Skip to main content

Gee 98News

ਮੁੱਖ ਮੰਤਰੀ ਵੱਲੋਂ ਕੀਤੇ ਇੱਕੋ ਦਿਨ ’ਚ ਦੋ ਟਵੀਟ.. ਹੋ ਰਹੀ ਹੈ ਖ਼ੂਬ ਚਰਚਾ

ਬਰਨਾਲਾ, 23 ਜੂਨ (ਨਿਰਮਲ ਸਿੰਘ ਪੰਡੋਰੀ) :

ਸੰਗਰੂਰ ਹਲਕੇ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਆਫ਼ੀਸ਼ੀਅਲ ਪੇਜ਼ ਉੱਪਰ ਕੀਤੇ ਦੋ ਟਵੀਟ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵੋਟਾਂ ਵਾਲੇ ਦਿਨ ਕਰੀਬ 1 ਵਜੇ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ‘‘ਸੰਗਰੂਰ ਦੇ ਇਨਕਲਾਬੀ ਲੋਕ ਇੱਕ ਫਿਰ ਇਤਿਹਾਸ ਲਿਖਣ ਜਾ ਰਹੇ ਨੇ ਅਤੇ ਵੋਟਾਂ ਪਾਉਣ ਲਈ ਵੱਡੀ ਗਿਣਤੀ ’ਚ ਘਰਾਂ ਤੋਂ ਬਾਹਰ ਨਿੱਕਲ ਰਹੇ ਨੇ’’। ਮੁੱਖ ਮੰਤਰੀ ਨੇ ਆਪਣੇ ਇਸ ਟਵੀਟ ਨਾਲ ਪੋਲਿੰਗ ਬੂਥਾਂ ਦੀਆਂ ਤਸਵੀਰਾਂ ਵੀ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ‘ਆਪ’ ਦੇ ਬੂਥਾਂ ’ਤੇ ਇਕੱਠ ਦਿਖਾਇਆ ਗਿਆ ਹੈ ਅਤੇ ਵਿਰੋਧੀ ਪਾਰਟੀਆਂ ਦੇ ਬੂਥ ਬਿਲਕੁਲ ਸੁੰਨੇ ਦਿਖਾਏ ਗਏ ਹਨ।

ਮੁੱਖ ਮੰਤਰੀ ਨੇ ਆਪਣੇ ਇਸ ਟਵੀਟ ਨਾਲ ਇਹ ਪ੍ਰਭਾਵ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਇੱਕ ਵਾਰ ਫਿਰ ‘ਆਪ’ ਉਮੀਦਵਾਰ ਨੂੰ ਜਿਤਾ ਰਹੇ ਹਨ ਪ੍ਰੰਤੂ ਆਪਣੇ ਇਸ ਟਵੀਟ ਤੋਂ ਤਿੰਨ ਕੁ ਘੰਟੇ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਟਵੀਟ ਕਰਕੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ‘‘ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ’’। ਮੁੱਖ ਮੰਤਰੀ ਦੇ ਦੋਨੋ ਟਵੀਟ ਆਪਾ ਵਿਰੋਧੀ ਮੰਨੇ ਜਾ ਰਹੇ ਹਨ। ਅਸਲ ਵਿੱਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਦੀ ਰਫ਼ਤਾਰ ਬਹੁਤ ਮੱਠੀ ਹੈ। ਜਿਸ ਤੋਂ ਲੱਗਦਾ ਹੈ ਕਿ ਵੋਟਿੰਗ ਪ੍ਰਤੀਸ਼ਤ ਦਾ ਅੰਕੜਾ 50 ਦੇ ਇਰਦ-ਗਿਰਦ ਹੀ ਰਹੇਗਾ । ਮੁੱਖ ਮੰਤਰੀ ਦੇ ਦੋਵੇ ਟਵੀਟ ਘੱਟ ਪ੍ਰਤੀਸ਼ਤ ਦੇ ਅੰਕੜੇ ਵਿੱਚੋਂ ਹੀ ਨਿੱਕਲੇ ਲੱਗਦੇ ਹਨ, ਜੋ ਇੱਕ ਸਿਆਸੀ ਪਾਰਟੀ ਦੇ ਮੁਖੀ ਦੀ ਚਿੰਤਾ ਨੂੰ ਦਰਸਾਉਂਦੇ ਹਨ।

Gee98 Ads
error: Content is protected !!