Gee 98News

ਬਕਰੀਦ ਮੌਕੇ ਬਲੀ ਦੇ ਰਹੇ ਹੋ ਤਾਂ ਪੜ੍ਹੋ ਸਰਕਾਰ ਦੇ ਹੁਕਮ..!

ਬਰਨਾਲਾ, 22 ਜੂਨ (ਨਿਰਮਲ ਸਿੰਘ ਪੰਡੋਰੀ) :-

ਕੇਂਦਰ ਸਰਕਾਰ ਵੱਲੋਂ ਅਗਲੇ ਮਹੀਨੇ ਆ ਰਹੇ ਬਕਰੀਦ ਦੇ ਤਿਉਹਾਰ ਮੌਕੇ ਪਸ਼ੂਆਂ ਦੀ ਬਲੀ ਦੇਣ ਸੰਬੰਧੀ ਜਾਰੀ ਕੀਤੇ ਹੁਕਮਾਂ ਅਨੁਸਾਰ ਇਸ ਵਾਰ ਬਕਰੀਦ ਮੌਕੇ ਲੋਕ ਜਨਤਕ ਥਾਵਾਂ ਅਤੇ ਆਪਣੇ ਘਰਾਂ ਵਿੱਚ ਪਸ਼ੂਆਂ ਦੀ ਬਲੀ ਨਹੀਂ ਦੇ ਸਕਣਗੇ, ਸਿਰਫ਼ ਬੁੱਚੜਖਾਨਿਆਂ ਵਿੱਚ ਹੀ ਪਸ਼ੂਆਂ ਦੀ ਬਲੀ ਦਿੱਤੀ ਜਾ ਸਕੇਗੀ। ਕੇਂਦਰ ਸਰਕਾਰ ਨੇ ਇਸ ਸੰਬੰਧੀ ਰਾਜ ਸਰਕਾਰਾਂ ਨੂੰ ਜਨਤਕ ਥਾਵਾਂ ਅਤੇ ਆਪਣੇ ਘਰਾਂ ਵਿੱਚ ਪਸ਼ੂਆਂ ਦੀ ਬਲੀ ਦੇਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਹੈ। ਜੀਵ ਜੰਤੂ ਕਲਿਆਣ ਬੋਰਡ ਵੱਲੋਂ ਰਾਜਾਂ ਨੂੰ ਲਿਖੇ ਪੱਤਰ ਵਿੱਚ ਊਠ, ਗਾਂ ਅਤੇ ਵੱਛੇ ਦੀ ਬਲੀ ਦੇਣ ਸੰਬੰਧੀ ਵੀ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਿਸੇ ਗਰਭਵਤੀ ਪਸ਼ੂ ਦੀ ਬਲੀ ਦੇਣ ਤੋਂ ਵੀ ਮਨਾਹੀ ਕੀਤੀ ਗਈ ਹੈ। ਜਿਨਾਂ ਪਸ਼ੂਆਂ ਦਾ ਗਰਭ ਤਿੰਨ ਮਹੀਨੇ ਤੋਂ ਘੱਟ ਹੈ ਉਨ੍ਹਾਂ ਦੀ ਬਲੀ ਵੀ ਵੈਟਰਨਰੀ ਡਾਕਟਰ ਵੱਲੋਂ ਜਾਰੀ ਕੀਤੇ ਫਿਟਨੈੱਸ ਸਰਟੀਫਿਕੇਟ ਤੋਂ ਬਿਨਾਂ ਨਹੀਂ ਦਿੱਤੀ ਜਾ ਸਕੇਗੀ । ਇਸ ਤੋਂ ਇਲਾਵਾ ਸਰਕਾਰ ਨੇ ਵਾਹਨਾਂ ਵਿੱਚ ਪਸ਼ੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣ ਸਮੇਂ ਵੀ ਨਿਗਰਾਨੀ ਰੱਖਣ ਲਈ ਕਿਹਾ ਹੈ ਕਿਉਂਕਿ ਵਾਹਨਾਂ ਵਿੱਚ ਪਸ਼ੂਆਂ ਨੂੰ ਤੁੰਨ-ਤੁੰਨ ਕੇ ਭਰਿਆ ਜਾਂਦਾ ਹੈ, ਜੋ ਸਰਕਾਰ ਦੀ ਨਜ਼ਰ ’ਚ ਕਰੂਰਤਾ ਹੈ।

error: Content is protected !!