰਹੇ ਰੰਗਾਂ ਦੀ ਫਿਕਰ ਕਰੇ ਭਗਵੰਤ ਮਾਨ : ਕੇਵਲ ਢਿੱਲੋਂ

Next Post

ਸਾਡਾ ਸ਼ੌਂਕ ਨਹੀਂ ਮਜ਼ਬੂਰੀ ਹੈ, ਐਤਵਾਰ ਨੂੰ ਸੰਗਰੂਰ ਰੋਸ ਰੈਲੀ ਕਰਨੀ ਜ਼ਰੂਰੀ ਹੈ: ਕੱਚੇ ਮੁਲਾਜ਼ਮ

Nirmal Pandori

Nirmal Pandori

Related Posts

ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

by Nirmal Pandori
02/12/2026
ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ
ਬਰਨਾਲਾ ਆਸ-ਪਾਸ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

by Nirmal Pandori
02/12/2026
ਬਰਨਾਲਾ ਪੁਲਿਸ ਨੇ ਖੇਤਾਂ ‘ਚ ਬੈਠ ਕੇ ਹਵਾਈ ਫਾਇਰਿੰਗ ਕਰਨ ਵਾਲੇ 10 ਜਣਿਆਂ ਨੂੰ ਕੀਤਾ ਕਾਬੂ
ਬਰਨਾਲਾ ਆਸ-ਪਾਸ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

by Nirmal Pandori
02/12/2026
ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ
ਪੰਜਾਬ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

by Nirmal Pandori
02/12/2026
ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ
ਪੰਜਾਬ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

by Nirmal Pandori
02/11/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

by Nirmal Pandori
02/11/2026
Load More
Next Post
ਸਾਡਾ ਸ਼ੌਂਕ ਨਹੀਂ ਮਜ਼ਬੂਰੀ ਹੈ, ਐਤਵਾਰ ਨੂੰ ਸੰਗਰੂਰ ਰੋਸ ਰੈਲੀ ਕਰਨੀ ਜ਼ਰੂਰੀ ਹੈ: ਕੱਚੇ ਮੁਲਾਜ਼ਮ

ਸਾਡਾ ਸ਼ੌਂਕ ਨਹੀਂ ਮਜ਼ਬੂਰੀ ਹੈ, ਐਤਵਾਰ ਨੂੰ ਸੰਗਰੂਰ ਰੋਸ ਰੈਲੀ ਕਰਨੀ ਜ਼ਰੂਰੀ ਹੈ: ਕੱਚੇ ਮੁਲਾਜ਼ਮ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend